Prices of petrol and diesel : ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ ਹਨ। ਜਿੱਥੇ ਆਮ ਆਦਮੀ ਦੇਸ਼ ਭਰ ਵਿੱਚ ਵੱਧ ਰਹੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਪਰੇਸ਼ਾਨ ਹੈ, ਤਾਂ ਉੱਥੇ ਹੀ ਹੁਣ ਰਾਜਨੀਤਿਕ ਪਾਰਟੀਆਂ ਵੀ ਮਹਿੰਗਾਈ ਦੇ ਵਿਰੁੱਧ ਸਰਕਾਰ ਖਿਲਾਫ ਉੱਤਰ ਮੋਰਚਾ ਖੋਲ੍ਹ ਰਹੀਆਂ ਹਨ। ਸਰਕਾਰੀ ਤੇਲ ਕੰਪਨੀਆਂ ਪਿੱਛਲੇ ਇੱਕ ਹਫਤੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ। ਜਿਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ, ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ‘ਤੇ ਜ਼ੋਰਦਾਰ ਨਿਸ਼ਾਨਾ ਸਾਧਿਆ ਹੈ। ਸੀਨੀਅਰ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਹੈ ਕਿ ਸਰਕਾਰ ਨੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਲੁੱਟ ਮਚਾਈ ਹੋਈ ਹੈ। ਸਰਕਾਰ ਵੱਲੋਂ ਆਮ ਆਦਮੀ ਦੇ ਖੂਨ-ਪਸੀਨੇ ਦੀ ਕਮਾਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕਰਕੇ ਲੁੱਟਿਆ ਜਾ ਰਿਹਾ ਹੈ, ਜਦਕਿ ਅਸਲ ਕੀਮਤਾਂ ਬਹੁਤ ਘੱਟ ਹਨ।
ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਆਪਣੇ ਟਵੀਟ ਵਿੱਚ ਪੈਟਰੋਲ ਦੀ ਅਸਲ ਕੀਮਤ ਦੱਸੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਆਮ ਆਦਮੀ ਨੂੰ ਪੈਟਰੋਲ ਅਤੇ ਡੀਜ਼ਲ ਕਿੰਨੇ ਮਹਿੰਗੇ ਮਿਲ ਰਹੇ ਹਨ। ਸੁਰਜੇਵਾਲਾ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ, ਇਸ ਕੀਮਤ ‘ਤੇ ਆਮ ਆਦਮੀ ਨੂੰ ਤੇਲ ਦਿੱਤਾ ਜਾ ਰਿਹਾ ਹੈ- ਡੀਜ਼ਲ ਦੀ ਕੀਮਤ ਸਿਰਫ 33.46 ਰੁਪਏ ਪ੍ਰਤੀ ਲੀਟਰ ਹੈ, ਪੈਟਰੋਲ ਦੀ ਕੀਮਤ ਸਿਰਫ 31.82 ਰੁਪਏ ਪ੍ਰਤੀ ਲੀਟਰ ਹੈ। ਇਸ ਵਿੱਚ ਕੰਪਨੀਆਂ ਦਾ ਮੁਨਾਫਾ ਵੀ ਸ਼ਾਮਿਲ ਹੁੰਦਾ ਹੈ। ਤੇਲ ਆਮ ਲੋਕਾਂ ਨੂੰ ਇਸ ਕੀਮਤ ‘ਤੇ ਨਹੀਂ ਬਲਕਿ ਬਹੁਤ ਜ਼ਿਆਦਾ ਕੀਮਤ ਵਧਾ ਕੇ ਵੇਚਿਆ ਜਾ ਰਿਹਾ ਹੈ। ਰਣਦੀਪ ਸੁਰਜੇਵਾਲਾ ਨੇ ਇਹ ਵੀ ਦੱਸਿਆ ਹੈ ਕਿ ਆਮ ਆਦਮੀ ਨੂੰ ਪੈਟਰੋਲ ਅਤੇ ਡੀਜ਼ਲ ਕਿਸ ਕੀਮਤ ‘ਤੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਲਿਖਿਆ ਹੈ। ਡੀਜ਼ਲ ਦੀ ਕੀਮਤ 79.35 ਰੁਪਏ ਪ੍ਰਤੀ ਲੀਟਰ ਹੈ, ਪੈਟਰੋਲ ਦੀ ਕੀਮਤ ਸਿਰਫ 89.29 ਰੁਪਏ ਪ੍ਰਤੀ ਲੀਟਰ ਹੈ। ਉਨ੍ਹਾਂ ਨੇ ਇਸ ਦੇ ਕਾਰਨ ਦੀ ਵਿਆਖਿਆ ਕਰਦਿਆਂ ਵੀ ਟਵੀਟ ਕੀਤਾ ਹੈ, ਕਿ ਇਹ ਟੈਕਸ ਵਸੂਲਣ ਲਈ ਕੀਤਾ ਜਾ ਰਿਹਾ ਹੈ। ਡੀਜ਼ਲ ‘ਤੇ 46.24 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਟੈਕਸ ਵਸੂਲਿਆ ਜਾ ਰਿਹਾ ਹੈ। ਪੈਟਰੋਲ ‘ਤੇ ਟੈਕਸ ਲਿਟਰ 57.24 ਰੁਪਏ ਪ੍ਰਤੀ ਲੀਟਰ ਵਸੂਲਿਆ ਜਾ ਰਿਹਾ ਹੈ। ਇਸ ਟਵੀਟ ਦੇ ਨਾਲ ਉਸਨੇ #FuelLoot ਵੀ ਲਿਖਿਆ ਹੈ।
ਇਹ ਵੀ ਦੇਖੋ : ਵੱਡੀ ਖ਼ਬਰ: ‘Deep Sidhu’ ਦੀ ਹੋਈ ਮੁੜ ਅਦਾਲਤ ‘ਚ ਹੋਈ ਪੇਸ਼ੀ, ਐਨੇ ਦਿਨਾਂ ਦਾ ਰਿਮਾਂਡ ਹੋਰ ਵਧਿਆ !