anupam angry protesters threw national flag:ਕੱਲ ਗਣਤੰਤਰ ਦਿਵਸ ਦੇ ਮੌਕੇ ਤੇ ਕੱਲ੍ਹ ਅੰਦੋਲਨਕਾਰੀਆਂ ਨੇ ਟਰੈਕਟਰ ਮਾਰਚ ਕੱਢਿਆ ਜਿਸ ਵਿੱਚ ਬਹੁਤ ਸਾਰੇ ਟਰੈਕਟਰ ਸ਼ਾਮਿਲ ਸਨ ਹਜਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸਨ ਇਸ ਸਭ ਦੇ ਚਲਦੇ ਕੁੱਝ ਪ੍ਰਦਰਸ਼ਨਕਾਰੀ ਦਿੱਲੀ ਲਾਲ ਕਿਲ੍ਹੇ ਤੇ ਪਹੁੰਚੇ ਜਿੱਥੇ ਉਹਨਾਂ ਨੇ ਖਾਲਸੇ ਪੰਥ ਦਾ ਕੇਸਰੀ ਝੰਡਾ ਝੁਲਾਇਆ । ਪਰ ਮੁੱਖ ਰਾਸ਼ਟਰੀ ਝੰਡਾ ਓਥੇ ਦਾ ਓਥੇ ਹੀ ਸੀ । ਇਸ ਸਭ ਦੇ ਵਿੱਚ ਪੰਜਾਬੀ ਅਦਾਕਾਰ ਦੀਪ ਸਿੱਧੂ ਵੀ ਸ਼ਾਮਿਲ ਸਨ ।
ये कहा का बन्दा है जो भारत के गणतंत्र दिवस पर हमारे तिरंगे का एैसे अपमान कर रहा है? pic.twitter.com/468EMa6hx9
— Anupam Kher (@AnupamPKher) January 26, 2021
ਇਸ ਮੁੱਦੇ ਤੇ ਬਾਲੀਵੁੱਡ ਦੇ ਬਹੁਤ ਸਾਰੇ ਅਦਾਕਾਰਾ ਦੇ ਬਿਆਨ ਆ ਰਹੇ ਹਨ ਜਿਸ ਦੇ ਚਲਦੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਸੋਸ਼ਲ ਮੀਡਿਆ ਤੇ ਵੀਡੀਓ ਸਾਂਝਾ ਕੀਤਾ ਹੈ ਜਿਸ ਦੇ ਵਿਚ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਤਿਰੰਗਾ ਝੰਡਾ ਫੜਾਉਂਦਾ ਹੈ ਪਰ ਉਪਰ ਚੜ੍ਹਿਆ ਵਿਅਕਤੀ ਤਿਰੰਗਾ ਸੁੱਟ ਕੇ ਉਪਰ ਝੁਲਾਉਣ ਲਈ ਕੇਸਰੀ ਝੰਡਾ ਫੜਦਾ ਹੈ । ਇਸ ਵੀਡੀਓ ਵਿੱਚ ਮੁੱਖ ਇਹ ਦਿਖਾਇਆ ਜਾ ਰਿਹਾ ਹੈ ਕਿ ਉਹ ਵਿਅਕਤੀ ਝੰਡਾ ਸੁੱਟ ਰਿਹਾ ਹੈ। ਇਹ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਇਸ ਪ੍ਰਤੀਕਿਰਿਆ ਤੇ ਭੜਕ ਉੱਠੇ ਹਨ । ਪਰ ਜੇਕਰ ਇਸ ਦੇ ਦੂਜੇ ਪੱਖ ਦੇ ਗੱਲ ਕਰੀਏ ਤਾ ਮੁੱਖ ਰਾਸ਼ਟਰੀ ਝੰਡੇ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ । ਦੀਪ ਸਿੱਧੂ ਹੋਣਾ ਦਾ ਕਹਿਣਾ ਹੈ ਕਿ ਓਹਨਾ ਨੇ ਸਿਰਫ ਆਪਣਾ ਪ੍ਰਤੀਕ ਦਰਸਾਉਣ ਲਈ ਝੰਡਾ ਝੁਲਾਇਆ ਹੈ।
ਇਸ ਸਭ ਦੇ ਚਲਦੇ ਬਾਲੀਵੁੱਡ ਦੇ ਅਦਾਕਾਰਾ ਦੇ ਚੇਹਰੇ ਸਾਹਮਣੇ ਆ ਰਹੇ ਹਨ ਜੋ ਕਿ ਪਹਿਲਾ ਤਾ ਇਸ ਅੰਦੋਲਨ ਨੂੰ ਲੈ ਕੇ ਕੁੱਝ ਵੀ ਨਹੀਂ ਬੋਲੇ ਤੇ ਹੁਣ ਉਹ ਅੱਗੇ ਵੱਧ ਵੱਧ ਕੇ ਬਿਆਨ ਬਾਜੀ ਕਰ ਰਹੇ ਹਨ। ਅਨੁਪਮ ਖੇਰ ਦੇ ਗੱਲ ਕਰੀਏ ਤਾ ਉਹ ਤਾ ਸ਼ੁਰੂ ਤੋਂ ਕਿਸਾਨੀ ਅੰਦੋਲਨ ਦੇ ਵਿਰੁੱਧ ਰਹੇ ਹਨ । ਲੋਕ ਸਿਰਫ ਇਸ ਗੱਲ ਦਾ ਇੱਕੋ ਪੱਖ ਦੇਖ ਰਹੇ ਹਨ ਜਿਸ ਕਰਕੇ ਬਹੁਤ ਸਾਰੇ ਲੋਕ ਕਿਸਾਨਾਂ ਖਿਲਾਫ ਬਿਆਨ ਦੇ ਰਹੇ ਹਨ । ਹੁਣ ਦੇਖਣਾ ਇਹ ਹੋਵੇਗਾ ਕਿ ਇਹ ਅੰਦੋਲਨ ਹੁਣ ਕਿਹੜਾ ਨਵਾਂ ਰੂਪ ਲੈਂਦਾ ਹੈ ਤੇ ਸਰਕਾਰ ਇਸ ਮੁੱਦੇ ਤੇ ਕਿ ਫੈਂਸਲਾ ਲੈਂਦੀ ਹੈ।