AAP announces candidates : ਜਲੰਧਰ : ਜਿਵੇਂ ਹੀ MC ਚੋਣਾਂ ਨੇੜੇ ਆ ਰਹੀਆਂ ਹਨ, ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ‘ਆਪ’ ਨੇ ਨਗਰਪਾਲਿਕਾ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਸ਼ਾਹੀ ਰਾਜਵਿੰਦਰ ਕੌਰ ਅਤੇ ਜਿਲ੍ਹਾ ਦਿਹਾਤੀ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਜਿਲ੍ਹੇ ਦੇ ਮਹਿਤਪੁਰ, ਨੂਰਮਹਿਲ, ਆਦਮਪੁਰ, ਕਰਤਾਰਪੁਰ, ਲੋਹੀਆਂ ਖਾਸ ਤੇ ਫਿਲੌਰ ਦੇ ਉਮੀਦਵਾਰ ਦਾ ਐਲਾਨ ਕੀਤਾ ਹੈ। ਰਾਜਵਿੰਦਰ ਕੌਰ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ‘ਤੇ ਮੁਫਤ ਪਾਣੀ, ਸਸਤੀ ਬਿਜਲੀ, ਵਧੀਆ ਸਕੂਲ, ਕਲੀਨਿਕ, ਸਫਾਈ ਦਾ ਸਹੀ ਪ੍ਰਬੰਧ ਅਤੇ ਗੰਦਗੀ ਤੋਂ ਛੁਟਕਾਰਾ ਅਤੇ ਘਰਾਂ ਅਤੇ ਨਾਲਿਆਂ ਤੋਂ ਮੀਂਹ ਵਾਲਾ ਪਾਣੀ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ, ਹਰ ਮੋਹਲੇ ਵਿੱਚ ਸਟ੍ਰੀਟ ਲਾਈਟਾਂ, ਬੱਚਿਆਂ ਦੀਆਂ ਖੇਡਾਂ ਦੇ ਅਤੇ ਬਜ਼ੁਰਗਾਂ ਦੀ ਰੋਜ਼ਾਨਾ ਦੀ ਸੈਰ ਲਈ ਓਪਨ ਜਿੰਮ ਵਾਲੇ ਖੂਬਸੂਰਤ ਪਾਰਕ ਬਣਾਏ ਜਾਣਗੇ।
ਨਗਰ ਪੰਚਾਇਤ ਮਹਿਤਪੁਰ : ਵਾਰਡ ਨੰਬਰ ਦੋ ਨਵਦੀਪ ਕੁਮਾਰ ਪੁੱਤਰ ਜੈ ਰਾਮ, ਵਾਰਡ ਨੰਬਰ 6 ਰਾਮਾ ਭੰਡਾਰੀ ਪੁੱਤਰ ਸੂਰਜ ਭਾਨ, ਵਾਰਡ ਨੰਬਰ 9 ਤਜਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਅਤੇ ਵਾਰਡ ਨੰਬਰ 11 ਤੋਂ ਰਾਜ ਕੁਮਾਰ ਕਟਾਰੀਆ। ਨਗਰ ਪੰਚਾਇਤ ਨੂਰਮਹਲ : ਵਾਰਡ ਨੰਬਰ 3 ਤੋਂ ਅਰੁਣਇੰਦਰ ਕੁਮਾਰ, ਵਾਰਡ ਨੰਬਰ 4 ਤੋਂ ਜੋਗਿੰਦਰ ਪਾਲ, ਵਾਰਡ ਨੰਬਰ 6 ਤੋਂ ਸੁਖਦੇਵ ਲੰਗਾਹ, ਵਾਰਡ ਨੰਬਰ 9 ਤੋਂ ਆਸ਼ਾ ਰਾਣੀ ਅਤੇ ਵਾਰਡ ਨੰਬਰ 12 ਸੁਮਨ (ਮਹਿਲਾ) ਐਲਾਨੇ ਗਏ।
ਨਗਰ ਪੰਚਾਇਤ ਫਿਲੌਰ : ਵਾਰਡ ਨੰਬਰ 1 ਰਾਜ ਕੁਮਾਰੀ, ਵਾਰਡ 2 ਅਮਰਜੀਤ, ਵਾਰਡ 4 ਸੰਤੋਖ ਸਿੰਘ ਗਿੱਲ, ਵਾਰਡ 5 ਯਾਦਵਿੰਦਰ ਕੁਮਾਰ, ਵਾਰਡ 8 ਰਘੂ ਅਰੋੜਾ, 9 ਤੋਂ ਰਜਨੀ ਤੇ ਵਾਰਡ ਨੰਬਰ 13 ਤੋਂ ਸੁਰਜੀਤ ਕੌਰ। ਆਦਮਪੁਰ ਤੋਂ ਵਾਰਡ ਨੰਬਰ 3 ਤੋਂ ਸੋਮਾ ਦੇਵੀ, 4 ਤੋਂ ਬਲਵੀਰ ਸਿੰਘ, 6 ਤੋਂ ਜਸਵਿੰਦਰ ਸਿੰਘ ਸੈਣੀ, 7 ਤੋਂ ਦਿਲਰਾਜ ਕੌਰ, 10 ਤੋਂ ਹਰਿੰਦਰ ਅਤੇ 11 ਤੋਂ ਕੁਲਵੀਰ ਕੌਰ। ਵਾਰਡ ਨੰਬਰ 1 ਤੋਂ ਪਰਮਜੀਤ ਕੌਰ, 2 ਜਗਜੀਤ ਸਿੰਘ ਗੋਲਡੀ, 4 ਤੋਂ ਖੁਸ਼ਵਿੰਦਰ ਕੌਰ, 5 ਤੋਂ ਪੁਰੇਵਾਲ, 6 ਤੋਂ ਪ੍ਰਕਾਸ਼ ਚੰਦ, 9 ਤੋਂ ਅਨੀਤਾ ਰਾਣੀ, 12 ਤੋਂ ਪਰਮਜੀਤ ਕੁਮਾਰ ਅਤੇ 15 ਤੋਂ ਰੀਨਾ ਅਟਵਾਲ। ਨਗਰ ਪੰਚਾਇਤ ਲੋਹੀਆਂ ਖਾਸ ਤੋਂ ਵਾਰਡ ਨੰਬਰ 1 ਤੋਂ ਰਾਜਵਿੰਦਰ ਕੌਰ, 2 ਤੋਂ ਸਰਬਜੀਤ ਸਿੰਘ ਸੋਨੂੰ, 3 ਤੋਂ ਵੀਨਾ ਰਾਣੀ, 6 ਤੋਂ ਹਰਜਿੰਦਰ ਸਿੰਘ, 10 ਤੋਂ ਸੁਖਵੀਰ ਸਿੰਘ ਤਲਵਾੜ ਅਤੇ 11 ਤੋਂ ਵਿਜੇ ਕੁਮਾਰ ਐਲਾਨੇ ਗਏ ਹਨ।