Mia khalifa tweet on farmer protest : ਅਮਰੀਕੀ ਅਦਾਕਾਰਾ ਮਿਆ ਖ਼ਲੀਫ਼ਾ ਕਿਸਾਨ ਅੰਦੋਲਨ (ਫਾਰਮਰ ਪ੍ਰੋਟੈਸਟ) ਨੂੰ ਲੈ ਕੇ ਕਾਫੀ ਐਕਟਿਵ ਦਿਖਾਈ ਦੇ ਰਹੀ ਹੈ। ਉਹ ਲਗਾਤਾਰ ਕਿਸਾਨ ਅੰਦੋਲਨ ਬਾਰੇ ਟਵੀਟ ਕਰਕੇ ਆਪਣਾ ਸਮਰਥਨ ਜ਼ਾਹਿਰ ਕਰ ਰਹੀ ਹੈ ਅਤੇ ਨਾਲ ਹੀ ਉਸ ਨੂੰ ਟਰੋਲ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਵੀ ਦੇ ਰਹੀ ਹੈ। ਹਾਲ ਹੀ ਵਿੱਚ, ਮਿਆ ਖ਼ਲੀਫ਼ਾ ਨੇ ਕਿਸਾਨ ਅੰਦੋਲਨ ਅਤੇ ਭਾਰਤ ਬਾਰੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ। ਆਪਣੇ ਟਵੀਟ ਵਿੱਚ ਮਿਆ ਖ਼ਲੀਫ਼ਾ ਨੇ ਕਿਹਾ, “ਕਿ ਕੋਈ ਵੀ ਕਿਵੇਂ ਇਤਿਹਾਸ ਦੇ ਇਨ੍ਹੇ ਵੱਡੇ ਅੰਦੋਲਨ ਨੂੰ ਲੈ ਕੇ ਦਾਅਵਾ ਕਰ ਸਕਦਾ ਹੈ ਕਿ ਸਾਰੇ ਅਦਾਕਾਰਾ ਨੂੰ ਪੈਸੇ ਮਿਲੇ ਹਨ।” ਮਿਆ ਖ਼ਲੀਫ਼ਾ ਦਾ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਮਿਆ ਖ਼ਲੀਫ਼ਾ ਨੇ ਫਾਰਮਰ ਪ੍ਰੋਟੈਸਟ ਤੇ ਟਵੀਟ ਕਰਦੇ ਹੋਏ ਲਿਖਿਆ, “ਮੈਨੂੰ ਅਹਿਸਾਸ ਹੋਇਆ ਹੈ ਕਿ ਸਾਡੇ ਲਈ ਇਹ ਸਮਝਣਾ ਸਮਝ ਤੋਂ ਬਾਹਰ ਹੈ ਕਿ ਕੋਈ ਕਿਵੇਂ ਇਤਿਹਾਸ ਦੇ ਇਸ ਵਿਸ਼ਾਲ ਅੰਦੋਲਨ ਬਾਰੇ ਦਾਅਵਾ ਕਰ ਸਕਦਾ ਹੈ, ਕਿ ਇਨ੍ਹਾਂ ਸਾਰੇ ਅਦਾਕਾਰਾ ਨੂੰ ਪੈਸੇ ਮਿਲੇ ਹਨ। ਪਰ ਭਾਰਤ ਵਿੱਚ 100 ਕਰੋੜ ਤੋਂ ਵੀ ਵੱਧ ਲੋਕ ਹਨ ਅਤੇ ਅਸੀਂ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦੇ“ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਿਆ ਖ਼ਲੀਫ਼ਾ ਨੇ ਕਿਸਾਨਾਂ ਬਾਰੇ ਕਈ ਟਵੀਟ ਕੀਤੇ ਸਨ। ਮੀਆਂ ਖਲੀਫਾ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ ਪ੍ਰਿਯੰਕਾ ਚੋਪੜਾ ਬਾਰੇ ਵੀ ਟਵੀਟ ਕੀਤਾ ਸੀ ਅਤੇ ਨਾਲ ਹੀ ਕਿਸਾਨੀ ਅੰਦੋਲਨ ਬਾਰੇ ਉਨ੍ਹਾਂ ਦੀ ਚੁੱਪ ‘ਤੇ ਸਵਾਲ ਕੀਤਾ ਸੀ।
ਮਿਆ ਖ਼ਲੀਫ਼ਾ ਨੇ ਆਪਣੇ ਟਵੀਟ ਵਿੱਚ ਪ੍ਰਿਯੰਕਾ ਚੋਪੜਾ ਨੂੰ ਸਵਾਲ ਕਰਦਿਆਂ ਲਿਖਿਆ, “ਕੀ ਸ੍ਰੀਮਤੀ ਜੋਨਸ ਕਿਸੇ ਵੀ ਮੌਕੇ ਉੱਤੇ ਚੁੱਪੀ ਤੋੜਨ ਜਾ ਰਹੀ ਹੈ? ਬਸ ਇੰਝ ਹੀ ਮੈ ਜਾਨਣ ਲਈ ਉਤਸੁਕ ਹਾਂ… ਸ਼ਾਂਤੀ…” ਇਸ ਦੇ ਨਾਲ ਹੀ ਮਿਆ ਖ਼ਲੀਫ਼ਾ ਨੇ ਉਨ੍ਹਾਂ ਨੂੰ ਵੀ ਪ੍ਰਤੀਕਿਰਿਆ ਦਿੱਤੀ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਉਨ੍ਹਾਂ ਨੂੰ ਟਰੋਲ ਕੀਤਾ ਸੀ। ਮਿਆ ਖ਼ਲੀਫ਼ਾ ਨੇ ਲਿਖਿਆ, “ਜਦੋਂ ਤੱਕ ਸਾਨੂੰ ਪੈਸੇ ਨਹੀਂ ਦਿੱਤੇ ਜਾਂਦੇ ਅਸੀਂ ਓਦੋਂ ਤੱਕ ਟਵੀਟ ਕਰਦੇ ਰਹਾਂਗੇ।” ਸਿਰਫ ਇੰਨਾ ਹੀ ਨਹੀਂ, ਟ੍ਰੋਲਰਸ ਦਾ ਜਵਾਬ ਦੇਣ ਲਈ, ਮਿਆ ਖ਼ਲੀਫ਼ਾ ਨੇ ਅਦਾਕਾਰਾ ਅਮੰਡਾ ਸਰਨੀ ਨੂੰ ਵੀ ਕਿਸਾਨਾਂ ਉੱਤੇ ਇੱਕ ਟਵੀਟ ਕਰਨ ਲਈ $100 ਦਾ ਭੁਗਤਾਨ ਕੀਤਾ ਸੀ। ਉਸੇ ਸਮੇਂ, ਅਮਾਂਡਾ ਸਰਨੀ ਨੇ ਵੀ ਖਲੀਫਾ ਨੂੰ ਕਿਸਾਨ ਅੰਦੋਲਨ ਉੱਤੇ ਟਵੀਟ ਕਰਨ ਲਈ 100 ਡਾਲਰ ਦਿੱਤੇ ਸੀ।