Good news for : ਨਾਂਦੇੜ ਸਾਹਿਬ ਅਤੇ ਜੰਮੂ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਨਾਂਦੇੜ ਸਾਹਿਬ ਤੋਂ ਜੰਮੂ ਤਵੀ ਦੇ ਵਿਚਕਾਰ ਚੱਲਣ ਵਾਲੀ ਵਿਸ਼ੇਸ਼ ਰੇਲ ਗੱਡੀ ਪਟਿਆਲਾ ਤੋਂ ਹੋ ਕੇ ਲੰਘੇਗੀ। 29 ਜਨਵਰੀ ਤੋਂ ਟ੍ਰੇਨ ਆ ਕੇ ਪਟਿਆਲੇ ਹੋ ਕੇ ਆਏਗੀ ਤੇ ਜਾਏਗੀ। ਇਹ ਘੋਸ਼ਣਾ 26 ਜਨਵਰੀ ਨੂੰ ਹੀ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਇਹ ਟ੍ਰੇਨ ਹਫਤਾਵਾਰੀ ਹੋਵੇਗੀ।
ਨਾਂਦੇੜ ਤੋਂ ਜੰਮੂ ਤਵੀ ਸੁਪਰ ਫਾਸਟ ਰੇਲ ਨੰਬਰ 02751, ਸ਼ੁੱਕਰਵਾਰ 29 ਜਨਵਰੀ ਨੂੰ ਸਵੇਰੇ 11.05 ਵਜੇ ਨਾਂਦੇੜ ਤੋਂ ਚੱਲੇਗੀ। ਪੁਰਨਾ 11.40 ਵਜੇ, ਹਿੰਗੋਲੀ 12.59 ਵਜੇ, ਵਸੀਮ ਦੁਪਹਿਰ 1.49 ਵਜੇ, ਮਲਕਾਪੁਰ 2.30 ਵਜੇ, ਇਟਾਰਸੀ ਰਾਤ 9.40 ਵਜੇ, ਹਬੀਬਗੰਜ ਰਾਤ 1.10 ਵਜੇ, 2.15 ‘ਤੇ ਬੀਨਾ, ਝਾਂਸੀ ਸਵੇਰੇ 4 ਵਜੇ, ਗਵਾਲੀਅਰ ਨੂੰ 5.08, 06.45 ‘ਤੇ ਆਗਰਾ ਕੈਂਟ ਸਵੇਰੇ 7.25 ਵਜੇ ਮਥੁਰਾ ਜੰਕਸ਼ਨ , ਨਵੀਂ ਦਿੱਲੀ ਸਵੇਰੇ 10.10 ਵਜੇ, ਅੰਬਾਲਾ ਛਾਉਣੀ ਦੁਪਹਿਰ 1.25 ਵਜੇ, ਪਟਿਆਲਾ ਸ਼ਾਮ 14.18 ਵਜੇ, ਧੂਰੀ 3.55 ਵਜੇ, ਮਾਲੇਰਕੋਟਲਾ 4.24 , ਲੁਧਿਆਣਾ, ਸ਼ਾਮ 6 ਵਜੇ, ਸ਼ਾਮ 7.15 ਵਜੇ ਜਲੰਧਰ, ਰਾਤ 9.10 ਵਜੇ ਪਠਾਨਕੋਟ ਤੇ 11.05 ‘ਤੇ ਜੰਮ-ਤਵੀ ਪੁੱਜੇਗੀ।
ਰੇਲਵੇ ਨੰਬਰ 02752 ਸੁਪਰਫਾਸਟ ਰੇਲ ਗੱਡੀ ਜੰਮੂ-ਤਵੀ ਤੋਂ ਨਾਂਦੇੜ ਲਈ ਹਰ ਐਤਵਾਰ ਸਵੇਰੇ 5.45 ਵਜੇ ਜੰਮੂ ਤਵੀ ਤੋਂ ਰਵਾਨਾ ਹੋਵੇਗੀ। ਪਠਾਨਕੋਟ 7.40 ਵਜੇ, ਜਲੰਧਰ ਕੈਂਟ 9.37 ਵਜੇ, ਲੁਧਿਆਣਾ ਸਵੇਰੇ 10.40 ਵਜੇ, ਮਲੇਰਕੋਟਲਾ 11.21 ਵਜੇ, ਧੂਰੀ 11.48 ਵਜੇ, 12.38 ‘ਤੇ ਪਟਿਆਲਾ, ਅੰਬਾਲਾ ਦੁਪਹਿਰ 1.55 ਵਜੇ, ਨਵੀਂ ਦਿੱਲੀ ਸ਼ਾਮ 5.05 ਵਜੇ, ਮਥੁਰਾ ਸ਼ਾਮ 06.58 ਵਜੇ, ਆਗਰਾ ਛਾਉਣੀ ਸ਼ਾਮ 7.35 ਵਜੇ, ਆਗਰਾ ਕੈਂਟ ਸ਼ਾਮ 7.35 ਵਜੇ, 9.18 ‘ਤੇ ਗਵਾਲੀਅਰ, 10.50 ਵਜੇ ਝਾਂਸੀ, ਬੀਨਾ 1.50 ਵਜੇ, ਹਬੀਬਗੰਜ 02.40 ਵਜੇ, ਇਟਾਰਸ ਸਵੇਰੇ 4.15 ਵਜੇ, ਮਲਕਾਪੁਰ ਸਵੇਰੇ 8.58 ਵਜੇ, ਵਾਸਿਮ ਨੂੰ 12.19 ਵਜੇ, ਹਿੰਗੋਲੀ ਨੂੰ ਸ਼ਾਮ 1.04 ਵਜੇ, ਦੁਪਹਿਰ 2.30 ਵਜੇ ਅਤੇ ਨਾਂਦੇੜ ਦੁਪਹਿਰ 3.50 ਵਜੇ ਪਹੁੰਚੇਗੀ।