Shooting of Bobby : ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਗਠਨਾਂ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਫਿਲਮਾਂ ਦੀ ਸ਼ੂਟਿੰਗ ‘ਤੇ ਵੀ ਰੋਕ ਲਗਾਈ ਜਾ ਰਹੀ ਹੈ। ਪਟਿਆਲਾ ਵਿਖੇ ਅੱਜ ਇੱਕ ਵਾਰ ਫਿਰ ਕਿਸਾਨ ਸਮੂਹਾਂ ਵੱਲੋਂ ਚੱਲ ਰਹੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ। ਇੱਕ ਹਫ਼ਤੇ ਦਰਮਿਆਨ ਲਗਾਤਾਰ ਦੂਜੀ ਵਾਰ ਪਟਿਆਲੇ ‘ਚ ਬਾਲੀਵੁੱਡ ਅਦਾਕਾਰਾਂ ਦੀ ਸ਼ੂਟਿੰਗ ਨੂੰ ਰੋਕਿਆ ਗਿਆ। ਇਸ ਤੋਂ ਪਹਿਲਾਂ ਜਾਨਹਵੀ ਕਪੂਰ ਦੀ ਸ਼ੂਟਿੰਗ ਨੂੰ ਰੋਕਿਆ ਗਿਆ ਸੀ, ਜੋ ਪਟਿਆਲੇ ਵਿਚ ਸ਼ੂਟਿੰਗ ਕਰ ਰਹੇ ਸਨ।
ਕਿਸਾਨਾਂ ਦਾ ਕਹਿਣਾ ਹੈ ਕਿ ਕਿਹਾ ਕਿ ਇਨ੍ਹਾਂ ਫਿਲਮਾਂ ਵਿੱਚ ਕਾਰਪੋਰੇਟ ਘਰਾਣਿਆਂ ਦੇ ਪੈਸੇ ਲੱਗੇ ਹੋਏ ਹਨ। ਜਾਨ੍ਹਵੀ ਕਪੂਰ ਨੇ ਫਿਰ ਬਾਅਦ ‘ਚ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਸਾਰੇ ਮਾਮਲੇ ਨੂੰ ਸੁਲਝਾਇਆ। ਪਰ ਅੱਜ ਜੋ ਸ਼ੂਟਿੰਗ ਰੁਕੀ ਹੈ ਉਹ ਬੌਬੀ ਦਿਓਲ ਦੇ ‘ਆਸ਼ਰਮ’ ਨਾਂ ਦੀ ਇੱਕ ਵੈੱਬ ਸੀਰੀਜ਼ ਹੈ ਜੋ ਕਿ ਇੱਕ ਵੱਡੀ ਹਿੱਟ ਰਹੀ ਹੈ। ਉਸ ਦੇ ਅਗਲੇ ਹਿੱਸੇ ਦੀ ਸ਼ੂਟਿੰਗ ਚੱਲ ਰਹੀ ਸੀ।
ਬੌਬੀ ਦਿਓਲ ਜਲਦੀ ਹੀ ਸ਼ੂਟ ਵਿਚ ਹਿੱਸਾ ਲੈਣ ਜਾ ਰਹੇ ਸਨ। ਪਰ ਸ਼ੂਟਿੰਗ ਵਾਲੀ ਜਗ੍ਹਾ ‘ਤੇ ਕਿਸਾਨ ਵੱਡੀ ਗਿਣਤੀ ‘ਚ ਪਹੁੰਚ ਗਏ ਅਤੇ ਸ਼ੂਟਿੰਗ ਰੋਕ ਦਿੱਤੀ ਗਈ । ਸ਼ੂਟਿੰਗ ਵਾਲੀ ਜਗ੍ਹਾ ‘ਤੇ ਭਾਰੀ ਗਿਣਤੀ ਵਿਚ ਪੁਲਿਸ ਵੀ ਮੌਜੂਦ ਸੀ।