368 cases of : ਪੰਜਾਬ ‘ਚ ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 368 ਕੇਸ ਸਾਹਮਣੇ ਆਏ ਹਨ ਤੇ ਸੂਬੇ ‘ਚ ਅੱਜ ਕੋਰੋਨਾ ਕਾਰਨ 9 ਮੌਤਾਂ ਹੋਈਆਂ। ਸਭ ਤੋਂ ਵੱਧ ਕੇਸ ਜਿਲ੍ਹਾ SAS ਨਗਰ ਤੋਂ ਸਾਹਮਣੇ ਆਏ ਜੋ ਕਿ 94 ਹਨ। ਇਸੇ ਤਰ੍ਹਾਂ ਜਲੰਧਰ ਤੋਂ 47 ਤੇ ਅੰਮ੍ਰਿਤਸਰ ਤੋਂ 35 ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਨਾਲ ਹੀ ਰਾਹਤ ਭਰੀ ਗੱਲ ਇਹ ਵੀ ਰਹੀ ਕਿ 324 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਲੁਧਿਆਣੇ ਤੋਂ 34, ਜਲੰਧਰ ਤਂ 29, ਪਟਿਆਲੇ ਤੋਂ 24, ਐੱਸ. ਏ. ਐੱਸ. ਨਗਰ ਤੋਂ 106, ਅੰਮ੍ਰਿਤਸਰ ਤੋਂ 44, ਗੁਰਦਾਸਪੁਰ ਤੋਂ 7, ਬਠਿੰਡੇ ਤੋਂ 15, ਹੁਸ਼ਿਆਰਪੁਰ ਤੋਂ 26, ਫਿਰੋਜ਼ਪੁਰ ਤੋਂ 1, ਪਠਾਨਕੋਟ ਤੋਂ 12, ਕਪੂਰਥਲਾ ਤੋਂ 6, ਫਰੀਦਕੋਟ ਤੋਂ 1, ਮੁਕਤਸਰ ਤੋਂ 5, ਫਾਜ਼ਿਲਕਾ ਤੋਂ 2, ਤਨਰਤਾਰਨ ਤੋਂ 2, ਐੱਸ. ਬੀ. ਐੱਸ. ਨਗਰ ਤੋਂ 9 ਤੇ ਮਾਨਸੇ ਤੋਂ 1 ਮਰੀਜ਼ ਨੂੰ ਛੁੱਟੀ ਮਿਲੀ।
ਸੂਬੇ ‘ਚ ਹੁਣ ਤੱਕ 3878599 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ‘ਚ 22211 ਸੈਂਪਲ ਲਏ ਗਏ। ਹੁਣ ਤੱਕ ਸੂਬੇ ‘ਚੋਂ 166239 ਮਰੀਜ਼ ਪਾਜੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 157043 ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਐਕਟਿਵ ਕੇਸਾਂ ਦੀ ਗਿਣਤੀ 3865 ਤੱਕ ਜਾ ਪੁੱਜੀ ਹੈ। 73 ਆਕਸੀਜਨ ਸਪੋਰਟ ‘ਤੇ ਹਨ। 16 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 5331 ਮਰੀਜ਼ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਅੱਜ ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣੇ ਤੇ ਪਟਿਆਲੇ ਤੋਂ 2-2 ਤੇ ਫਿਰੋਜ਼ਪੁਰ ਤੋਂ 1 ਕੋਰੋਨਾ ਮਰੀਜ਼ ਦੀ ਮੌਤ ਹੋ ਗਈ।