sonu sood tweets: ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਵਿਰੋਧ-ਪ੍ਰਦਰਸ਼ਨ ਜਾਰੀ ਹੈ।ਉਥੇ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਹਾਲੀਵੁਡ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ।ਜਿਸ ਤੋਂ ਬਾਅਦ ਬਾਲੀਵੁਡ ਦੇ ਵੀ ਤਮਾਮ ਸੈਲੀਬ੍ਰਿਟੀ ਸੋਸ਼ਲ ਮੀਡੀਆ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰ ਰਹੇ ਹਨ।ਕੁਝ ਸੈਲੀਬ੍ਰਿਟੀ ਜਿਥੇ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਤਾਂ ਦੂਜੇ ਪਾਸੇ ਕੁਝ ਸਰਕਾਰ ਦੇ ਪੱਖ ‘ਚ ਖੜੇ ਹਨ।ਕਹਿਣਾ ਗਲਤ ਨਹੀਂ ਹੋਵੇਗਾ ਕਿ ਸੜਕ ਦੇ ਨਾਲ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ‘ਤੇ ਵੀ ਜੰਗ ਛਿੜ ਗਈ ਹੈ।
ਗਰੀਬਾਂ ਦੇ ਮਸੀਹਾ ਕਹੇ ਜਾਣ ਵਾਲੇ ਅਭਿਨੇਤਾ ਸੋਨੂੰ ਸੂਦ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਹੈ।ਸੋਨੂੰ ਸੂਦ ਨੇ ਆਪਣੇ ਟਵੀਟ ‘ਚ ਲਿਖਿਆ ਹੈ, ” ਗਲਤ ਨੂੰ ਸਹੀ ਕਹੋਗੇ ਤਾਂ ਨੀਂਦ ਕਿਵੇਂ ਆਵੇਗੀ? ਲੋਕਾਂ ਦੀ ਮੰਨੀਏ ਤਾਂ ਸੋਨੂੰ ਸੂਦ ਨੇ ਇਹ ਤੰਜ ਸਰਕਾਰ ਅਤੇ ਬਾਲੀਵੁਡ ਸਾਥੀਆਂ ‘ਤੇ ਕੀਤਾ ਹੈ, ਦੂਜੇ ਪਾਸੇ ਸੋਨੂੰ ਸੂਦ ਦੀ ਇਸ ਪੋਸਟ ‘ਤੇ ਲਗਾਤਾਰ ਪ੍ਰਤੀਕਿਰਿਆ ਆ ਰਹੀ ਹੈ।
ਮਹੱਤਵਪੂਰਨ ਹੈ ਕਿ ਕਿਸਾਨ ਅੰਦੋਲਨ ਦੇ ਸਮਰਥਨ ‘ਚ ਰਿਹਾਨਾ, ਮਿਆਂ ਖਲੀਫਾ ਸਮੇਤ ਕਈ ਹਾਲੀਵੁੱਡ ਸੈਲੇਬਸ ਨੇ ਕਮੈਂਟ ਕੀਤੇ ਸੀ ਜਿਸ ਤੋਂ ਬਾਅਦ ਬਾਲੀਵੁੱਡ ਸੈਲੀਬ੍ਰਿਟੀ ਵੀ ਸੋਸ਼ਲ ਮੀਡੀਆ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਮੈਂਟਸ ਕਰਨ ਲੱਗੇ।ਇਨ੍ਹਾਂ ‘ਚ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਕੰਗਣਾ ਰਣੌਤ, ਅਜੇ ਦੇਵਗਨ, ਤਾਪਸੀ ਪੰਨੂੰ ਸਮੇਤ ਕਈ ਬਾਲੀਵੁਰ ਹਸਤੀਆਂ ਸ਼ਾਮਲ ਹਨ।
‘ਹਰ ਸਮੱਸਿਆ ਦਾ ਮੁਕੰਮਲ ਸਮਾਧਾਨ ਹਾਂ, ਮੈਂ ਭਾਰਤ ਦਾ ਸੰਵਿਧਾਨ ਹਾਂ’ ਦੇ ਬੈਨਰ ਹੇਠ ਕੀਤੀ ਕਿਸਾਨੀ ਹੱਕਾਂ ਦੀ ਗੱਲ