High court clarifies : ਪਹਿਲਾਂ ਤੋਂ ਵਿਆਹੇ ਪ੍ਰੇਮੀ ਜੋੜੇ ਦੀ ਸੁਰੱਖਿਆ ਦੀ ਮੰਗ ਨੂੰ ਰੱਦ ਕਰਦਿਆਂ ਹਾਈ ਕੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਇਹ ਵਿਆਹ ਗੈਰ ਕਾਨੂੰਨੀ ਹੈ। ਮੁਸਲਿਮ ਕਾਨੂੰਨ ਅਨੁਸਾਰ ਲੜਕੀ ਨੇ ਲੜਕੇ ਤੋਂ ਤਲਾਕ ਨਹੀਂ ਲਿਆ ਹੈ। ਇਸ ਲਈ ਇਹ ਨਿਕਾਹ ਗੈਰ-ਕਾਨੂੰਨੀ ਹੈ। ਮੁਸਲਿਮ ਕਾਨੂੰਨ ਮੁਤਾਬਕ ਸਿਰਫ ਲੜਕੇ ਨੂੰ ਹੀ ਬਿਨਾਂ ਤਲਾਕ ਦੇ ਦੂਜਾ ਨਿਕਾਹ ਕਰਨ ਦਾ ਅਧਿਕਾਰ ਹੈ, ਲੜਕੀ ਨੂੰ ਨਹੀਂ। ਮੇਵਾਤਦੇ ਇਕ ਮੁਸਲਮਾਨ ਜੋੜੇ ਨੇ ਸੁਰੱਖਿਆ ਦੀ ਮੰਗ ਕਰਦਿਆਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਿਆਰ ਕਰਨ ਵਾਲੇ ਜੋੜੇ ਨੇ ਹਾਈ ਕੋਰਟ ਨੂੰ ਦੱਸਿਆ ਕਿ ਦੋਵੇਂ ਪਹਿਲਾਂ ਤੋਂ ਸ਼ਾਦੀਸ਼ੁਦਾ ਸਨ ਪਰ ਉਹ ਆਪਣੇ ਸਾਬਕਾ ਸਹਿਭਾਗੀਆਂ ਨਾਲ ਨਹੀਂ ਰਹਿਣਾ ਚਾਹੁੰਦੇ। ਦੋਹਾਂ ਨੇ ਵਿਆਹ ਕਰਵਾ ਲਿਆ ਹੈ ਅਤੇ ਹੁਣ ਉਨ੍ਹਾਂ ਦੇ ਦੋਵੇਂ ਪਰਿਵਾਰ ਉਨ੍ਹਾਂ ਦੀ ਜ਼ਿੰਦਗੀ ਦੇ ਦੁਸ਼ਮਣ ਬਣ ਗਏ ਹਨ।
ਪਟੀਨਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਇਹ ਜੋੜਾ ਮੁਸਲਿਮ ਹੈ ਅਤੇ ਅਜਿਹੀ ਸਥਿਤੀ ਵਿੱਚ ਉਹ ਤਲਾਕ ਦਿੱਤੇ ਬਗੈਰ ਦੂਸਰੇ ਨਾਲ ਵਿਆਹ ਕਰਵਾ ਸਕਦੇ ਹਨ। ਹਾਈ ਕੋਰਟ ਨੇ ਇਸ ਪਟੀਸ਼ਨ ‘ਤੇ ਅਸਹਿਮਤੀ ਜਤਾਈ ਕਿ ਮੁਸਲਿਮ ਪਰਸਨਲ ਲਾਅ ਅਤੇ ਮੁਸਲਿਮ ਮੈਰਿਜ ਐਕਟ 1939 ਦੇ ਅਨੁਸਾਰ ਸਿਰਫ ਮਰਦਾਂ ਨੂੰ ਬਿਨਾਂ ਤਲਾਕ ਦੇ ਵਿਆਹ ਕਰਾਉਣ ਦਾ ਅਧਿਕਾਰ ਹੈ। ਇੱਕ ਔਰਤ ਦੇ ਮਾਮਲੇ ਵਿੱਚ, ਉਸਨੂੰ ਲਾਜ਼ਮੀ ਤੌਰ ਤੇ ਦੂਸਰੇ ਵਿਆਹ ਤੋਂ ਪਹਿਲਾਂ ਆਪਣੇ ਪਹਿਲੇ ਪਤੀ ਨੂੰ ਤਲਾਕ ਦੇਣਾ ਪਏਗਾ। ਇਸ ਸਥਿਤੀ ਵਿੱਚ, ਜੇ ਔਰਤ ਨੇ ਆਪਣੇ ਪਹਿਲੇ ਪਤੀ ਤੋਂ ਤਲਾਕ ਨਹੀਂ ਲਿਆ ਹੈ, ਤਾਂ ਫਿਰ ਉਨ੍ਹਾਂ ਨੂੰ ਜੋੜੇ ਵਜੋਂ ਵਿਚਾਰ ਕੇ ਉਨ੍ਹਾਂ ਨੂੰ ਸੁਰੱਖਿਆ ਦਾ ਆਦੇਸ਼ ਕਿਵੇਂ ਜਾਰੀ ਕੀਤਾ ਜਾ ਸਕਦਾ ਹੈ। ਪਟੀਸ਼ਨਕਰਤਾਵਾਂ ਨੂੰ ਆਪਣੀ ਜਾਨ ਦੀ ਰੱਖਿਆ ਲਈ ਐਸਪੀ ਕੋਲ ਜਾਣ ਦੀ ਛੋਟ ਹੈ। ਐਸ ਪੀ ਨਾਗਰਿਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਜਬੂਰ ਹਨ।