International Kabaddi commentator : ਪੰਜਾਬੀ ਸਾਹਿਤ ਅਕੈਡਮੀ ਮੈਂਬਰ, ਥੀਏਟਰ ਅਦਾਕਾਰ, ਖੇਡ ਕੁਮੈਂਟੇਟਰ ਤੇ ਸਰਗਰਮ ਵੀਰ ਡਾ: ਦਰਸ਼ਨ ਬੜੀ ਨੇ ਅੱਜ ਸਵੇਰੇ 3.45 ਵਜੇ ਆਖਰੀ ਸਾਹ ਲਏ। ਉਹ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਿਸਟੀ ‘ਚੋਂ ਸਟੂਡੈਂਟ ਵੈਲਫੇਅਰ ਅਫਸਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਇਹ ਜਾਣਕਾਰੀ ਡਾ. ਦਰਸ਼ਨ ਬੜੀ ਦੇ ਦੋਸਤ ਪ੍ਰਿਥੀਪਾਲ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਡਾ. ਦਰਸ਼ਨ ਬੜੀ ਦਾ ਦੇਹਾਂਤ ਹੋ ਗਿਆ। ਉਹ ਲਗਭਗ ਪਿਛਲੇ ਇੱਕ ਮਹੀਨੇ ਤੋਂ ਕੋਰੋਨਾ ਤੋਂ ਪੀੜਤ ਸਨ ਤੇ ਆਖਿਰ ਉਹ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ ਅਤੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ। ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਮੈਂ 1980-81 ਤੋਂ ਲਗਾਤਾਰ ਉਨ੍ਹਾਂ ਦੇ ਸੰਪਰਕ ‘ਚ ਰਿਹਾ। ਕਦੇ ਨੇੜੇ ਕਦੇ ਦੂਰ। ਡਾ. ਦਰਸ਼ਨ ਬੜੀ ਰਿਸ਼ਤਿਆਂ ਦਾ ਕਦਰਦਾਨ ਸੀ। ਆਪਣਿਆਂ ਵਾਂਗ ਰੁੱਸਣ ਵਾਲਾ ਸੀ। ਹਰਪਾਲ ਟਿਵਾਣਾ ਦੇ ਥੀਏਟਰ ਗਰੁੱਪ ‘ਚ ਸਭ ਤੋਂ ਨਿੱਕੀ ਉਮਰ ਦਾ ਸਮਰੱਥ ਕਲਾਕਾਰ ਸੀ। ਪੰਜਾਬੀ ਭਵਨ ਦੇ ਮੰਚ ‘ਤੇ ਦੀਵੇ ਵਾਂਗ ਬਲਿਆ। ਰੇਡੀਉ, ਟੀ ਵੀ, ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਤਾਂ ਕੀਤਾ ਪਰ ਆਪਣੀਆਂ ਸ਼ਰਤਾਂ ‘ਤੇ। ਨਿਰਮਲ ਰਿਸ਼ੀ, ਰਾਜ ਬੱਬਰ, ਗਿਰਿਜਾ ਸ਼ੰਕਰ, ਸਰਦਾਰ ਸੋਹੀ ਤੇ ਕਿੰਨੇ ਹੋਰ ਕਲਾਕਾਰਾਂ ਨਾਲ ਉਨ੍ਹਾਂ ਨੇ ਕੰਮ ਕੀਤਾ।
ਡਾ: ਰਘਬੀਰ ਸਿੰਘ ਦੀ ਸੰਪਾਦਕੀ ਹੇਠ ਛਪਦੇ ਪੰਜਾਬੀ ਦੇ ਸਾਹਿਤਕ ਮੈਗਜ਼ੀਨ ਸਿਰਜਣਾ ਦਾ ਪਹਿਲਾ ਅੰਕ ਅਗਸਤ 1965 ਵਿੱਚ ਛਪਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੇ 196 ਅੰਕ ਨਿਕਲ ਚੁੱਕੇ ਹਨ। ਮੈਨੂੰ ਇਹ ਦਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਿਰਜਣਾ ਦੀ ਡਿਜੀਟਲ ਆਰਕਾਈਵ ਅੱਜ ਤੋਂ ਆਨਲਾਈਨ ਉਪਲਬਧ ਹੈ। ਇਸ ਆਰਕਾਈਵ ਵਿੱਚ ਸਿਰਜਣਾ ਦੇ ਸੰਨ 2017 ਤੱਕ ਛਪੇ ਅੰਕ ਅਤੇ ਉਨ੍ਹਾਂ ਅੰਕਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ ਦਿੱਤੀ ਗਈ ਹੈ। ਇਸ ਦੇ ਨਤੀਜੇ ਵੱਜੋਂ ਹੁਣ ਸਿਰਜਣਾ ਦੇ ਇਹ ਅੰਕ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਵਸਦੇ ਪੰਜਾਬੀ ਪਾਠਕ ਨੂੰ ‘ਮਾਊਸ’ ਦੇ ਇਕ ਕਲਿੱਕ ਨਾਲ ਪ੍ਰਾਪਤ ਹੋ ਸਕੇਣਗੇ। ਮੈਂ ਡਾ: ਰਘਬੀਰ ਸਿਘ ਹੁਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਡਿਜੀਟਲ ਆਰਕਾਈਵ ਬਣਾਉਣ ਦੀ ਇਜਾਜ਼ਤ ਦਿੱਤੀ।