Republic Day violence: ਦਿੱਲੀ ਵਿੱਚ 26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਤੋਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ । ਲਗਭਗ 15 ਦਿਨਾਂ ਤੋਂ ਫਰਾਰ ਦੀਪ ਸਿੱਧੂ ਨੂੰ ਮੰਗਲਵਾਰ ਤੜਕੇ ਪੰਜਾਬ ਦੇ ਜਿਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਵੱਲੋਂ ਵੀਡੀਓ ਅਪਲੋਡ ਕਰਨ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਦੀਪ ਸਿੱਧੂ ਬਿਹਾਰ ਦੇ ਪੂਰਨੀਆ ਜਾ ਰਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਪਤਨੀ ਅਤੇ ਪਰਿਵਾਰ ਪੂਰਨੀਆ ਵਿੱਚ ਹੈ । ਦੀਪ ਸਿੱਧੂ ਵੀ ਉੱਥੇ ਜਾਣ ਦੀ ਫ਼ਿਰਾਕ ਵਿੱਚ ਸੀ, ਜਦੋਂ ਵਿਸ਼ੇਸ਼ ਸੈੱਲ ਨੇ ਉਸ ਨੂੰ ਫੜ ਲਿਆ। ਜਾਂਚ ਤੋਂ ਪਤਾ ਲੱਗਿਆ ਕਿ ਦੀਪ ਆਪਣੇ ਵੀਡੀਓ ਆਪਣੇ ਦੋਸਤਾਂ ਨੂੰ ਭੇਜਦਾ ਸੀ ਅਤੇ ਫਿਰ ਉਸ ਦੇ ਦੋਸਤ ਇਸ ਨੂੰ ਅੱਗੇ ਭੇਜ ਦਿੰਦੇ ਸਨ ਅਤੇ ਇਸ ਤਰ੍ਹਾਂ ਵੀਡੀਓ ਕੈਲੀਫੋਰਨੀਆ ਪਹੁੰਚ ਜਾਂਦੀ ਸੀ, ਜਿੱਥੋਂ ਵੀਡੀਓ ਅਪਲੋਡ ਕੀਤੀ ਜਾਂਦੀ ਸੀ।
ਦਿੱਲੀ ਪੁਲਿਸ ਅਨੁਸਾਰ ਦੀਪ ਸਿੱਧੂ 26 ਜਨਵਰੀ ਦੀ ਰਾਤ ਨੂੰ ਆਪਣਾ ਮੋਬਾਈਲ ਬੰਦ ਕਰਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਦੀਪ ਸਿੱਧੂ ਜੋ ਵੀਡੀਓ ਬਣਾਉਂਦਾ ਸੀ, ਉਨ੍ਹਾਂ ਨੂੰ ਉਸਦੀ ਬਹੁਤ ਕਰੀਬੀ ਮਹਿਲਾ ਦੋਸਤ ਅਪਲੋਡ ਕਰਦੀ ਸੀ । ਇਹ ਮਹਿਲਾ ਦੋਸਤ ਕੈਲੀਫੋਰਨੀਆ ਵਿੱਚ ਬੈਠ ਕੇ ਵੀਡੀਓ ਅਪਲੋਡ ਕਰਦੀ ਸੀ।
ਦੱਸ ਦੇਈਏ ਕਿ ਦੀਪ ਸਿੱਧੂ ‘ਤੇ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਲੋਕਾਂ ਨੂੰ ਭੜਕਾਉਣ ਦਾ ਇਲਜ਼ਾਮ ਹੈ । ਇਸ ਮਾਮਲੇ ਵਿੱਚ ਪ੍ਰਾਚੀਰ ‘ਤੇ ਨਿਸ਼ਾਨ ਸਾਹਿਬ ਲਗਾਉਣ ਦੀ ਘਟਨਾ ਕਾਰਨ ਕਿਸਾਨ ਜੱਥੇਬੰਦੀਆਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਦੀਪ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਹ ਵੀ ਦੇਖੋ: BIG BREAKING: ਜ਼ੀਰਕਪੁਰ ਤੋਂ ਦੀਪ ਸਿੱਧੂ ਹੋਇਆ ਗ੍ਰਿਫ਼ਤਾਰ, ਸੁਣੋ ਸਾਰੀ ਅਹਿਮ ਜਾਣਕਾਰੀ !