lockdown in germany: ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਜਰਮਨੀ ‘ਚ ਸਖਤ ਪਾਬੰਦੀਆਂ ਦੇ ਨਾਲ ਲਾਕਡਾਊਨ ਵਧਾ ਦਿੱਤਾ ਗਿਆ ਹੈ।ਚਾਂਸਲਰ ੲੰਜੇਲਾ ਮਰਕਲ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾ ‘ਤੇ ਲਗਾਮ ਲਗਾਉਣ ਲਈ 31 ਜਨਵਰੀ ਤੱਕ ਨੇਸ਼ਨਵਾਈਡ ਲਾਕਡਾਊਨ ਵਧਾਇਆ ਜਾ ਰਿਹਾ ਹੈ।ਫੈਸਲਾ ਸਟੇਟ ਗਵਰਨਸ ਦੇ ਸੁਝਾਵਾਂ ਦੇ ਬਾਅਦ ਲਿਆ ਗਿਆ ਹੈ।ਦੂਜੇ ਪਾਸੇ ਅਮਰੀਕਾ ‘ਚ ਕੋਰੋਨਾ ਦੀ ਨਵੀਂ ਲਹਿਰ ਦੇ ਦੌਰਾਨ 31 ਜਨਵਰੀ ਨੂੰ ਲਾਸ ੲੰਜੇਲਿਸ ‘ਚ ਹੋਣ ਵਾਲੇ 63ਵੇਂ ਏਨੁਅਲ ਗ੍ਰੈਮੀ ਅਵਾਰਡ ਨੂੰ ਟਾਲ ਦਿੱਤਾ ਗਿਆ ਹੈ।ਇਸਦਾ ਆਯੋਜਨ ਹੁਣ 14 ਮਾਰਚ ਨੂੰ ਕੀਤਾ ਜਾ ਸਕਦਾ ਹੈ।ਅਮਰੀਕ ‘ਚ ਰੋਜਾਨਾ ਇੱਕ ਲੱਖ ਤੋਂ ਜਿਆਦਾ ਨਵੇਂ ਮਾਮਲੇ ਆ ਰਹੇ ਹਨ।ਜਰਮਨੀ ‘ਚ ਪਿਛਲੇ ਸਾਲ 2 ਨਵੰਬਰ ਤੋਂ ਲਾਕਡਾਊਨ ਲਗਾਇਆ ਗਿਆ ਸੀ।ਇਸ ਦੌਰਾਨ ਰੈਸਟੋਰੈਂਟ, ਬਾਰ ਅਤੇ ਸਾਰੇ ਸਪੋਰਟਸ ਫੈਸਿਲਿਟੀ ‘ਤੇ ਰੋਕ ਲਗਾ ਦਿੱਤੀ ਗਈ ਸੀ।ਕੋੋਰੋਨਾ ਦੇ ਮਾਮਲਿਆਂ ‘ਤੇ ਕੰਟਰੋਲ ਨਾ ਹੋਣ ਦੇ ਹਾਲਾਤ ‘ਚ ਇਸ ਜਨਵਰੀ ਦੇ ਪਹਿਲੇ ਹਫਤੇ ਲਈ ਲਾਕਡਾਊਨ ਵਧਾ ਦਿੱਤਾ ਗਿਆ ਸੀ।
ਇਸ ਦੌਰਾਨ ਗੈਰ-ਜ਼ਰੂਰੀ ਸ਼ਾਪ,ਸਕੂਲਾਂ ਸਮੇਤ ਸੋਸ਼ਲ ਕਾਨਟੈਕਟ ‘ਤੇ ਪਾਬੰਧੀਆਂ ਲਗਾ ਦਿੱਤੀਆਂ ਗਈਆਂ ਸੀ।ਜਰਮਨੀ ‘ਚ ਮੰਗਲਵਾਰ ਨੂੰ 11 ਹਜ਼ਾਰ ਤੋਂ ਜਿਆਦਾ ਕੇਸ ਸਾਹਮਣੇ ਆਏ ਅਤੇ 944 ਲੋਕਾਂ ਦੀਆਂ ਜਾਨਾਂ ਵੀ ਗਈਆਂ।ਇਥੇ ਹੁਣ ਤੱਕ 18.14 ਲੱਖ ਲੋਕ ਕੋਰੋਨਾ ਨਾਲ ਸੰਕਰਮਤ ਹੋ ਚੁੱਕੇ ਹਨ।ਦੂਜੇ ਪਾਸੇ 36,000 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।ਗ੍ਰੈਮੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਲਾਸ ਏਂਜਲਸ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਵਿੱਚ ਨਿਰੰਤਰ ਵਾਧਾ ਹੋਇਆ ਹੈ। ਆਈਸੀਯੂ ਵਿਚ ਕੋਈ ਜਗ੍ਹਾ ਨਹੀਂ ਬਚੀ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਪਾਬੰਦੀਆਂ ਦੇ ਬਾਅਦ, ਅਸੀਂ ਗ੍ਰੈਮੀ ਪੁਰਸਕਾਰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਆਸਕਰ ਅਵਾਰਡ ਦੀਆਂ ਰਸਮਾਂ 25 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਇਹ ਪਹਿਲਾਂ 28 ਫਰਵਰੀ ਨੂੰ ਹੋਣਾ ਸੀ। ਹੁਣ ਤੱਕ ਵਿਸ਼ਵ ਵਿੱਚ ਕੋਰੋਨਾ ਤੋਂ 8 ਕਰੋੜ 68 ਲੱਖ 31 ਹਜ਼ਾਰ 503 ਕੇਸ ਆ ਚੁੱਕੇ ਹਨ। ਇੱਥੇ 18 ਲੱਖ 75 ਹਜ਼ਾਰ 451 ਮੌਤਾਂ ਹੋਈਆਂ ਹਨ। ਚੰਗੀ ਗੱਲ ਇਹ ਹੈ ਕਿ 6 ਕਰੋੜ 15 ਲੱਖ 31 ਹਜ਼ਾਰ 300 ਵਿਅਕਤੀਆਂ ਨੂੰ ਰਾਜੀ ਕੀਤਾ ਗਿਆ ਹੈ।
ਟ੍ਰੈਕਟਰ ਮਾਰਚ ਤੋਂ ਪਹਿਲਾਂ ਸਟੇਜ ਤੇ ਪਹੁੰਚੇ ਬਲਵੀਰ ਸਿੰਘ ਰਾਜੇਵਾਲ ਨੇ ਲਿਆ ਤੀ ਨ੍ਹੇਰੀ, ਸੁਣੋ Live