Kejriwal launches Mid Day Meal Ration Kit: ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਯੋਜਨਾ ਵਿੱਚ ਦਿੱਲੀ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਬਦਲਾਅ ਕੀਤਾ ਗਿਆ ਹੈ। ਦਿੱਲੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਤੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਦੇ ਨਾਮ ‘ਤੇ ਉਨ੍ਹਾਂ ਦੇ ਮਾਪਿਆਂ ਨੂੰ ਰਾਸ਼ਨ ਦਿੱਤਾ ਜਾਵੇਗਾ। ਮਾਪੇ ਇਹ ਰਾਸ਼ਨ ਕਿੱਟ ਬਚੇ ਦੇ ਸਕੂਲ ਤੋਂ ਲੈ ਸਕਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਇਸ ਯੋਜਨਾ ‘ਮਿਡ ਡੇ ਮੀਲ ਰਾਸ਼ਨ ਕਿੱਟ’ ਦੀ ਸ਼ੁਰੂਆਤ ਕੀਤੀ ਗਈ ਤੇ ਇਹ ਕਿੱਟ ਲਾਂਚ ਵੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਦਿੱਲੀ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀ ਬੱਚਿਆਂ ਨੂੰ ਮਿਡ ਡੇ ਮੀਲ ਮੁਫਤ ਦਿੱਤਾ ਜਾਂਦਾ ਹੈ, ਪਰ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਵਿੱਚ ਸਕੂਲ ਲੰਬੇ ਸਮੇਂ ਤੋਂ ਬੰਦ ਹਨ। ਜਿਸ ਕਾਰਨ ਦਿੱਲੀ ਸਰਕਾਰ ਮਿਡ ਡੇ ਮੀਲ ਦੀ ਜਗ੍ਹਾ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਪੈਸੇ ਟ੍ਰਾਂਸਫਰ ਕਰ ਰਹੀ ਸੀ, ਪਰ ਹੁਣ ਦਿੱਲੀ ਸਰਕਾਰ ਵੱਲੋਂਵਿਦਿਆਰਥੀਆਂ ਨੂੰ ਨਵੇਂ ਢੰਗ ਨਾਲ ਮਿਡ ਡੇ ਮੀਲ ਦੇਣ ਦਾ ਫੈਸਲਾ ਲਿਆ ਗਿਆ ਹੈ।
ਦੱਸ ਦੇਈਏ ਕਿ ਇਸ ਰਾਸ਼ਨ ਕਿੱਟ ਵਿੱਚ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਲਈ ਕੁੱਲ 20 ਕਿੱਲੋ ਅਨਾਜ (ਕਣਕ, ਚੌਲ, ਦਾਲਾਂ) ਅਤੇ ਤੇਲ ਮਿਲੇਗਾ । ਇਸ ਰਾਸ਼ਨ ਕਿੱਟ ਵਿੱਚ 6 ਮਹੀਨੇ ਦਾ ਰਾਸ਼ਨ ਹੋਵੇਗਾ। ਉੱਥੇ ਹੀ ਪ੍ਰਾਇਮਰੀ ਲਈ ਕੁੱਲ 30 ਕਿੱਲੋ (ਕਣਕ, ਚੌਲ, ਦਾਲਾਂ) ਅਤੇ ਤੇਲ ਮਿਲੇਗਾ। ਇਹ ਰਾਸ਼ਨ ਕਿੱਟ ਵੀ 6 ਮਹੀਨਿਆਂ ਲਈ ਹੋਵੇਗੀ। ਇਹ ਸਕੀਮ ਅਗਲੇ 6 ਮਹੀਨਿਆਂ ਲਈ ਲਾਗੂ ਰਹੇਗੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ 6 ਮਹੀਨਿਆਂ ਲਈ ਇੱਕੋ ਸਮੇਂ ਰਾਸ਼ਨ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।
CM ਕੇਜਰੀਵਾਲ ਨੇ ‘ਮਿਡ ਡੇ ਮੀਲ ਰਾਸ਼ਨ ਕਿੱਟ’ ਦੀ ਕੀਤੀ ਸ਼ੁਰੂਆਤ, 6 ਮਹੀਨਿਆਂ ਲਈ ਵਿਦਿਆਥੀਆਂ ਨੂੰ ਦਿੱਤਾ ਜਾਵੇਗਾ ਰਾਸ਼ਨ