BSF seizes heroin : ਭਾਰਤ-ਪਾਕਿ ਸਰਹੱਦ ‘ਤੇ ਪਿਛਲੇ ਕੁਝ ਸਮੇਂ ਪਾਕਿਸਤਾਨ ਵੱਲੋਂ ਡ੍ਰੋਨ ਜਾਂ ਕਿਸੇ ਹੋਰ ਤਰੀਕੇ ਨਾਲ ਗੈਰ-ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਲਗਾਤਾਰ ਜਾਰੀ ਹੈ, ਜਿਸ ਕਾਰਨ ਭਾਰਤ ਵੀ ਚੌਕੰਨਾ ਹੈ ਤੇ ਉਸ ਵੱਲੋਂ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਸਰਚ ਅਭਿਆਨ ਤਹਿਤ ਥਾਂ-ਥਾਂ ‘ਤੇ ਛਾਪੇ ਮਾਰੇ ਜਾਂਦੇ ਰਹਿੰਦੇ ਹਨ ਤਾਂ ਜੋ ਪਾਕਿਸਤਾਨ ਦੀਆਂ ਗਲਤ ਹਰਕਤਾਂ ‘ਤੇ ਰੋਕ ਲਗਾਈ ਜਾ ਸਕੇ। ਵੀਰਵਾਰ ਦੇਰ ਰਾਤ ਬੀਐਸਐਫ ਨੇ ਸਰਹੱਦ ਤੋਂ 50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ। ਬਾਰਡਰ ਤੋਂ ਹੈਰੋਇਨ ਦੇ ਕਰੀਬ 10 ਪੈਕੇਟ ਬਰਾਮਦ ਹੋਏ।
ਇੱਕ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਬੀਐਸਐਫ ਦੇ ਜਵਾਨਾਂ ਦੀ ਟੀਮ ਨੇ ਅਜਨਾਲਾ ਸੈਕਟਰ ਵਿੱਚ ਕੰਡਿਆਲੀ ਤਾਰ ਨੇੜੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ 10 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਸਿਪਾਹੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਹੈਰੋਇਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਤਕਰੀਬਨ 50 ਕਰੋੜ ਰੁਪਏ ਹੈ।
ਦੁਸ਼ਮਣ ਦੇਸ਼ ਪਾਕਿਸਤਾਨ ਨੇ ਇਕ ਹੋਰ ਨਾਪਾਕ ਹਰਕਤ ਕੀਤੀ ਹੈ। ਪਾਕਿਸਤਾਨੀ ਤਸਕਰ ਨਿਰੰਤਰ ਭਾਰਤ ‘ਚ ਨਸ਼ੇ ਦੀ ਖੇਪ ਭੇਜ ਰਹੇ ਹਨ। ਬੀਐਸਐਫ ਦੇ ਜਵਾਨਾਂ ਨੇ ਸ਼ੁੱਕਰਵਾਰ ਸਵੇਰੇ ਤੜਕੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਹੈਰੋਇਨ ਦੀ ਇਕ ਖੇਪ ਬਰਾਮਦ ਕੀਤੀ ਹੈ। ਇਹ ਹੈਰੋਇਨ ਕੰਢਿਆਲੀ ਤਾਰ ਤੋਂ ਬਰਾਮਦ ਕੀਤੀ ਗਈ। ਹੈਰੋਇਨ 3 ਬੋਤਲਾਂ ਵਿੱਚ ਭਰ ਕੇ ਰੱਖ ਹੋਈ ਸੀ। ਫੜੀ ਗਈ ਹੈਰੋਇਨ ਦੀ ਮਾਤਰਾ 3.632 ਕਿੱਲੋ ਦੱਸੀ ਜਾਂਦੀ ਹੈ। ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਤਕਰੀਬਨ 18 ਕਰੋੜ ਹੈ।