Railway gift for festive season : ਫਿਰੋਜ਼ਪੁਰ : ਤਿਉਹਾਰ ‘ਤੇ ਯਾਤਰੀਆਂ ਦੀ ਸਹੂਲਤ ਲਈ ਤਿੰਨ ਸਪੈਸ਼ਲ ਰੇਲ ਗੱਡੀਆਂ ਸ਼ੁਰੂ ਕਰਨ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਦੋ ਰੇਲ ਗੱਡੀਆਂ ਨੂੰ ਕੋਲਕਾਤਾ-ਅੰਮ੍ਰਿਤਸਰ ਅਤੇ ਕੋਲਕਾਤਾ-ਨੰਗਲਡੈਮ ਵਿਚਕਾਰ ਚਲਾਇਆ ਜਾਵੇਗਾ। ਇਹ ਜਾਣਕਾਰੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਜਨਰਲ ਮੈਨੇਜਰ ਰਾਜੇਸ਼ ਅਗਰਵਾਲ ਨੇ ਦਿੱਤੀ ਹੈ। ਇਨ੍ਹਾਂ ਰੇਲ ਗੱਡੀਆਂ ਵਿਚ, 03005/03006 ਹਾਵੜਾ-ਅਮ੍ਰਿਤਸਰ-ਹਾਵੜਾ ਫੈਸਟੀਵਲ ਵਿਸ਼ੇਸ਼ ਟ੍ਰੇਨ ਹਾਵੜਾ ਤੋਂ 18 ਜਨਵਰੀ ਨੂੰ ਸਵੇਰੇ 07.15 ਵਜੇ ਰਵਾਨਾ ਹੋਵੇਗੀ ਅਤੇ ਤੀਜੇ ਦਿਨ ਸਵੇਰੇ 08.40 ਵਜੇ ਅੰਮ੍ਰਿਤਸਰ ਪਹੁੰਚੇਗੀ, ਜਦੋਂਕਿ ਰੇਲਵੇ ਨੰਬਰ 03006 ਅਮ੍ਰਿਤਸਰ-ਹਾਵੜਾ ਫੈਸਟੀਵਲ ਸਪੈਸ਼ਲ 06 ਜਨਵਰੀ ਤੋਂ ਸ਼ਾਮ 06.25 ਵਜੇ ਅੰਮ੍ਰਿਤਸਰ ਤੋਂ ਚੱਲ ਕੇ ਤੀਜੇ ਦਿਨ ਸਵੇਰੇ 07.30 ਵਜੇ ਹਾਵੜਾ ਪਹੁੰਚੇਗੀ।
ਰਸਤੇ ਵਿੱਚ ਇਹ ਵਿਸ਼ੇਸ਼ ਰੇਲਗੱਡੀ ਵਰਧਮਾਨ, ਦੁਰਗਾਪੁਰ, ਰਾਣੀਗੰਜ, ਆਸਨਸੋਲ, ਚਿਤਾਰੰਜਨ, ਮਧੂਪੁਰ, ਜਸੀਦੀਹ, ਝਜਾ, ਕਿਉਲ, ਮੋਕਾਮਾ, ਬਖਤਿਆਰਪੁਰ, ਪਟਨਾ ਸਾਹਿਬ, ਪਟਨਾ, ਦਾਨਾਪੁਰ, ਆਰਾ, ਦੁਮਰਨ, ਬਕਸਾਰ, ਦਿਲਦਾਰਨਗਰ, ਜਮਾਨੀਆ, ਪੰਡਿਤ ਦੀਨ ਦਿਆਲ ਉਪਾਧਿਆ ਜੰਕਸ਼ਨ, ਕਾਸ਼ੀ, ਵਾਰਾਣਸੀ, ਭਦੋਹੀ, ਜੰਗੀ, ਬਾਦਸ਼ਾਹਪੁਰ, ਪ੍ਰਤਾਪਗੜ, ਅਮੇਠੀ, ਗੌਰੀਗੰਜ, ਜੈਸ, ਰਾਏਬਰੇਲੀ, ਬਚਨਰਵਾ, ਲਖਨਊ, ਬਾਲਾਮਊ, ਹਰਦੋਈ, ਸ਼ਾਹਜਹਾਂਪੁਰ, ਬਰੇਲੀ, ਰਾਮਪੁਰ, ਮੁਰਾਦਾਬਾਦ, ਧਰਮਪੁਰ, ਨਗੀਨਾਬਾਦ, ਨਜੀਬਾਬਾਦ, ਲਕਸੌਰ, ਰੁੜਗੜ੍ਹ, ਸਰਾਂ, ਅੰਬਾਲਾ ਛਾਉਣੀ, ਰਾਜਪੁਰਾ, ਲੁਧਿਆਣਾ, ਫਿਲੌਰ, ਫਗਵਾੜਾ, ਜਲੰਧਰ ਛਾਉਣੀ, ਜਲੰਧਰ ਸ਼ਹਿਰ ਅਤੇ ਬਿਆਸ ਸਟੇਸ਼ਨ ਦੋਵੇਂ ਦਿਸ਼ਾਵਾਂ ’ਚ ਠਹਿਰੇਗੀ।