Punjab MC Poll Results: ਜਿੱਥੇ ਕਿਸਾਨ ਲਗਾਤਾਰ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਉੱਥੇ ਹੀ ਇਸ ਵਿਚਕਾਰ ਅੱਜ ਪੰਜਾਬ ਦੀਆਂ ਨਾਗਰਿਕ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਕਿਸਾਨ ਅੰਦੋਲਨ ਦੇ ਵਿਚਕਾਰ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ‘ਤੇ ਅੱਜ ਸਭ ਦੀ ਨਜ਼ਰ ਹੈ। ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਕਿਸੇ ਵੀ ਪੱਧਰ ਦੀਆਂ ਚੋਣਾਂ ਲਈ ਇਹ ਪਹਿਲਾ ਮੌਕਾ ਹੈ, ਜਿਸ ਕਾਰਨ ਇਹ ਚੋਣਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਬਹੁਤ ਮਹੱਤਵਪੂਰਨ ਮੰਨੀਆ ਜਾ ਰਹੀਆਂ ਹਨ। ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਕਾਰਨ ਇਨ੍ਹਾਂ ਚੋਣਾਂ ਨੂੰ 2022 ਦਾ ਟੈਸਟ ਮੰਨਿਆ ਜਾ ਰਿਹਾ ਹੈ। ਪੰਜਾਬ ਰਾਜ ਵਿੱਚ 14 ਫਰਵਰੀ ਨੂੰ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਬੁੱਧਵਾਰ ਯਾਨੀ ਕਿ ਅੱਜ ਹੋ ਰਹੀ ਹੈ। ਕੁੱਲ 117 ਸੀਟਾਂ ਲਈ 9222 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੈ।
ਪਟਿਆਲਾ ਜ਼ਿਲ੍ਹੇ ਵਿੱਚ ਪਾਤੜਾਂ ਨਗਰ ਕੌਂਸਲ ਵਿੱਚ 6 ਵਾਰਡ ਕਾਂਗਰਸ, 3 ਅਕਾਲੀ ਦਲ ਅਤੇ 4 ਆਜ਼ਾਦ ਉਮੀਦਵਾਰਾਂ ਦੇ ਖਾਤੇ ਵਿੱਚ ਗਏ ਹਨ। ਇਸ ਦੇ ਨਾਲ ਹੀ ਨਾਭਾ ਦੇ ਦੋ ਵਾਰਡਾਂ ਵਿੱਚ ਅਕਾਲੀ ਦਲ, ਇੱਕ ‘ਤੇ ਆਜ਼ਾਦ ਅਤੇ ਤਿੰਨ ਵਾਰਡਾਂ ‘ਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਫਾਜ਼ਲਿਕਾ ਵਿੱਚ ਕਾਂਗਰਸ ਨੇ 11, ਅਕਾਲੀ ਦਲ ਨੇ 5 ਅਤੇ ਆਪ ਨੇ 1 ਵਾਰਡ ਵਿੱਚ ਜਿੱਤ ਦਰਜ਼ ਕੀਤੀ ਹੈ। ਬਠਿੰਡੇ ਵਿੱਚ ਅਕਾਲੀ ਦਲ ਨੇ ਦੋ ਅਤੇ ਕਾਂਗਰਸ ਨੇ ਚਾਰ ਵਾਰਡ ਜਿੱਤੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਵਿੱਚ ਅਕਾਲੀ ਦਲ ਕਾਫੀ ਅੱਗੇ ਨਿਕਲ ਗਿਆ ਹੈ। ਕੁੱਲ 15 ਵਾਰਡਾਂ ਵਿੱਚੋਂ 8 ਅਕਾਲੀ ਦਲ ਅਤੇ 7 ਕਾਂਗਰਸ ਦੇ ਖਾਤੇ ਵਿੱਚ ਗਏ ਹਨ। ਜਦਕਿ ਮਜੀਠਾ ਵਿੱਚ ਅਕਾਲੀ ਦਲ ਨੇ 10 ਸੀਟਾਂ, ਕਾਂਗਰਸ ਨੇ 2 ਅਤੇ 1 ਸੀਟ ‘ਤੇ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ।
ਇਹ ਵੀ ਦੇਖੋ : ਬਸੰਤ ਪੰਚਮੀ ‘ਤੇ ਵੀ ਕਿਸਾਨਾਂ ਦਾ ਮੁੱਦਾ ਰਿਹਾ ਮੁੱਖ, ਲੋਕਾਂ ਨੇ ਪਤੰਗਾਂ ਰਹੀ ਦਿੱਤਾ ਖ਼ਾਸ ਸੁਨੇਹਾ