kangana twitter account temporarily restricted:ਕੰਗਨਾ ਰਣੌਤ ਜਦੋਂ ਤੋਂ ਟਵਿੱਟਰ ‘ਤੇ ਆਈ ਹੈ ਉਦੋਂ ਤੋਂ ਉਹ ਵਿਵਾਦਾਂ ਵਿੱਚ ਚੱਲ ਰਹੀ ਹੈ, ਕਿਉਂਕਿ ਕੰਗਨਾ ਹਰ ਇੱਕ ਤੇ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰਦੀ ਹੈ । ਲਗਾਤਾਰ ਵਿਵਾਦਾਂ ਵਿੱਚ ਰਹਿਣ ਕਰਕੇ ਕੰਗਨਾ ਰਨੌਤ ਦੇ ਟਵਿੱਟਰ ਅਕਾਊਟ ਬੁੱਧਵਾਰ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਕੰਗਨਾ ਨੇ ਟਵਿੱਟਰ ਦੇ ਸੀਈਓ ਜੈਕ ਨੂੰ ਟੈਗ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਜਵਾਬ ਵੀ ਦਿੱਤਾ ਹੈ, ਜਿਨ੍ਹਾਂ ਨੇ ਉਸ ਦੇ ਟਵਿੱਟਰ ਅਕਾਉਂਟ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ ।
ਕੰਗਨਾ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ‘ਲਿਬਰਲ ਹੁਣ ਉਸ ਦੇ ਚਾਚਾ ਜੈਕ ਕੋਲ ਜਾ ਕੇ ਰੋਣ ਅਤੇ ਅਸਥਾਈ ਤੌਰ ‘ਤੇ ਮੇਰਾ ਖਾਤਾ ਬੰਦ ਕਰਵਾਇਆ। ਉਹ ਮੈਨੂੰ ਧਮਕੀਆਂ ਦੇ ਰਹੇ ਹਨ। ਮੇਰਾ ਅਕਾਊਂਟ / ਵਰਚੁਅਲ ਪਛਾਣ ਕਿਸੇ ਵੀ ਸਮੇਂ ਦੇਸ਼ ਲਈ ਸ਼ਹੀਦ ਹੋ ਸਕਦੀ ਹੈ, ਪਰ ਮੇਰਾ ਰੀਲੋਡੇਡ ਦੇਸ਼ ਭਗਤ ਵਰਜ਼ਨ ਫਿਲਮਾਂ ਦੇ ਜ਼ਰੀਏ ਵਾਪਸ ਆਵੇਗਾ।
ਤੁਹਾਡਾ ਜੀਣਾ ਦੁੱਭਰ ਕਰਕੇ ਰਹਾਂਗੀ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਰਣੌਤ ਲਗਾਤਾਰ ਕਿਸਾਨ ਅੰਦੋਲਨ ਦਾ ਵਿਰੋਧ ਕਰਦੀ ਆ ਰਹੀ ਹੈ । ਇੱਥੇ ਹੀ ਬਸ ਨਹੀਂ ਕੰਗਨਾ ਉਹਨਾਂ ਲੋਕਾਂ ਤੇ ਭੱਦੀਆਂ ਟਿੱਪਣੀਆਂ ਵੀ ਕਰ ਰਹੀ ਹੈ ਜਿਹੜੇ ਕਿਸਾਨਾਂ ਦੀ ਹਿਮਾਇਤ ਕਰ ਰਹੇ ਹਨ । ਦੱਸ ਦੇਈਏ ਕਿ ਕੰਗਨਾ ਪਿਛਲੇ ਕਾਫੀ ਸਮੇਂ ਤੋਂ ਟਵਿੱਟਰ ਤੇ ਐਕਟਿਵ ਹੈ ਅਤੇ ਦੇਸ਼ ਵਿੱਚ ਹੋ ਰਹੇ ਹਰ ਮੁੱਦੇ ਤੇ ਆਪਣੀ ਰਾਏ ਰੱਖਦੀ ਨਜ਼ਰ ਆਉਂਦੀ ਹੈ [ ਬੀਤੇ ਸਮੇਂ ਵਿੱਚ ਕੰਗਨਾ ਨੇ ਦਿਲਜੀਤ ਦੋਸਾਂਝ , ਤਾਪਸੀ ਪਨੂੰ , ਉਰਮਿਲਾ ਮਾਤੋੰਡਕਾਰ ਵਰਗੇ ਸਿਤਾਰਿਆਂ ਦੇ ਨਾਲ ਬਹਿਸ ਕਰ ਖੂਬ ਸੁਰਖੀਆਂ ਬਟੋਰੀਆਂ ਸਨ। ਉਹਨਾਂ ਦੇ ਕਮੈਂਟਸ ਦੇ ਚਲਦੇ ਹੀ ਟਵਿੱਟਰ ਤੇ
#SuspendKanganaRanaut ਟਰੈਂਡ ਕਰ ਰਿਹਾ ਹੈ। ਦੱਸ ਦੇਈਏ ਕਿ ਕੰਗਣਾ ਨੇ ਹਾਲ ਹੀ ਵਿੱਚ ਤਾਂਡਵ ਸੀਰੀਜ਼ ਤੇ ਮਚੇ ਵਿਵਾਦ ਨੂੰ ਲੈ ਕੇ ਟਵੀਟ ਕੀਤਾ ਸੀ। ਓਹਨਾ ਨੇ ਇਸ ਵਿਵਾਦ ਤੇ ਆਪਣੀ ਰਾਏ ਰੱਖੀ ਸੀ ਅਤੇ ਵੈੱਬ ਸੀਰੀਜ਼ ਦੇ ਡਾਇਰੈਕਟਰ ਅਲੀ ਅਬਾਸ ਜਫ਼ਰ ਤੋਂ ਸਵਾਲ ਕੀਤੇ ਸਨ। ਕੰਗਨਾ ਨੇ ਤਾਂਡਵ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ ਇੱਕ ਟਵੀਟ ਦੇ ਜਵਾਬ ਵਿੱਚ ਲਿਖਿਆ ਸੀ ” ਕਿਉਂਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵੀ ਸ਼ਿਸ਼ੂਪਾਲ ਦੀ 99 ਗਲਤੀਆਂ ਨੂੰ ਮਾਫ ਕੀਤਾ ਸੀ …ਪਹਿਲਾਂ ਸ਼ਾਂਤੀ ਫਿਰ ਕ੍ਰਾਂਤੀ। …ਇਹਨਾਂ ਦਾ ਸਿਰ ਕਲਮ ਕਾਰਨ ਦਾ ਸਮਾਂ ਆ ਗਿਆ ਹੈ।