Punjab CM Capt : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਉਤਰਾਖੰਡ ‘ਚ ਗਲੇਸ਼ੀਅਰ ਬਰੇਕ ਹੋਣ ਦੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਸਾਰਿਆਂ ਦੀ ਸੁਰੱਖਿਆ ਲਈ ਪ੍ਰਮਾਤਮਾ ਕੋਲੋਂ ਅਰਦਾਸ ਮੰਗੀ। ਉਨ੍ਹਾਂ ਉਤਰਾਖੰਡ ਦੇ ਲੋਕਾਂ ਨਾਲ ਹਮਦਰਦੀ ਵੀ ਜ਼ਾਹਰ ਕੀਤੀ। ਇੱਕ ਟਵੀਟ ਵਿੱਚ, ਉਨ੍ਹਾਂ ਨੇ ਕਿਹਾ, “ਗਲੇਸ਼ੀਅਰ ਬਰੇਕ ਹੋਣ ਤੋਂ ਬਾਅਦ ਉਤਰਾਖੰਡ ਵਿੱਚ ਹੋਏ ਘਟਨਾਕ੍ਰਮ ਬਾਰੇ ਚਿੰਤਤ। ਮੈਂ ਹਰ ਇਕ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ। ਪੰਜਾਬ ਇਸ ਦੁੱਖ ਦੀ ਘੜੀ ‘ਚ ਉਤਰਾਖੰਡ ਦੇ ਲੋਕਾਂ ਨਾਲ ਏਕਤਾ ਵਿੱਚ ਖੜਾ ਹੈ। ”
ਦੱਸ ਦੇਈਏ ਕਿ ਅੱਜ ਉਤਰਾਖੰਡ ਦੇ ਚਮੋਲੀ ਜ਼ਿਲੇ ‘ਚ ਗਲੇਸ਼ੀਅਰ ਫਟਣ ਕਾਰਨ ਇੱਕ ਵੱਡਾ ਦੁਖਾਂਤ ਵਾਪਰਿਆ ਹੈ। ਜੋਸ਼ੀਮਠ ਦੇ ਤਪੋਵਾਨ ਖੇਤਰ ‘ਚ ਇੱਕ ਗਲੇਸ਼ੀਅਰ ਫਟਣ ਕਾਰਨ ਰਿਸ਼ੀਗੰਗਾ ਪਾਵਰ ਪ੍ਰੋਜੈਕਟ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੇ ਲਗਭਗ 150 ਲੋਕ ਲਾਪਤਾ ਹਨ। ਧੌਲੀ ਗੰਗਾ ਨਦੀ ‘ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਹੇਠਲੇ ਇਲਾਕਿਆਂ ‘ਚ ਹਰਿਦੁਆਰ ਤੱਕ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਆਈ. ਟੀ. ਬੀ. ਪੀ, NDRF ਅਤੇ SDRG ਦੀਆਂ ਕਈ ਟੀਮਾਂ ਮੌਕੇ ‘ਤੇ ਰਵਾਨਾ ਹੋ ਗਈਆਂ ਹਨ। ਏਅਰਫੋਰਸ ਨੂੰ ਵੀ ਐਲਰਟ ‘ਤੇ ਰੱਖਿਆ ਗਿਆ ਹੈ ਤੇ ਰਾਹਤ ਬਚਾਅ ਕਾਰਜ ਜਾਰੀ ਹੈ।