Akhilesh yadav slams centre govt : ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੰਜਾਬ ਸਮੇਤ ਕਈ ਰਾਜਾਂ ਦੇ ਕਿਸਾਨ ਬੀਤੇ 47 ਦਿਨਾਂ ਤੋਂ ਦਿੱਲੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਕਿਸਾਨਾਂ ਦੇ ਮੁੱਦੇ ‘ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਖਿਲਾਫ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ, ਇਸ ਦੁਨੀਆ ‘ਚ ਉੱਠਦਾ ਹੋਇਆ ਧੂੰਆਂ ਦਿੱਖਦਾ ਜਿਨ੍ਹਾਂ ਨੂੰ, ਘਰ ਦੀ ਅੱਗ ਦਾ ਮੰਜਰ ਕਿਉਂ ਨਹੀਂ ਦਿੱਖਦਾ ਉਨ੍ਹਾਂ ਨੂੰ। ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਟਵੀਟ ਕੀਤਾ, “ਜਿਸ ਤਰ੍ਹਾਂ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਅਸੰਵੇਦਨਸ਼ੀਲ ਹੈ ਅਤੇ ਜਿਸ ਪ੍ਰਕਾਰ ਅਪਰਾਧੀ ਰਵੱਈਏ ਨੂੰ ਆਪਣਾਂ ਰਹੀ ਹੈ, ਉਹ ਅੰਨਦਾਤਾ ਦਾ ਸਿੱਧਾ-ਸਿੱਧਾ ਅਪਮਾਨ ਹੈ। ਸਖਤ ਨਿੰਦਣਯੋਗ ਹੈ।” ਉਨ੍ਹਾਂ ਅੱਗੇ ਕਿਹਾ, “ਹੁਣ ਦੇਸ਼ ਦੇ ਲੋਕ ਵੀ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਪੁੱਛ ਰਹੇ ਹਨ- ‘ਦੁਨੀਆ ਵਿੱਚ ਉੱਠਦਾ ਧੂੰਆਂ ਦਿੱਖਦਾ ਹੈ ਜਿਨ੍ਹਾਂ ਨੂੰ, ਘਰ ਦੀ ਅੱਗ ਦਾ ਮੰਜਰ ਕਿਉਂ ਨਹੀਂ ਦਿੱਖਦਾ ਉਨ੍ਹਾਂ ਨੂੰ’।”
ਕਿਸਾਨ ਅੰਦੋਲਨ ਦੇ ਵਿਚਕਾਰ ਸਿਆਸਤ ਵੀ ਲਗਾਤਾਰ ਜਾਰੀ ਹੈ। ਵਿਰੋਧੀ ਪਾਰਟੀਆਂ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੀਆਂ ਹਨ। ਇਸ ਦੇ ਵਿਚਕਾਰ ਅੱਜ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਕੋਰਟ ਨੇ ਕਿਹਾ ਹੈ ਕਿ ਸਰਕਾਰ ਅਜੇ ਤੱਕ ਇਸ ਮਾਮਲੇ ਵਿੱਚ ਅਸਫਲ ਰਹੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸਰਕਾਰ ਜਿਸ ਤਰੀਕੇ ਨਾਲ ਮਾਮਲੇ ਨੂੰ ਸੰਭਾਲ ਰਹੀ ਹੈ ਉਸ ਤੋਂ ਅਸੀਂ ਖੁਸ਼ ਨਹੀਂ ਹਾਂ। ਸਾਨੂੰ ਨਹੀਂ ਪਤਾ ਕਿ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਤੁਸੀਂ ਕੀ ਕੀਤਾ ਸੀ। ਪਿੱਛਲੀ ਸੁਣਵਾਈ ਦੌਰਾਨ ਵੀ ਗੱਲਬਾਤ ਬਾਰੇ ਕਿਹਾ ਗਿਆ ਸੀ, ਕੀ ਹੋ ਰਿਹਾ ਹੈ?
ਇਹ ਵੀ ਦੇਖੋ : ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ, ਜਲਦੀ ਹੱਲ ਕਰੋ ਜਾ ਅਸੀਂ ਰੋਕ ਲਾ ਦਿਆਂਗੇ