After Delhi Arvind Kejriwal: ਨਵੀਂ ਦਿੱਲੀ: ਦਿੱਲੀ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੰਬਈ ਫਤਹਿ ਦੀ ਤਿਆਰੀ ਕਰ ਰਹੇ ਹਨ । ਜਿਸ ਕਾਰਨ ਆਮ ਆਦਮੀ ਪਾਰਟੀ (AAP) ਨੇ ਏਸ਼ੀਆ ਦੇ ਸ਼ਾਨਦਾਰ BMC ‘ਤੇ ਆਪਣੀ ਨਜ਼ਰ ਬਣਾਈ ਹੋਈ ਹੈ। ਦਰਅਸਲ, BMC ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਪਾਰਟੀ ਨੇ ਮੁੰਬਈ ਵਿੱਚ ਚੋਣ ਮੈਦਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਆਮ ਆਦਮੀ ਪਾਰਟੀ ਵੱਲੋਂ ਮੁੰਬਈ ਵਿੱਚ ਸੱਤਾ ਹਾਸਿਲ ਕਰਨ ਲਈ BMC ਦੇ ਟੀਚੇ 2022 ‘ਤੇ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸਦੇ ਲਈ ਕੇਜਰੀਵਾਲ ਨੇ ਆਪਣੀ ਕੋਰ ਟੀਮ ਦੇ ਅਕਸ਼ੈ ਮਰਾਠੇ ਵਰਗੇ ਮਰਾਠੀ ਮੂਲ ਦੇ ਨੇਤਾਵਾਂ ਨੂੰ ਮੁੰਬਈ ਦੀ ਜ਼ਿੰਮੇਵਾਰੀ ਸੌਂਪੀ ਹੈ । AAP ਦੇ ਵਿਧਾਇਕ ਅਤਿਸ਼ੀ ਦਾ ਮੁੰਬਈ ਦੌਰਾ ਇਸ ਕੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਮੁੰਬਈ ਵਿੱਚ ਦਿੱਲੀ ਦੇ ਆਰਥਿਕ ਮਾਡਲ ਨੂੰ ਲਾਗੂ ਕਰਨ ਦਾ ਵੀ ਐਲਾਨ ਕੀਤਾ ਹੈ।
ਇਸ ਬਾਰੇ ਅਤਿਸ਼ੀ ਦਾ ਕਹਿਣਾ ਹੈ ਕਿ BMC ਕੋਈ ਵਿਰੋਧੀ ਹੈ ਹੀ ਨਹੀਂ । ਸਾਰੇ ਸੱਤਾਧਾਰੀ ਹਨ। ਤਕਨੀਕੀ ਤੌਰ ‘ਤੇ ਕਾਂਗਰਸ ਭਲੇ ਹੀ ਵਿਰੋਧੀ ਧਿਰ ਵਿੱਚ ਹੋ ਸਕਦੀ ਹੈ ਪਰ ਇਹ ਸ਼ਿਵ ਸੈਨਾ ਦਾ ਸਹਿਯੋਗੀ ਦਲ ਹੈ। ਸੱਤਾਧਾਰੀ ਅਤੇ ਵਿਰੋਧੀ ਧਿਰ ਦੋਵੇਂ ਹੀ ਮੁੰਬਈ ਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਪਾਰਟੀ ਹਸਪਤਾਲ, ਸਿੱਖਿਆ ਅਤੇ ਸੈਨੀਟੇਸ਼ਨ ਆਦਿ ਮੁੱਢਲੇ ਮੁੱਦਿਆਂ ਨੂੰ ਚੋਣ ਮੁਹਿੰਮ ਦਾ ਹਿੱਸਾ ਬਣਾਏਗੀ ਅਤੇ BMC ਚੋਣਾਂ ਵਿੱਚ ਪੂਰੀ ਤਿਆਰੀ ਨਾਲ ਉਤਰੇਗੀ ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਮੁੰਬਈ ਵਿੱਚ ਪਾਰਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ BMC ਚੋਣਾਂ ਲਈ ਇੱਕ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਪਾਰਟੀ ਨੇ BMC ਦੀਆਂ ਸਾਰੀਆਂ 227 ਸੀਟਾਂ ‘ਤੇ ਚੋਣਾਂ ਲੜਨ ਲਈ ਪਾਰਟੀ ਵਲੰਟੀਅਰਾਂ ਤੋਂ ਪਹਿਲਾਂ ਹੀ ਬਿਨੈ ਪੱਤਰ ਮੰਗੇ ਹਨ । ਇਸ ਤੋਂ ਇਲਾਵਾ ਮੁੰਬਈ ਵਿੱਚ ਆਪਣਾ ਜ਼ਮੀਨੀ ਪੱਧਰ ਕਾਇਮ ਰੱਖਣ ਲਈ ਪਾਰਟੀ ਹੋਰ ਪਾਰਟੀ ਦੇ ਹੋਰ ਉਮੀਦਵਾਰਾਂ ਨੂੰ ਵੀ ਪਾਰਟੀ ਵਿੱਚ ਸ਼ਾਮਿਲ ਕਰੇਗੀ।