Writing of ‘Jafarnama’ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ 21 ਸੰਨ 1705 ਈ. ਨੂੰ ਔਰੰਗਜ਼ੇਬ ਦੀ ਉਸ ਚਿੱਠੀ ਦਾ ਜਵਾਬ ਦਿੱਤਾ ਜੋ ਆਨੰਦਪੁਰ ਸਾਹਿਬ ਵਿੱਚ ਵਸੂਲ ਹੋਈ ਸੀ। ਸਿੱਖੀ ਰਵਾਇਤ ਅਨੁਸਾਰ ਇਸ ਚਿੱਠੀ ਦਾ ਤਾਤਵਿਕ ਸਿਰਲੇਖ ‘ਜਫ਼ਰਨਾਮਾ` ਦੇ ਨਾਂ ਦੁਆਰਾ ਪੁਕਾਰਿਆ ਜਾਂਦਾ ਹੈ। ਗੁਰੂ ਜੀ ਨੇ ਜਫ਼ਰਨਾਮਾ ਲਿਖਣਾ ਸ਼ੁਰੂ ਕੀਤਾ ਤੇ ਇਸ ਨੂੰ 12 ਹਦਾਇਤ ਵਿੱਚ ਮੁਕੰਮਲ ਕੀਤਾ। ਹਦਾਇਤ ਨਾਮੇ ਦੇ ਆਰੰਭ ਵਿੱਚ ਗੁਰੂ ਜੀ ਨੇ ਪਰਮੇਸ਼ਰ ਦੀ ਸਿਫ਼ਤ ਕੀਤੀ ਹੈ। ਇਹ ਇੱਕ ਇਤਿਹਾਸਕ ਚਿੱਠੀ ਹੈ। ਜਿਹੜੀ ਫ਼ਾਰਸੀ ਕਵਿਤਾ ਵਿੱਚ ਲਿਖ ਕੇ ਗੁਰੂ ਜੀ ਨੇ ਔਰੰਗਜ਼ੇਬ ਨੂੰ ਭੇਜੀ। ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਵਲੋਂ ਕੀਤੇ ਜ਼ੁਲਮ ਅਤੇ ਜਬਰ ਦੀ ਚੇਤਾਵਨੀ ਦਿੱਤੀ ਹੈ। ਕਿ ਜਦੋਂ ਸਾਰੇ ਹੋਰ ਹੀਲੇ ਖ਼ਤਮ ਹੋ ਜਾਣ ਤਾਂ ਹੱਥ ਵਿੱਚ ਤਲਵਾਰ ਢੁੱਕਵੀ ਜਾਇਜ਼ ਦੱਸੀ ਹੈ। ਫਿਰ ਗੁਰੂ ਜੀ ਨੇ ਲਿਖਿਆ।
ਇਸ ਪੱਤਰ ਵਿੱਚ ਇੱਕ-ਇੱਕ ਲੜਾਈ ਦਾ ਵਰਣਨ ਕਿਸੇ ਵਿੱਚ ਵੀ ਨਵਜੀਵਨ ਦਾ ਸੰਚਾਰ ਕਰਨ ਲਈ ਸਮਰੱਥ ਹੈ। ਇਸ ਵਿੱਚ ਖਾਲਸਾ ਪੰਥ ਦੀ ਸਥਾਪਨਾ, ਆਨੰਦਪੁਰ ਸਾਹਿਬ ਛੱਡਣਾ, ਫਤਿਹਗੜ ਦੀ ਘਟਨਾ, ਚਾਲ੍ਹੀ ਸਿੱਖਾਂ ਦੀ ਸ਼ਹੀਦੀ, ਦੋ ਗੁਰੂ ਪੁੱਤਾਂ ਦਾ ਦੀਵਾਰ ਵਿੱਚ ਚਿਣਵਾਏ ਜਾਣ ਅਤੇ ਚਮਕੌਰ ਦੇ ਸੰਘਰਸ਼ ਦਾ ਵਰਣਨ ਹੈ। ਇਸ ਵਿੱਚ ਮਰਾਠੇ ਅਤੇ ਰਾਜਪੂਤਾਂ ਦੁਆਰਾ ਔਰੰਗਜੇਬ ਦੀ ਕਰਾਰੀ ਹਾਰ ਦਾ ਸਮਾਚਾਰ ਵੀ ਸ਼ਾਮਿਲ ਕੀਤਾ ਗਿਆ ਹੈ। ਨਾਲ ਹੀ ਗੁਰੂ ਗੋਬਿੰਦ ਸਿੰਘ ਨੇ ਔਰੰਗਜੇਬ ਨੂੰ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਉਨ੍ਹਾਂ ਨੇ ਪੰਜਾਬ ਵਿੱਚ ਉਸ ਦੀ (ਔਰੰਗਜੇਬ ਦੀ) ਹਾਰ ਦੀ ਪੂਰੀ ਵਿਵਸਥਾ ਕਰ ਲਈ ਹੈ। 12 ਦਸੰਬਰ, 1705 ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ, ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ ਪਹਿਨ ਕੇ ਅਜਨੇਰ ਦੇ ਕਾਜ਼ੀ ਚਰਾਗ਼ ਸ਼ਾਹ ਤੇ ਚਾਰ ਹੋਰ ਮੁਸਲਮਾਨ ਮੁਰੀਦਾਂ ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵਲ ਚਲ ਪਏ। ਕਿੜੀ ਪਠਾਣਾਂ, ਘੁੰਗਰਾਲੀ, ਮਾਨੂੰਪੁਰ ਵਿਚੋਂ ਹੁੰਦੇ ਆਪ ਅਜਨੇਰ ਪੁੱਜੇ ਤੇ ਕਾਜ਼ੀ ਚਰਾਗ਼ ਸ਼ਾਹ ਦੇ ਮਹਿਮਾਨ ਬਣੇ। ਅਗਲਾ ਦਿਨ ਆਪ ਅਜਨੇਰ ਪਿੰਡ ਵਿਚ ਹੀ ਰਹੇ ਤੇ 13 ਦਸੰਬਰ ਨੂੰ ਅੱਗੇ ਚਲ ਪਏ। ਇਸ ਤੋਂ ਬਾਅਦ ਮਲਕਪੁਰ, ਲੱਲ, ਕਟਾਣੀ, ਰਾਮਪੁਰ ਹੁੰਦੇ ਦੋਰਾਹਾ ਪੁੱਜੇ ਅਤੇ ਰਾਤ ਉਥੇ ਸਰਾਂ ਵਿਚ ਬਿਤਾਈ। ਇਥੋਂ ਚਲ ਕੇ ਆਪ ਕਨੇਚ ਪਿੰਡ ਪੁੱਜੇ। ਇਥੋਂ ਚਲ ਕੇ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ 14 ਦਸੰਬਰ ਦੇ ਦਿਨ ਆਲਮਗੀਰ ਪੁੱਜੇ।
ਇੱਕ ਰਾਤ ਇਥੇ ਰਹਿਣ ਮਗਰੋਂ ਮੋਹੀ ਪਿੰਡ ਵਲ ਚਲੇ ਗਏ। 15 ਦਸੰਬਰ ਦੀ ਰਾਤ ਮੋਹੀ ਵਿਚ ਰਹਿਣ ਮਗਰੋਂ ਆਪ 16 ਦਸੰਬਰ ਨੂੰ ਹੇਹਰ ਪਿੰਡ ਜਾ ਪੁੱਜੇ। ਇਥੋਂ ਚਲ ਕੇ 17 ਦਸੰਬਰ ਦੀ ਰਾਤ ਲੰਮੇ ਜਟਪੁਰੇ ਬਿਤਾਈ ਜਿਥੇ ਰਾਏ ਕੱਲ੍ਹਾ ਆਪ ਨੂੰ ਮਿਲਣ ਆਇਆ। ਉਸ ਨੇ ਅਪਣੇ ਸਾਥੀ ਨੂਰਾ ਮਾਹੀ ਨੂੰ ਸਰਹਿੰਦ ਭੇਜ ਕੇ, ਮਾਤਾ ਗੁਜਰੀ ਅਤੇ ਬੱਚਿਆਂ ਦੀ ਸਹੀਦੀ ਦੀ ਖ਼ਬਰ ਤਸਦੀਕ ਕਰਵਾਈ। ਦੋ ਰਾਤ ਇਥੇ ਰਹਿਣ ਮਗਰੋਂ ਇਥੋਂ ਚਲ ਕੇ ਗੁਰੂ ਜੀ ਤਖਤੂਪੁਰਾ ਪੁੱਜੇ। ਇਥੇ ਆਪ ਨੇ ਆਪ ਦੇ ਨਾਲ ਆਏ ਪੰਜ ਮੁਸਲਮਾਨ ਮੁਰੀਦਾਂ ਨੂੰ ਅਲਵਿਦਾ ਆਖੀ ਅਤੇ ਆਪ ਘੋੜੇ ‘ਤੇ ਸਵਾਰ ਹੋ ਕੇ ਅੱਗੇ ਚਲ ਪਏ। ਫਿਰ ਆਪ ਮਧੇਅ ਹੁੰਦੇ ਹੋਏ ਭਦੌੜ ਪੁੱਜੇ। 20 ਦਸੰਬਰ ਦੀ ਰਾਤ ਉਥੇ ਬਿਤਾਉਣ ਮਗਰੋਂ 21 ਦਸੰਬਰ, 1705 ਦੇ ਦਿਨ ਦੀਨਾ ਪਿੰਡ ਵਿਚ ਜਾ ਠਹਿਰੇ, ਜਿਥੇ ਉਨ੍ਹਾਂ ਨੇ ਔਰੰਗਜ਼ੇਬ ਨੂੰ ‘ਜਫਰਨਾਮਾ’ ਲਿਖਿਆ।