211 new corona : ਪੰਜਾਬ ‘ਚ ਹੁਣ ਤੱਕ 3988705 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਦਰਮਿਆਨ 22634 ਸੈਂਪਲ ਇਕੱਠੇ ਕੀਤੇ ਗਏ। ਹੁਣ ਤੱਕ 167652 ਮਰੀਜ਼ ਪਾਜੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 159265 ਡਿਸਚਾਰਜ ਕੀਤਾ ਜਾ ਚੁੱਕਾ ਹੈ। ਮੌਜੂਦਾ ਸਮੇਂ ‘ਚ ਐਕਟਿਵ ਕੇਸਾਂ ਦੀ ਗਿਣਤੀ 2983 ਹੋ ਗਈ ਹੈ। 84 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 3 ਦੀ ਹਾਲਤ ਗੰਭੀਰ ਹੈ ਅਤੇ ਵੈਂਟੀਲੇਟਰ ‘ਤੇ ਹਨ। ਹੁਣ ਤੱਕ ਕੋਰੋਨਾ ਨਾਲ 5404 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਰਾਹਤ ਭਰੀ ਗੱਲ ਇਹ ਰਹੀ ਕਿ ਅੱਜ 293 ਮਰੀਜ਼ ਸੂਬੇ ਦੇ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਵੀ ਹੋਏ। ਲੁਧਿਆਣੇ ਤੋਂ 48, ਜਲੰਧਰ ਤੋਂ 32, ਪਟਿਆਲੇ ਤੋਂ 25, ਐੱਸ. ਏ. ਐੱਸ. ਨਗਰ ਤੋਂ 58, ਅੰਮ੍ਰਿਤਸਰ ਤੋਂ 64, ਗੁਰਦਾਸਪੁਰ ਤੋਂ 7, ਬਠਿੰਡੇ ਤੋਂ 10, ਹੁਸ਼ਿਆਰਪੁਰ ਤੋਂ 11, ਫਿਰੋਜ਼ਪੁਰ ਤੋਂ 3, ਪਠਾਨਕੋਟ ਤੋਂ 10, ਸੰਗਰੂਰ ਤੋਂ 2, ਕਪੂਰਥਲੇ ਤੋਂ 6, ਫਰੀਦਕੋਟ ਤੋਂ 3, ਮੁਕਤਸਰ ਤੋਂ 2, ਫਾਜ਼ਿਲਕਾ ਤੋਂ 1, ਫਤਿਹਗੜ੍ਹ ਸਾਹਿਬ ਤੋਂ 3, ਬਰਨਾਲੇ ਤੋਂ 2, ਐੱਸ. ਬੀ. ਐੱਸ. ਨਗਰ ਤੋਂ 5 ਤੇ ਮਾਨਸੇ ਤੋਂ 1 ਮਰੀਜ਼ ਡਿਸਚਾਰਜ ਹੋਇਆ। ਹੁਸ਼ਿਆਰਪੁਰ, ਲੁਧਿਆਣੇ, ਪਟਿਆਲੇ ਤੇ ਐੱਸ. ਏ. ਐੱਸ. ਨਗਰ ਤੋਂ 1-1 ਮਰੀਜ਼ ਨੇ ਕੋਰੋਨਾ ਕਾਰਨ ਆਪਣੀ ਜਾਨ ਗੁਆ ਦਿੱਤੀ। ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ 36 ਕੇਸ ਸਾਹਮਣੇ ਆਏ। ਇਸੇ ਤਰ੍ਹਾਂ ਲੁਧਿਆਣੇ ਤੋਂ 23, ਜਲੰਧਰ ਤੋਂ 20 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ।