Terrible fire at : ਪਠਾਨਕੋਟ : ਪਠਾਨਕੋਟ-ਸ਼ਾਹਪੁਰਕੰਡੀ ਰੋਡ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਆਰ ਕੇ ਪਲਾਈ ਫੈਕਟਰੀ ‘ਚ ਸ਼ਨੀਵਾਰ ਦੁਪਹਿਰ 2 ਵਜੇ ਭਿਆਨਕ ਅੱਗ ਲੱਗ ਗਈ। ਭਾਵੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਸੇ ਸਮੇਂ ਪਹੁੰਚ ਗਈਆਂ ਪਰ ਫਿਰ ਵੀ ਅੱਗ ‘ਤੇ ਕਾਬੂ ਪਾਉਣ ਵਿੱਚ ਲਗਭਗ 5 ਘੰਟੇ ਦਾ ਸਮਾਂ ਲੱਗਾ। ਬ੍ਰਿਗੇਡ ਦੀਆਂ ਲਗਭਗ 10 ਗੱਡੀਆਂ ਮੌਕੇ ‘ਤੇ ਪਠਾਨਕੋਟ ਅਤੇ ਜੁਗਿਆਲ ਪਹੁੰਚੀਆਂ। ਲਗਭਗ ਪੰਜ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਅੱਗ ਲੱਗਣ ਦੌਰਾਨ ਕੋਈ ਵੀ ਫੈਕਟਰੀ ਵਿੱਚ ਮੌਜੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ।
ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਸ਼ੰਕਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਚਸ਼ਮਦੀਦਾਂ ਦੇ ਅਨੁਸਾਰ ਸ਼ਾਹਪੁਰਕੰਡੀ ਲਿੰਕ ਰੋਡ ‘ਤੇ ਸਥਿਤ ਆਰ ਕੇ ਪਲਾਈ ਫੈਕਟਰੀ ਵਿੱਚ ਸ਼ਨੀਵਾਰ ਰਾਤ ਨੂੰ ਅੱਗ ਦੀਆਂ ਲਪਟਾਂ ਉਠਣੀਆਂ ਸ਼ੁਰੂ ਹੋ ਗਈਆਂ। ਜਦੋਂ ਨੇੜਲੇ ਫੈਕਟਰੀ ਵਿੱਚ ਕੰਮ ਕਰ ਰਹੇ ਲੋਕਾਂ ਨੇ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਉਨ੍ਹਾਂ ਤੁਰੰਤ ਮਾਲਕ ਆਰ ਕੇ ਗੁਪਤਾ ਨੂੰ ਸੂਚਿਤ ਕੀਤਾ। ਆਰ ਕੇ ਗੁਪਤਾ ਨੇ ਪੁਲਿਸ ਅਤੇ ਫਾਇਰ ਵਿਭਾਗ ਨੂੰ ਜਾਣਕਾਰੀ ਦਿੱਤੀ। ਮਿੰਟਾਂ ਵਿਚ ਹੀ ਫਾਇਰ ਬ੍ਰਿਗੇਡ ਵਿਭਾਗ ਮੌਕੇ ‘ਤੇ ਪਹੁੰਚ ਗਿਆ ਅਤੇ ਸਥਿਤੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਕਰੀਬ 8 ਤੋਂ 10 ਵਾਹਨ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਇਆ। ਉਦੋਂ ਤਕ ਉਥੇ ਰੱਖੇ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ।