Rjd mp manoj jha says : ਕੇਂਦਰ ਵੱਲੋਂ ਲਾਗੂ ਕੀਤੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਨਿਰੰਤਰ ਜਾਰੀ ਹੈ। ਇਸ ਦੌਰਾਨ ਰਾਜ ਸਭਾ ਦੇ ਰਾਸ਼ਟਰਪਤੀ ਦੇ ਸੰਬੋਧਨ ‘ਤੇ ਵਿਚਾਰ ਵਟਾਂਦਰੇ ਦੌਰਾਨ ਰਾਜਦ (RJD) ਦੇ ਸੰਸਦ ਮੈਂਬਰ ਮਨੋਜ ਝਾ ਨੇ ਕਿਸਾਨੀ ਅੰਦੋਲਨ ਅਤੇ ਖੇਤੀਬਾੜੀ ਕਨੂੰਨ ਦਾ ਜ਼ਿਕਰ ਕਰਦਿਆਂ ਕਿਹਾ,”ਅੰਦੋਲਨ ਤਾਂ ਬਹੁਤ ਵੇਖੇ ਹਨ, ਪਰ ਸਰਿਆ, ਮੇਖ ਅਤੇ ਖਾਈ ਵਰਗੀਆਂ ਤਸਵੀਰਾਂ ?? ਤੁਸੀਂ ਸਰਹੱਦ ‘ਤੇ ਨਹੀਂ ਹੋ। ਤੁਸੀਂ ਕਿਸ ਨਾਲ ਲੜ ਰਹੇ ? ਆਪਣੇ ਹੀ ਕਿਸਾਨਾਂ ਨਾਲ! ਉਹ ਆਪਣੇ ਹੱਕ ਮੰਗ ਰਹੇ ਹਨ। ਅਸੀਂ ਕਿਸਾਨਾਂ ਦੀ ਬਿਹਤਰੀ ਉਨ੍ਹਾਂ ਨਾਲੋਂ ਬੇਹਤਰ ਨਹੀਂ ਸਮਝਦੇ।” ਮਨੋਜ ਝਾ ਨੇ ਪ੍ਰਸ਼ਨ ਪੁੱਛਿਆ ਕਿ ਅੱਜ ਦੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਿਉਂ ਕਰਨੀ ਪੈ ਰਹੀ ਹੈ ? ਖਾਲਿਸਤਾਨ ਅਤੇ ਪਾਕਿਸਤਾਨ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ। ਕਿਸਾਨ ਸਭ ਕੁੱਝ ਜਾਣਦੇ ਹਨ ਅਤੇ ਉਨ੍ਹਾਂ ਨੇ ਖੇਤੀਬਾੜੀ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ, ਪਰ ਫਿਰ ਵੀ ਜੇ ਉਹ ਵਿਰੋਧ ਕਰ ਰਹੇ ਹਨ, ਤਾਂ ਉਨ੍ਹਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ।
ਰਾਜਦ ਦੇ ਸੰਸਦ ਮੈਂਬਰ ਨੇ ਕਿਹਾ ਕਿ ਸਾਡਾ ਲੋਕਤੰਤਰ ਬਹੁਤ ਮਜ਼ਬੂਤ ਹੈ। ਕਿਸੇ ਦੇ ਟਵੀਟ ਨਾਲ ਕਮਜ਼ੋਰ ਨਹੀਂ ਹੋਵੇਗਾ। ਸਰਕਾਰ 11 ਦੌਰ ਦੀ ਗੱਲਬਾਤ ਦੀ ਗੱਲ ਕਹਿੰਦੀ ਹੈ। ਪਰ ਇਸ ਗੱਲਬਾਤ ਦੌਰਾਨ ਸਿਰਫ ਮੋਨੋ ਲੋਕ ਹੀ ਹੁੰਦਾ ਹੈ। ਕੋਈ ਸੰਵਾਦ ਨਹੀਂ … ਯਾਨੀ ਕੇ ਸਿਰਫ ਆਪਣੀ ਹੀ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਦੀ ਸੁਣੀ ਨਹੀਂ ਜਾਂਦੀ। ਮਨੋਜ ਝਾਅ ਨੇ ਕਿਹਾ ਕਿ ਲੋਕਤੰਤਰ ਵਿੱਚ ਅਜਿਹੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ ਕਿ ਅਸੀਂ ਕਿਸੇ ਨੂੰ ਕੁੱਝ ਦਿੱਤਾ ਕਿਉਂਕਿ ਲੋਕਤੰਤਰ ਵਿੱਚ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਹੁੰਦੀ ਹੈ ਅਤੇ ਅਜਿਹੇ ਬਿਆਨ ਸੋਭਾ ਨਹੀਂ ਦਿੰਦੇ।