PM Modi to lay foundation stone: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 31 ਦਸੰਬਰ ਨੂੰ ਵੀਡੀਓ ਕਾਨਫਰੰਸ ਰਾਹੀਂ ਗੁਜਰਾਤ ਦੇ ਰਾਜਕੋਟ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦਾ ਨੀਂਹ ਪੱਥਰ ਰੱਖਣਗੇ । ਇਹ ਸਮਾਗਮ ਸਵੇਰੇ 11 ਵਜੇ ਹੋਵੇਗਾ ਅਤੇ ਇਸ ਨਾਲ ਗੁਜਰਾਤ ਦੇ ਸਿਹਤ ਸੰਭਾਲ ਢਾਂਚਾ ਮਜ਼ਬੂਤ ਹੋਵੇਗਾ । ਨੀਂਹ ਪੱਥਰ ਸਮਾਗਮ ਵਿੱਚ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ, ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਵੀ ਸ਼ਾਮਿਲ ਹੋਣਗੇ।
ਇਸ ਸਬੰਧੀ ਪੀਐਮ ਮੋਦੀ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਕੱਲ (ਵੀਰਵਾਰ) ਸਵੇਰੇ 11 ਵਜੇ ਰਾਜਕੋਟ ਵਿੱਚ AIIMS ਦਾ ਨੀਂਹ ਪੱਥਰ ਰੱਖਾਂਗਾ । ਇਹ ਪ੍ਰੋਜੈਕਟ ਗੁਜਰਾਤ ਵਿੱਚ ਸਿਹਤ ਸਹੂਲਤਾਂ ਵਿੱਚ ਸੁਧਾਰ ਹੋਵੇਗਾ।”
ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਸੰਸਥਾ ਨੂੰ 201 ਏਕੜ ਤੋਂ ਵੱਧ ਜਗ੍ਹਾ ਦਿੱਤੀ ਗਈ ਹੈ ਅਤੇ ਇਹ ਲਗਭਗ 1,195 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ । ਇੰਸਟੀਚਿਊਟ ਦਾ ਨਿਰਮਾਣ 2022 ਦੇ ਅੱਧ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਆਧੁਨਿਕ ਹਸਪਤਾਲ ਵਿੱਚ 750 ਬੈੱਡ ਹੋਣਗੇ, ਜਿਨ੍ਹਾਂ ਵਿੱਚੋਂ 30 ਬੈੱਡ ਆਯੁਸ਼ ਬਲਾਕ ਵਿੱਚ ਹੋਣਗੇ। ਇਸ ਵਿੱਚ MBBS ਕੋਰਸ ਲਈ 125 ਅਤੇ ਨਰਸਿੰਗ ਕੋਰਸ ਲਈ 60 ਸੀਟਾਂ ਹੋਣਗੀਆਂ ।
ਦੱਸ ਦੇਈਏ ਕਿ ਦੇਸ਼ ਵਿੱਚ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਜਨਵਰੀ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਤਿੰਨ ਨਵੇਂ ਏਮਜ਼ ਦੀ ਸਥਾਪਨਾ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਸੀ। AIIMS ਦੀ ਸਥਾਪਨਾ ਪ੍ਰਧਾਨ ਮੰਤਰੀ ਸਿਹਤ ਸੁੱਰਖਿਆ ਸੁਰੱਖਿਆ ਯੋਜਨਾ (PMSSY) ਦੇ ਤਹਿਤ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ: ਮੀਟਿੰਗ ਤੋਂ ਬਾਹਰ ਆ ਕੇ ਸੁਣੋ ਕੀ ਬੋਲੇ ਕਿਸਾਨ, ਜਾਣੋ ਸਰਕਾਰ ਕਿਹੜੀਆਂ ਮੰਗਾ ਤੇ ਸਹਿਮਤ ਹੋਈ