Education Department releases : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ‘ਚ ਤਬਦੀਲ ਕਰਨ ਦੀ ਮੁਹਿੰਮ ਤਹਿਤ 4 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ। ਇਹ ਰਕਮ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਜਾਰੀ ਕੀਤੀ ਗਈ। ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਸਰਕਾਰੀ ਸਕੂਲਾਂ ਨੂੰ ਵੀ ਸਮਾਰਟ ਬਣਾਇਆ ਜਾਵੇਗਾ ਅਤੇ ਉਥੇ ਜ਼ਰੂਰੀ ਸਾਮਾਨ ਉਪਲਬਧ ਕਰਵਾਇਆ ਜਾਵੇਗਾ। ਇਸ ਸਬੰਧੀ ਡਾਇਰੈਕਟਰ ਜਨਰਲ ਸਕੂਲ ਐਜੂਕੇਸਨ-ਕਮ-ਐੱਸ.ਪੀ.ਡੀ ਵੱਲੋਂ ਇਸ ਸਬੰਧ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈ.ਸਿੱ/ਐ.ਸਿੱ) ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਗ੍ਰਾਂਟ ਹੇਠ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਗੇਟਾਂ ਦੀ ਸੁੰਦਰਤਾ ਲਈ 15000 ਰੁਪਏ ਪ੍ਰਤੀ ਸਕੂਲ, ਕਲਰ ਕੋਡਿੰਗ ਲਈ 25 ਹਜ਼ਾਰ ਪ੍ਰਤੀ ਸਕੂਲ ਅਤੇ ਸਿੱਖਿਆ ਪਾਰਕਾਂ ਲਈ 10 ਹਜ਼ਾਰ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ 363 ਪ੍ਰਾਇਮਰੀ, 90 ਮਿਡਲ, 109 ਹਾਈ ਅਤੇ 176 ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ। ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ 18 ਹਜ਼ਾਰ ਪ੍ਰਤੀ ਸਕੂਲ ਗੇਟਾਂ ਦੀ ਸੁੰਦਰਤਾ ਲਈ, ਕਲਰ ਕੋਡਿੰਗ ਲਈ ਹਾਈ ਸਕੂਲਾਂ ਨੂੰ 50 ਹਜ਼ਾਰ ਪ੍ਰਤੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 75 ਹਜ਼ਾਰ ਰੁਪਏ ਪ੍ਰਤੀ ਸਕੂਲ ਅਤੇ ਸਿੱਖਿਆ ਪਾਰਕਾਂ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 20 ਹਜ਼ਾਰ ਪ੍ਰਤੀ ਸਕੂਲ ਦਿੱਤੇ ਗਏ ਹਨ।
ਇਸ ਰਾਸ਼ੀ ਵਿੱਚੋਂ ਫਰੀਦਕੋਟ ਦੇ 30 ਸਕੂਲਾਂ ਲਈ 17.42 ਲੱਖ ਰੁਪਏ, ਫਤਿਹਗੜ੍ਹ ਸਾਹਿਬ ਦੇ 24 ਸਕੂਲਾਂ ਲਈ 12.17 ਲੱਖ ਰੁਪਏ, ਫਾਜ਼ਲਿਕਾ ਦੇ 30 ਸਕੂਲਾਂ ਲਈ 22.93 ਲੱਖ ਰੁਪਏ, ਅੰਮ੍ਰਿਤਸਰ ਦੇ 51 ਸਕੂਲਾਂ ਲਈ 24.84 ਲੱਖ ਰੁਪਏ, ਬਰਨਾਲਾ ਦੇ 37 ਸਕੂਲਾਂ ਲਈ 17.60 ਲੱਖ ਰੁਪਏ, ਬਠਿੰਡਾ ਦੇ 36 ਸਕੂਲਾਂ ਲਈ 23.19 ਲੱਖ ਰੁਪਏ, ਫਿਰੋਜ਼ਪੁਰ ਦੇ 40 ਸਕੂਲਾਂ ਲਈ 24.78 ਲੱਖ ਰੁਪਏ, ਗੁਰਦਾਸਪੁਰ ਦੇ 36 ਸਕੂਲਾਂ ਲਈ 23.74 ਲੱਖ ਰੁਪਏ, ਹੁਸ਼ਿਆਰਪੁਰ ਦੇ 14 ਸਕੂਲਾਂ ਲਈ 8.59 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 31 ਸਕੂਲਾਂ ਲਈ 16.18 ਲੱਖ ਰੁਪਏ, ਸਹੀਦ ਭਗਤ ਸਿੰਘ ਨਗਰ ਦੇ 49 ਸਕੂਲਾਂ ਲਈ 21.29 ਲੱਖ ਰੁਪਏ, ਪਠਾਨਕੋਟ ਦੇ 24 ਸਕੂਲਾਂ ਲਈ 13. 02 ਲੱਖ ਰੁਪਏ, ਜ਼ਿਲ੍ਹਾ ਤਰਨਤਾਰਨ ਦੇ 33 ਸਕੂਲਾਂ ਲਈ 19.31 ਲੱਖ ਰੁਪਏ, ਪਟਿਆਲਾ ਦੇ 47 ਸਕੂਲਾਂ ਲਈ 22.45 ਲੱਖ ਰੁਪਏ, ਰੂਪਨਗਰ ਦੇ 14 ਸਕੂਲਾਂ ਲਈ 7.17 ਲੱਖ ਰੁਪਏ, ਸੰਗਰੂਰ ਦੇ 48 ਸਕੂਲਾਂ ਲਈ 17.95 ਲੱਖ ਰੁਪਏ ਦਿੱਤੇ ਗਏ ਹਨ।