Budget 2021 congress leader : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸਾਲ 2021-22 ਲਈ ਦੇਸ਼ ਦਾ ਪਹਿਲਾ ਪੇਪਰ ਲੈੱਸ ਬਜਟ ਪੇਸ਼ ਕੀਤਾ ਹੈ। ਜਿੱਥੇ ਸਰਕਾਰ ਬਜਟ ਨੂੰ ਸਾਰੇ ਵਰਗਾਂ ਲਈ ਫਾਇਦੇਮੰਦ ਦੱਸ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਇਸ ਨੂੰ ਮਾੜਾ ਬਜਟ ਦੱਸ ਰਹੀ ਹੈ। ਇਸ ਦੇ ਨਾਲ ਹੀ ਸੀਪੀਐਮ ਆਗੂ ਮੁਹੰਮਦ ਸਲੀਮ ਨੇ ਵੀ ਬਜਟ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਮੁਹੰਮਦ ਸਲੀਮ ਅਲੀ ਨੇ ਕਿਹਾ ਹੈ, “ਇਸ ਬਜਟ ਵਿੱਚ ਸਰਕਾਰ ਰੇਲ, ਬੈਂਕ, ਬੀਮਾ, ਰੱਖਿਆ ਅਤੇ ਸਟੀਲ ਸਭ ਕੁੱਝ ਵੇਚਣ ਜਾ ਰਹੀ ਹੈ। ਕੀ ਇਹ ਬਜਟ ਹੈ ਜਾਂ ਓਐਲਐਕਸ (OLX)।” ਸੀਨੀਅਰ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਹੈ, “ਸਾਨੂੰ ਉਮੀਦ ਸੀ ਕਿ ਅਸਾਧਾਰਣ ਸਥਿਤੀ ਵਿੱਚ ਜਦੋਂ ਬਜਟ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਅਸਾਧਾਰਣ ਕਦਮ ਚੁੱਕਣ ਦੀ ਝਲਕ ਮਿਲੇਗੀ, ਪਰ ਸਰਕਾਰ ਅਸਾਧਾਰਣ ਸਥਿਤੀ ਵਿੱਚ ਸਧਾਰਣ ਅਤੇ ਨਿੱਜੀਕਰਨ ਦਾ ਰਾਹ ਅਪਣਾ ਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੀ ਹੈ।”
ਇਸ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਵੀ ਟਵੀਟ ਕਰਕੇ ਬਜਟ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼ਸ਼ੀ ਥਰੂਰ ਨੇ ਆਪਣੇ ਟਵੀਟ ਵਿੱਚ ਭਾਜਪਾ ਸਰਕਾਰ ਦੀ ਤੁਲਨਾ ਇੱਕ ‘ਮੋਟਰ ਮਕੈਨਿਕ’ ਨਾਲ ਕੀਤੀ ਹੈ। ਜਾਣੋ ਉਨ੍ਹਾਂ ਨੇ ਕੀ ਟਵੀਟ ਕੀਤਾ ਹੈ। ਸ਼ਸ਼ੀ ਥਰੂਰ ਨੇ ਟਵੀਟ ਕਰਕੇ ਕਿਹਾ ਹੈ, “ਇਹ ਭਾਜਪਾ ਸਰਕਾਰ ਮੈਨੂੰ ਉਸ ਮਕੈਨਿਕ ਦੀ ਯਾਦ ਦਿਵਾਉਂਦੀ ਹੈ ਜੋ ਆਪਣੇ ਗ੍ਰਾਹਕ ਨੂੰ ਕਹਿੰਦਾ ਹੈ,“ਮੈਂ ਤੁਹਾਡੀ ਕਾਰ ਦੀਆਂ ਬਰੇਕਾਂ ਠੀਕ ਨਹੀਂ ਕਰ ਸਕਿਆ, ਇਸ ਲਈ ਮੈਂ ਤੁਹਾਡੇ ਹੋਰਨ ਨੂੰ ਤੇਜ਼ ਕਰ ਦਿੱਤਾ ਹੈ। #Budget2021
ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ, “ਵਿੱਤ ਮੰਤਰੀ ਨੇ ਨਿੱਜੀ ਕੰਪਨੀਆਂ ਦੇ ਟੈਸਟ ਰਹਿਤ ਵੈਕਸੀਨ ‘ਤੇ 35,000 ਕਰੋੜ ਰੁਪਏ ਖਰਚਣ ਦਾ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਹੈ ਜਦੋਂ ਦੇਸ਼ ਵਿੱਚ ਕੋਵਿਡ ਕੁਦਰਤੀ ਤੌਰ ‘ਤੇ ਘੱਟ ਰਿਹਾ ਹੈ! ਪਰ ਕੀ ਇਸ ਪੈਸੇ ਨੂੰ ਨੌਕਰੀ ਗਵਾ ਚੁੱਕੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਫਸਲਾਂ ‘ਤੇ ਐਮਐਸਪੀ ਦੇ ਲਈ ਨਹੀਂ ਦਿੱਤਾ ਜਾ ਸਕਦਾ। ਵਾਹ ਵਿੱਤ ਮੰਤਰੀ ਸਾਹਿਬਾ।” ਵਿਧਾਇਕ ਜਿਗਨੇਸ਼ ਮੇਵਾਨੀ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਬਜਟ ਵਿੱਚ ਮੈਂ ਹੁਣ ਤੱਕ ਸਿਰਫ ਨਿੱਜੀਕਰਨ, ਨਿੱਜੀਕਰਨ ਅਤੇ ਨਿੱਜੀਕਰਨ ਦੀ ਗੱਲ ਸੁਣੀ ਹੈ! ਇਹ ਸਰਕਾਰ ਦੇਸ਼ ਦੀ ਜਾਇਦਾਦ ਮੁੱਠੀ ਭਰ ਪੂੰਜੀਪਤੀਆਂ ਨੂੰ ਵੇਚਣਾ ਚਾਹੁੰਦੀ ਹੈ।”
ਇਹ ਵੀ ਦੇਖੋ : ਵੱਡੀ ਖ਼ਬਰ: ਪੰਜਾਬ ਦੇ ਕੈਬਿਨੇਟ ਮੰਤਰੀਆਂ ਦਾ ਸਮੂਹ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਰਵਾਨਾ