In lok sabha rahul gandhi says : ਵੀਰਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਲੋਕਸਭਾ ਵਿੱਚ ਕਾਫ਼ੀ ਹੰਗਾਮਾ ਹੋਇਆ ਸੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ‘ਹਮ ਦੋ ਹਮਾਰੇ ਦੋ ‘ ਦੀ ਸਰਕਾਰ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਮੁੱਖ ਮੰਤਵ ਮੰਡੀਆਂ, ਕਿਸਾਨਾਂ ਅਤੇ ਪੇਂਡੂ ਆਰਥਿਕਤਾ ਨੂੰ ਖਤਮ ਕਰਦਿਆਂ ਦੋ ਲੋਕਾਂ ਨੂੰ ਲਾਭ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਛੋਟੇ ਵਪਾਰੀ, ਛੋਟੇ ਦੁਕਾਨਦਾਰ ਇੱਕ ਇੰਚ ਵੀ ਪਿੱਛੇ ਨਹੀਂ ਹਟਣਗੇ। ਉਹ ਇਸ ਸਰਕਾਰ ਨੂੰ ਸੱਤਾ ਤੋਂ ਬਾਹਰ ਕੱਢਣਗੇ। ਰਾਹੁਲ ਨੇ ਕਿਹਾ ਕਿ “ਇਨ੍ਹਾਂ ਕਾਨੂੰਨਾਂ ਦਾ ਕੰਟੇਂਟ ਇਹ ਹੈ ਕਿ ਕੋਈ ਵੀ ਵਿਅਕਤੀ ਦੇਸ਼ ਵਿੱਚ ਕਿਤੇ ਵੀ ਕਿਸੇ ਵੀ ਮਾਤਰਾ ਵਿੱਚ ਅਨਾਜ, ਫਲ ਅਤੇ ਸਬਜ਼ੀਆਂ ਖਰੀਦ ਸਕਦਾ ਹੈ। ਦੂਜੇ ਕਾਨੂੰਨ ਦਾ ਕੰਟੇਂਟ ਇਹ ਹੈ ਕਿ ਕੋਈ ਵੀ ਵਿਅਕਤੀ ਇਸ ਨੂੰ ਕਿਸੇ ਵੀ ਮਾਤਰਾ ਵਿੱਚ ਇੰਨ੍ਹਾ ਨੂੰ ਸਟੋਰ ਕਰ ਸਕਦਾ ਹੈ ਤੀਸਰੇ ਕਾਨੂੰਨ ਦਾ ਕੰਟੇਂਟ ਇਹ ਹੈ ਕਿ ਜੇ ਕਿਸਾਨ ਅਨਾਜ, ਫਲ ਅਤੇ ਸਬਜ਼ੀਆਂ ਦੀ ਕੀਮਤ ਮੰਗਦਾ ਹੈ, ਅਦਾਲਤ ਨਹੀਂ ਜਾ ਸਕੇਗਾ। ਰਾਹੁਲ ਨੇ ਕਿਹਾ ਕਿ ਮਤਲੱਬ ਸਾਫ਼ ਹੈ।’ਹਮ ਦੋ ਹਮਾਰੇ ਦੋ’ ਹੀ ਕਿਸੇ ਵੀ ਮਾਤਰਾ ‘ਚ ਅਨਾਜ, ਫਲ, ਸਬਜ਼ੀਆਂ ਖਰੀਦ ਸਕਣਗੇ। ਇਨ੍ਹਾਂ ਨੂੰ ਸਟੋਰ ਕਰ ਸਕਣਗੇ। ਖਪਤਕਾਰਾਂ ਨੂੰ ਇਸਦਾ ਭੁਗਤਾਨ ਕਰਨਾ ਪਏਗਾ।’
ਰਾਹੁਲ ਨੇ ਕਿਹਾ ਕਿ “ਖੇਤੀਬਾੜੀ ਕਨੂੰਨ ਦੇ ਜ਼ਰੀਏ ‘ਹਮ ਦੋ ਹਮਾਰੇ ਦੋ’ ਦੀ ਨੀਤੀ ਦਾ ਪਾਲਣ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਸਰਕਾਰ ਨੇ ਨੋਟਬੰਦੀ , ਗੱਬਰ ਸਿੰਘ ਟੈਕਸ ਮਤਲੱਬ ਜੀਐਸਟੀ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਅਜਿਹਾ ਹੀ ਕੀਤਾ ਸੀ। ਨੋਟਬੰਦੀ ਦੇ ਜ਼ਰੀਏ, ਉਨ੍ਹਾਂ ਨੇ ਗਰੀਬਾਂ ਤੋਂ ਪੈਸੇ ਕਢਵਾਏ ਅਤੇ ਉਦਯੋਗਪਤੀਆਂ ਨੂੰ ਦੇ ਦਿੱਤੇ। ਜੀਐਸਟੀ ਦੇ ਤਹਿਤ ਛੋਟੇ ਵਪਾਰੀ, ਛੋਟੇ ਦੁਕਾਨਦਾਰ ਖ਼ਤਮ ਕੀਤੇ ਗਏ। ਕੋਰੋਨਾ ਮਹਾਂਮਾਰੀ ਦੇ ਦੌਰਾਨ, ਗਰੀਬ-ਮਜ਼ਦੂਰਾਂ ਨੂੰ ਰੇਲ-ਬੱਸ ਦੀਆਂ ਟਿਕਟਾਂ ਨਹੀਂ ਮਿਲੀਆਂ, ਪਰ ਉਦਯੋਗਪਤੀਆਂ ਨੂੰ 10 ਲੱਖ ਕਰੋੜ ਦਾ ਮੁਨਾਫਾ ਦਿੱਤਾ ਗਿਆ।” ਇਸ ਦੌਰਾਨ ਰਾਹੁਲ ਨੇ ਆਮ ਬਜਟ ‘ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਸਾਨ ਅੰਦੋਲਨ ਦੇ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਲਈ ਦੋ ਮਿੰਟ ਦਾ ਮੌਨ ਰੱਖਿਆ। ਉਨ੍ਹਾਂ ਕਿਹਾ ਕਿ “ਵਿਰੋਧੀ ਧਿਰ ਕਿਸਾਨਾਂ ਦੇ ਮੁੱਦਿਆਂ ‘ਤੇ ਅਲੱਗ ਤੋਂ ਵਿਚਾਰ ਕਰਨਾ ਚਾਹੁੰਦੀ ਸੀ। ਸਰਕਾਰ ਇਸ ਲਈ ਤਿਆਰ ਨਹੀਂ ਹੋਈ। ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਹਿਮਤੀ ਨਹੀਂ ਬਣ ਸਕੀ। ਇਸਦੇ ਵਿਰੋਧ ‘ਚ ਮੈਂ ਆਮ ਬਜ਼ਟ ‘ਤੇ ਕੁੱਝ ਨਹੀਂ ਕਹਾਂਗਾ। ਮੈਂ ਕਿਸਾਨਾਂ ਦੇ ਸਨਮਾਨ ਵਿੱਚ ਆਪਣੀ ਤਰਫੋਂ ਦੋ ਮਿੰਟ ਦਾ ਮੌਨ ਰੱਖਾਂਗਾ।”