Selling pigeons for : ਸ੍ਰੀ ਗੁਰੂ ਰਾਮ ਦਾਸ ਜੀ ਜਿਨ੍ਹਾਂ ਨੂੰ ਜਨਮ ਤੋ ਜੇਠਾ ਕਿਹਾ ਜਾਂਦਾ ਸੀ, ਦਾ ਪ੍ਰਕਾਸ਼ 29 ਸਤੰਬਰ 1534 ਨੂੰ ਹਰਿ ਦਾਸ ਤੇ ਮਾਤਾ ਦਯਾ ਵਤੀ ਜੀ ਦੇ ਘਰ ਹੋਇਆ ਜੋ ਆਪਣੀ ਕਿਰਤ ਕਮਾਈ, ਈਮਾਨਦਾਰੀ ਕਰਕੇ ਸਮਾਜ ‘ਚ ਮੰਨੇ ਪ੍ਰਵਨੇ ਸਨ। ਮਾਤਾ–ਪਿਤਾ ਨੇ ਆਪਜੀ ਦਾ ਨਾਂ ਰਾਮਦਾਸ ਰਖਿਆ , ਪਰ ਪਲੇਠੀ ਦਾ ਪੁਤਰ ਹੋਣ ਕਰਕੇ , ਮਾਪੇ, ਆਂਢ-ਗੁਆਂਢ , ਸਾਕ -ਸਬੰਧੀ ਇਨ੍ਹਾਂ ਨੂੰ ਜੇਠਾ ਕਹਿਣ ਲਗ ਪਏ । ਸੁੰਦਰਤਾ ਦੀ ਸਿਖਰ , ਤਿਖੇ ਨੈਨ-ਨਕਸ਼ , ਚੋੜਾ ਮੱਥਾ ਤੇ ਤੇਜ ਪ੍ਰਤਾਪ ਵਾਲੇ ਭਾਈ ਜੇਠਾ ਜੀ ਬਚਪਨ ਤੋਂ ਹੀ ਰੱਬ ਤੇ ਰੱਬ ਦੇ ਬੰਦਿਆਂ ਨਾਲ ਪਿਆਰ ਕਰਨ ਵਾਲੇ ਸੀ। ਬਚਪਨ ਤੋਂ ਹੀ ਆਪਣੇ ਹਾਣੀਆਂ ਨਾਲ ਭਗਤੀ ਭਾਵ ਦੀਆਂ ਗੱਲਾਂ ਕਰਦੇ ਸੀ।
ਗੁਰੂ ਰਾਮ ਦਾਸ ਸਿੱਖਾਂ ਦੇ ਚੌਥੇ ਗੁਰੂ ਸਹਿਬਾਨ ਜਿਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਵਰਗੀ ਪਵਿੱਤਰ ਧਰਤੀ ‘ਤੇ ਰਾਮਦਾਸ ਸਰੋਵਰ ਬਖਸ਼ਿਆ ਜਿਥੇ ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਆਦੀਆਂ , ਦਰਸ਼ਨ ਕਰਕੇ ਆਪਣੇ ਤਨ-ਮਨ ਦੀ ਠੰਡਕ ਤੇ ਸ਼ਾਂਤੀ ਲੇਕੇ ਪਰਤਦੀਆਂ ਹਨ। ਇਸ ਵਿਚ ਹੀ ਪਾਵਨ ਹਰਮੰਦਿਰ ਸਾਹਿਬ ਦੀ ਸਾਜਨਾ ਤੇ ਗੁਰੂ ਗ੍ਰੰਥ ਸਾਹਿਬ – ਸਿਖਾਂ ਦੇ ਗਿਆਰਵੇਂ ਗੁਰੂ ਅਸਥਾਨ ਦੀ ਸਥਾਪਨਾ ਕਰਕੇ ਇਸ ਧਰਤੀ ਨੂੰ ਸਵਰਗ ਬਣਾ ਦਿਤਾ।
ਗੁਰੂ ਰਾਮ ਦਾਸ ਜੀ ਅਜੇ ਸਤ ਕੁ ਸਾਲ ਦੇ ਹੋਏ ਸਨ ਕਿ ਪਹਿਲੇ ਮਾਤਾ ਤੇ ਫਿਰ ਪਿਤਾ ਦੋਨੋ ਹੀ ਚਲਾਣਾ ਕਰ ਗਏ। ਆਪ ਜੀ ਦਾ ਬਚਪਨ ਗ਼ਰੀਬੀ ਵਿਚ ਬੀਤਿਆ, ਜਿਸ ਕਾਰਨ ਆਪ ਨੂੰ ਜੀਵਨ ਨਿਰਵਾਹ ਲਈ ਘੁੰਗਣੀਆਂ ਵੇਚਣੀਆਂ ਪਈਆ। ਇਸ ਪ੍ਰਕਾਰ ਆਪ ਬਚਪਨ ਤੋਂ ਹੀ ਹੱਥੀਂ ਕਿਰਤ ਕਰਨ ਲੱਗ ਪਏ ਸੀ। ਮਨ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਤਾਂਘ ਲੈ ਆਪ ਗੋਇੰਦਵਾਲ ਸਾਹਿਬ ਪਹੁੰਚ ਗਏ। ਉੱਥੇ ਆਪ ਦਿਨ ਰਾਤ ਕੀਰਤਨ ਸੁਣਦੇ ਅਤੇ ਗੁਰੂ ਘਰ ਦੀ ਸੇਵਾ ਕਰਦੇ। ਇੱਥੇ ਵੀ ਆਪ ਨੇ ਆਪਣਾ ਜੀਵਨ ਨਿਰਬਾਹ ਘੁੰਗਣੀਆਂ ਵੇਚ ਕੇ ਹੀ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਕਿਰਤ ਕਰਨ ਦੀ ਲਗਨ ਅਤੇ ਗੁਰੂ ਘਰ ਨਾਲ ਸ਼ਰਧਾ ਨੂੰ ਵੇਖਦਿਆਂ ਹੋਇਆਂ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਹੀ ਨਾਲ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ਗੁਰੂ ਅਮਰਦਾਸ ਜੀ ਨੇ ਗੁਰਿਆਈ ਦੇਣ ਲਈ ਭਾਈ ਰਾਮਾ ਅਤੇ ਭਾਈ ਜੇਠਾ (ਰਾਮਦਾਸ) ਜੀ ਦੀ ਪ੍ਰੀਖਿਆ ਲਈ। ਗੁਰੂ ਜੀ ਨੇ ਦੋਵਾਂ ਨੂੰ ਹੀ ਥੜ੍ਹਾ ਬਣਾਉਣ ਲਈ ਕਿਹਾ। ਗੁਰੂ ਅਮਰਦਾਸ ਜੀ ਕੋਈ ਨਾ ਕੋਈ ਕਮੀ ਕੱਢ ਕੇ ਥੜ੍ਹਾ ਢੁਹਾ ਦਿੰਦੇ ਰਹੇ। ਅਜਿਹਾ ਦੇਖ ਭਾਈ ਰਾਮਾ ਜੀ ਦਾ ਸਿਦਕ ਡੋਲ ਗਿਆ ਪਰ ਭਾਈ ਜੇਠਾ ਜੀ ਹਰ ਵਾਰੀ ‘ਸਤਿ ਬਚਨ’ ਕਹਿ ਦੁਬਾਰਾ ਥੜ੍ਹਾ ਬਣਾਉਣ ਲੱਗ ਪੈਂਦੇ। ਇਸ ਪ੍ਰਕਾਰ ਗੁਰੂ ਅਮਰਦਾਸ ਜੀ ਦੀ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਖ਼ਤਮ ਹੋ ਗਈ। ਸਤੰਬਰ 1574 ਈਸਵੀ ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਦਿੱਤੀ।