PM Modi flags 8 trains: ਗੁਜਰਾਤ ਦੇ ਕੇਵਡਿਆ ਵਿੱਚ ਬਣੀ ਸਰਦਾਰ ਪਟੇਲ ਦੀ ਮੂਰਤੀ ਨੂੰ ਵਿਸ਼ਵ ਦੇ ਸੈਰ-ਸਪਾਟਾ ਨਕਸ਼ੇ ‘ਤੇ ਲਿਆਉਣ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੇਵਡਿਆ ਲਈ 8 ਟ੍ਰੇਨਾਂ ਨੂੰ ਹਰੀ ਝੰਡੀ ਦਿੱਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ 8 ਟ੍ਰੇਨਾਂ ਨੂੰ ਇੱਕੋ ਸਮੇਂ ਕਿਸੇ ਖਾਸ ਜਗ੍ਹਾ ਜਾਣ ਲਈ ਹਰੀ ਝੰਡੀ ਦਿੱਤੀ ਗਈ ਹੈ। ਇਹ 8 ਟ੍ਰੇਨਾਂ ਕੇਵਡਿਆ ਨੂੰ ਵਾਰਾਣਸੀ, ਦਾਦਰ, ਅਹਿਮਦਾਬਾਦ, ਹਜ਼ਰਤ ਨਿਜ਼ਾਮੂਦੀਨ, ਰੀਵਾ, ਚੇੱਨਈ ਅਤੇ ਪ੍ਰਤਾਪਨਗਰ ਨਾਲ ਜੋੜਨਗੀਆਂ । ਇਸ ਯੋਜਨਾ ਦੇ ਨਾਲ ਹੀ ਭਾਰਤੀ ਰੇਲਵੇ ਦੇ ਨਕਸ਼ੇ ‘ਤੇ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ ਯੂਨਿਟੀ ਨੂੰ ਵੀ ਜਗ੍ਹਾ ਮਿਲ ਜਾਵੇਗੀ। ਨਾਲ ਹੀ ਕੇਵਡਿਆ ਦੇ ਰੇਲ ਲਿੰਕ ਨਾਲ ਜੁੜਨ ਨਾਲ ਇੱਥੇ ਦੇਸ਼ ਭਰ ਵਿੱਚ ਸੈਲਾਨੀ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਇੱਥੇ ਪਹੁੰਚ ਸਕਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਟ੍ਰੇਨਾਂ ਵਿੱਚ ਵਿਸਟਾ ਡੋਮ ਬਣਤਰ ਦੀ ਸਹੂਲਤ ਹੈ। ਜਿਸ ਰਾਹੀਂ ਯਾਤਰੀ ਚਲਦਿਆਂ ਆਲੇ ਦੁਆਲੇ ਦੇ ਦ੍ਰਿਸ਼ਾਂ ਦਾ ਅਨੰਦ ਲੈ ਸਕਣਗੇ।
ਪੀਐਮ ਮੋਦੀ ਨੇ ਕਿਹਾ ਕਿ ਸਟੈਚੂ ਆਫ ਯੂਨਿਟੀ ਨੇ ਇਸ ਜਗ੍ਹਾ ਦੇ ਡਿਜ਼ਾਈਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ । ਇੱਥੇ ਬਹੁਤ ਸਾਰੇ ਆਦਿਵਾਸੀਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਲੋਕ ਮੈਨੇਜਰ ਬਣ ਰਹੇ ਹਨ, ਕੈਫੇ ਖੋਲ੍ਹ ਰਹੇ ਹਨ, ਸੈਲਾਨੀ ਗਾਈਡ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਵਡਿਆ ਨੂੰ ਰੇਲ ਰਾਹੀਂ ਜੋੜਨ ਵਾਲੇ ਪ੍ਰਾਜੈਕਟ ਦਾ ਉਦਾਹਰਣ ਦੇਖੀਏ ਤਾਂ ਇਸਦੇ ਨਿਰਮਾਣ ਵਿੱਚ ਮੌਸਮ, ਕੋਰੋਨਾ ਮਹਾਂਮਾਰੀ ਵਰਗੀਆਂ ਰੁਕਾਵਟਾਂ ਆਈਆਂ, ਪਰ ਇਸਦਾ ਕੰਮ ਰਿਕਾਰਡ ਸਮੇਂ ਵਿੱਚ ਪੂਰਾ ਹੋ ਗਿਆ ।ਪੀਐਮ ਮੋਦੀ ਨੇ ਕਿਹਾ ਕਿ ਕੇਵਡਿਆ ਦੀ ਮਿਸਾਲ ਇਹ ਹੈ ਕਿ ਵਾਤਾਵਰਣ ਅਤੇ ਆਰਥਿਕਤਾ ਦੇ ਸੰਗਮ ਨਾਲ ਰੁਜ਼ਗਾਰ ਦੇ ਮੌਕੇ ਕਿਵੇਂ ਪੈਦਾ ਕੀਤੇ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਵਿੱਚ ਕਾਇਆ ਪਲਟ ਦੀ ਕਹਾਣੀ ਦੱਸੀ। ਪੀਐਮ ਮੋਦੀ ਨੇ ਕਿਹਾ ਕਿ ਰੇਲਵੇ ਵਿੱਚ ਨਵੀਂ ਸੋਚ ਨਵੀਂ ਤਕਨੀਕ ਨਾਲ ਕੰਮ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਵਿੱਚ ਰੂਪਾਂਤਰਣ ਦੇ ਕਾਰਨ ਅਸੀਂ ਸੈਮੀ ਹਾਈ ਸਪੀਡ ਟ੍ਰੇਨਾਂ ਚਲਾਉਣ ਦੇ ਯੋਗ ਹੋ ਗਏ ਹਾਂ, ਇਸ ਤੋਂ ਇਲਾਵਾ ਅਸੀਂ ਤੇਜ਼ ਰਫ਼ਤਾਰ ਰੇਲ ਗੱਡੀਆਂ ਚਲਾਉਣ ਵੱਲ ਕੰਮ ਕਰ ਰਹੇ ਹਾਂ। ਇਸ ਦੇ ਲਈ ਰੇਲਵੇ ਦਾ ਬਜਟ ਕਈ ਗੁਣਾ ਵਧਾ ਦਿੱਤਾ ਗਿਆ ਹੈ ।
ਪੀਐਮ ਮੋਦੀ ਨੇ ਕਿਹਾ ਕਿ ਇਹ ਰੇਲਵੇ ਲਾਈਨਾਂ ਮਾਂ ਨਰਮਦਾ ਦੇ ਕੰਢੇ ‘ਤੇ ਸਥਿਤ ਕਰਨਾਲੀ, ਪੋਇਚਾ ਅਤੇ ਗੜੁਦੇਸ਼ਵਰ ਜਿਹੇ ਵਿਸ਼ਵਾਸ ਨਾਲ ਜੁੜੇ ਮਹੱਤਵਪੂਰਨ ਸਥਾਨਾਂ ਨੂੰ ਵੀ ਜੋੜਨਗੀਆਂ। ਇਹ ਸਾਰਾ ਖੇਤਰ ਇੱਕ ਤਰ੍ਹਾਂ ਨਾਲ Spiritual Vibration ਨਾਲ ਭਰਿਆ ਹੋਇਆ ਖੇਤਰ ਹੈ। ਪੀਐਮ ਮੋਦੀ ਨੇ ਕਿਹਾ ਕਿ ਬਹੁਤ ਸਾਰੇ ਰੂਟਾਂ ‘ਤੇ ਵਿਸਟਾਡੋਮ ਦੇ ਨਾਲ ਕੋਚ ਭਾਰਤੀ ਰੇਲਵੇ ਦੀ ਯਾਤਰਾ ਨੂੰ ਵਧੇਰੇ ਆਕਰਸ਼ਕ ਬਣਾਉਣ ਜਾ ਰਹੇ ਹਨ। ਬੀਤੇ ਸਾਲਾਂ ਤੋਂ ਦੇਸ਼ ਦੇ ਰੇਲਵੇ ਢਾਂਚੇ ਨੂੰ ਆਧੁਨਿਕ ਬਣਾਉਣ ਲਈ ਜੋ ਕੰਮ ਕੀਤਾ ਗਿਆ ਹੈ ਉਹ ਬੇਮਿਸਾਲ ਹੈ।
ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ