Spending Rs 31 : ਮੋਗਾ ‘ਚ ਇੱਕ ਨੌਜਵਾਨ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਲਈ 31 ਲੱਖ ਰੁਪਏ ਖਰਚ ਕੀਤੇ। ਕੁੜੀ ਤਿੰਨ ਦਿਨ ਦੁਲਹਨ ਬਣਨ ਤੋਂ ਬਾਅਦ ਕੈਨੇਡਾ ਵੀ ਚਲੀ ਗਈ ਪਰ ਉਥੇ ਪੁੱਜ ਕੇ ਉਸ ਦੇ ਤੇਵਰ ਹੀ ਬਦਲ ਗਏ। ਦਸ ਦਿਨਾਂ ਬਾਅਦ, ਜਦੋਂ ਉਸਦੇ ਪਤੀ ਨੇ ਫ਼ੋਨ ਕੀਤਾ, ਤਾਂ ਜਵਾਬ ਵਿੱਚ ਪਤਨੀ ਨੇ ਕਿਹਾ ਕਿ ਜੇ ਉਸਨੇ ਉਸਨੂੰ ਦੁਬਾਰਾ ਫੋਨ ਕੀਤਾ ਤਾਂ ਉਹ ਉਸ ਵਿਰੁੱਧ ਕੇਸ ਦਰਜ ਕਰੇਗੀ। ਠੱਗੀ ਦੇ ਇਸ ਮਾਮਲੇ ਵਿੱਚ ਨੌਜਵਾਨ ਨੇ ਪਤਨੀ, ਸੱਸ, ਸਹੁਰਾ, ਮਾਮਾ ਸਹੁਰਾ, ਮਾਮੀ ਸੱਸ ਖਿਲਾਫ ਕੇਸ ਦਰਜ ਕਰਵਾ ਦਿੱਤਾ ਹੈ।
ਪੀੜਤ ਨੌਜਵਾਨ ਨੇ 11 ਮਾਰਚ 2020 ਨੂੰ ਮੋਗਾ ਦੇ ਥਾਣਾ ਬੱਧਨੀ ਕਲਾਂ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 11 ਮਹੀਨਿਆਂ ਬਾਅਦ ਐਫਆਈਆਰ ਦਰਜ ਕਰ ਲਈ ਹੈ। ਦੇਰੀ ਨਾਲ ਮਾਮਲਾ ਦਰਜ ਕਰਨ ਤੋਂ ਬਾਅਦ ਵੀ ਦੋਸ਼ੀਆਂ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਹੈ, ਜਦਕਿ ਪਤਨੀ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮ ਦੇਸ਼ ਵਿੱਚ ਹਨ। ਪੀੜਤ ਦਵਿੰਦਰ ਸਿੰਘ ਵਾਸੀ ਪਿੰਡ ਦੌਧਰ ਸਰਕੀ ਦਾ ਹੈ । ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਦਾ ਵਿਆਹ ਲੁਧਿਆਣਾ ਦੇ ਮੰਡਿਆਣੀ ਪਿੰਡ ਦੀ ਹਰਜਸ਼ਨਪ੍ਰੀਤ ਕੌਰ ਪੁੱਤੀਰ ਸੁਖਵਿੰਦਰ ਸਿੰਘ ਨਾਲ ਅਗਸਤ 2018 ਵਿੱਚ ਲੁਧਿਆਣਾ ਦੇ ਦੀਪਕ ਪੈਲੇਸ ‘ਚ ਹੋਇਆ ਸੀ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਦਵਿੰਦਰ ਦੇ ਮਾਸੀ-ਮਾਸੜ ਨੇ ਆਪਣੇ ਪਿੰਡ ਮਡਿਆਣੀ ਦੀ ਹਰਜਨਸ਼ਪ੍ਰੀਤ ਕੌਰ ਬਾਰੇ ਦੱਸਿਆ ਸੀ ਕਿ ਉਹ ਆਈਲੈਟਸ ਪਾਸ ਹੈ ਅਤੇ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਹੈ। ਜੇ ਉਹ ਉਸ ਨਾਲ ਵਿਆਹ ਕਰਵਾਉਂਦਾ ਹੈ, ਤਾਂ ਉਹ ਵਿਦੇਸ਼ ‘ਚ ਸੈੱਟ ਹੋ ਜਾਵੇਗਾ। ਵਿਆਹ ਤੋਂ ਲੈ ਕੇ ਵਿਦੇਸ਼ ਭੇਜਣ ਤੱਕ ਦਾ ਖਰਚਾ ਉਸ ਨੂੰ ਚੁੱਕਣਾ ਪਵੇਗਾ। ਇਸ ‘ਤੇ ਦਵਿੰਦਰ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਲਈ 31 ਲੱਖ ਰੁਪਏ ਖਰਚ ਕੀਤੇ। ਠੱਗੀ ਦਾ ਸ਼ਿਕਾਰ ਹੋਏ ਦਵਿੰਦਰ ਨੇ ਕਿਹਾ ਕਿ ਆਪਣੀ ਪਤਨੀ ਨੂੰ ਬੁਲਾਉਣ ਤੋਂ ਬਾਅਦ ਜਦੋਂ ਉਹ ਆਪਣੇ ਸਹੁਰੇ ਘਰ ਗਿਆ ਤਾਂ ਉਥੇ ਵੀ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਇਸ ਕੇਸ ਵਿੱਚ 11 ਮਹੀਨਿਆਂ ਬਾਅਦ ਪੁਲਿਸ ਨੇ ਹਰਜਨਪ੍ਰੀਤ ਕੌਰ, ਉਸਦੇ ਪਿਤਾ ਸੁਖਵਿਦਰ ਸਿੰਘ, ਹਰਪ੍ਰੀਤ ਕੌਰ ਪਤਨੀ ਸੁਖਵਿੰਦਰ ਕੌਰ ਨਿਵਾਸੀ ਪਿੰਡ ਮੰਡਿਆਣੀ ਜ਼ਿਲ੍ਹਾ ਲੁਧਿਆਣਾ, ਹਰਜੀਤ ਸਿੰਘ, ਸਰਬਜੀਤ ਕੌਰ ਅਤੇ ਅਮਨਜੋਤ ਕੌਰ ਵਾਸੀ ਆਲਮਗੀਰ ਪੱਟੀ ਲਖਵੀਰ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ।