Case further complicated : ਜਲੰਧਰ ਵਿਖੇ ਇੱਕ ਅਜੀਬ ਹੀ ਮਾਮਲਾ ਦੇਖਣ ‘ਚ ਸਾਹਮਣੇ ਆਇਆ ਹੈ ਜਿਥੇ ਇੱਕ ਮ੍ਰਿਤਕ ‘ਤੇ ਹੀ ਕਤਲ ਦਾ ਕੇਸ ਪਾ ਦਿੱਤਾ ਗਿਆ। ਪੂਰਾ ਮਾਮਲਾ ਇਸ ਤਰ੍ਹਾਂ ਹੈ ਲਗਭਗ ਇੱਕ ਸਾਲ ਪਹਿਲਾਂ ਵਿਸਾਖਾ ਰਾਮ ਪੁੱਤਰ ਕਿਸ਼ਨ ਰਾਮ ਨਿਵਾਸੀ ਪਿੰਡ ਵੀਰ ਨੂੰ ਨਕੋਦਰ ਵਿਖੇ ਡੇਰੇ ਦੀ ਸੇਵਾ ਕਰਨ ਲਈ ਮੁੱਖ ਸੇਵਾਦਾਰ ਰੱਖਿਆ ਸੀ। ਇਸ ਦੇ ਨਾਲ ਹੀ ਪਾਲ ਚੰਦ ਉਰਫ ਪਾਲੀ ਨਿਵਾਸੀ ਪੱਟੀ ਅਲੀ ਸ਼ੇਰੇ ਵੀ ਨੇੜੇ ਦੁਸਹਿਰਾ ਗਰਾਊਂਡ ਸਮਰਾ ਦੀ ਸੇਵਾ ਕਰ ਰਿਹਾ ਸੀ। ਲਗਭਗ 3 ਮਹੀਨੇ ਪਹਿਲਾਂ ਵਿਸਾਖਾ ਰਾਮ ਅਤੇ ਪਾਲ ਚੰਦ ਪਾਲੀ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। 24 ਦਸੰਬਰ 2020 ਦੀ ਰਾਤ ਨੂੰ ਲਗਭਗ 10 ਵਜੇ ਵਿਸਾਖਾ ਰਾਮ ਆਪਣੀ ਦੁਕਾਨ ‘ਤੇ ਆਇਆ ਅਤੇ ਬਲਵਿੰਦਰ ਕੁਮਾਰ (ਨਵਾਂ ਸੇਵਾਦਾਰ) ਨੂੰ ਡੇਰੇ ਦੀ ਚਾਬੀ ਦੇ ਦਿੱਤੀ। ਜਦੋਂ ਉਸਨੇ ਪੁੱਛਿਆ, ਵਿਸਾਖਾ ਨੇ ਕਿਹਾ ਕਿ ਉਹ ਆਪਣੇ ਨਾਨਕੇ ਘਰ ਜਾ ਰਿਹਾ ਹੈ। ਜਦੋ ਸ਼ਾਮ ਤੱਕ ਵਿਸਾਖਾ ਰਾਮ ਵਾਪਸ ਨਹੀਂ ਆਇਆ ਤਾਂ ਉਸਨੇ ਉਸਨੂੰ ਫੋਨ ਕਰਕੇ ਪੁੱਛਿਆ। ਵਿਸਾਖਾ ਰਾਮ ਨੇ ਜਵਾਬ ਦਿੱਤਾ ਕਿ ਮੈਂ ਹੁਣ ਵਾਪਸ ਨਹੀਂ ਆਵਾਂਗਾ। ਬਲਵਿੰਦਰ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਮੈਨੇਜਰ ਕਮੇਟੀ ਨੂੰ ਦਿੱਤੀ । ਬਲਵਿੰਦਰ ਨੇ ਦੇਖਿਆ ਕਿ ਵਿਸਾਖਾ ਰਾਮ ਨੇ ਉਸ ਨੂੰ ਚਾਬੀਆਂ ਤਾਂ ਦਿੱਤੀਆਂ ਪਰ ਜਿਸ ਕਮਰੇ ‘ਚ ਉਹ ਰਹਿ ਰਿਹਾ ਸੀ, ਉਸ ਕਮਰੇ ਦੀ ਚਾਬੀ ਉਸ ‘ਚ ਨਹੀਂ ਸੀ।
ਜਦੋਂ ਕਮਰੇ ਦਾ ਤਾਲਾ ਤੋੜਿਆ ਗਿਆ ਤਾਂ ਮੰਜੇ ਹੇਠਾਂ ਪਾਲ ਚੰਦ ਦੀ ਲਾਸ਼ ਪਈ ਸੀ। ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਵਿਸਾਖਾ ਰਾਮ ‘ਤੇ ਕਤਲ ਦਾ ਕੇਸ ਦਰਜ ਕਰ ਲਿਆ ਤੇ ਜਦੋਂ ਪੁਲਿਸ ਨੇ ਮੋਬਾਈਲ ਲੋਕੇਸ਼ਨ ਰਾਹੀਂ ਵਿਸਾਖਾ ਰਾਮ ਦਾ ਪਤਾ ਲਗਾਇਆ ਤੇ ਉਸ ਦੇ ਘਰ ਛਾਪਾ ਮਾਰਿਆਂ ਤਾਂ ਉਨ੍ਹਾਂ ਦੀ ਹੈਰਾਨਗੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਸਾਖਾ ਰਾਮ ਦੀ ਮੌਤ ਹੋ ਚੁੱਕੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਤੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਪਤਾ ਲੱਗਾ ਕਿ ਵਿਸਾਖਾ ਸਿੰਘ ਦੀ ਮੌਤ 1 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਸੀ। ਇਸ ਦੀ ਜਾਣਕਾਰੀ SHO ਕਮਲਜੀਤ ਸਿੰਘ ਨੇ ਦਿੱਤੀ।
ਵਿਸਾਖਾ ਨੇ ਪਾਲ ਚੰਦ ਦਾ ਕਤਲ ਇਸ ਲਈ ਕੀਤਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਉਹ ਕਿਤੇ ਮੁੱਖ ਸੇਵਾਦਾਰ ਨਾ ਬਣ ਜਾਵੇ। ਵਿਸਾਖਾ ਸਿੰਘ ਨੇ ਪਾਲ ਚੰਦ ਨੂੰ ਸਬਲ ਨਾਲ ਮਾਰਿਆ ਤੇ ਇਸ ਡਰ ਤੋਂ ਕਿ ਉਹ ਬਚ ਨਾ ਜਾਵੇ ਉਸ ਨੇ ਪੂਰਾ ਸਬਲ ਉਸ ਦੇ ਮੂੰਹ ‘ਚ ਵਾੜ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਅੰਤਿਮ ਸਸਕਾਰ ਹੋਣ ਕਾਰਨ ਵਿਸਾਖਾ ਰਾਮ ਦਾ ਪੋਸਟ ਮਾਰਟਮ ਨਹੀਂ ਹੋ ਸਕਿਆ ਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਦੀ ਮੌਤ ਦਾ ਅਸਲ ਕਾਰਨ ਕੀ ਸੀ।