Akali Candidate From : ਪੰਜਾਬ ‘ਚ 117 ਸਥਾਨਕ ਲੋਕਲ ਬਾਡੀਜ਼ ‘ਤੇ ਚੋਣਾਂ ਹੋਈਆਂ ਸਨ ਜਿਨ੍ਹਾਂ ‘ਚੋਂ 109 ਨਗਰ ਪਾਲਿਕਾ ਪ੍ਰੀਸ਼ਦ ਤੇ ਨਗਰ ਪੰਚਾਇਤ ਹਨ। ਉਥੇ 8 ਨਗਰ ਨਿਗਮ ਸ਼ਾਮਲ ਹਨ। ਇਨ੍ਹਾਂ ਚੋਣ ‘ਚ ਕੁੱਲ 9,222 ਉਮੀਦਵਾਰ ਸ਼ਾਮਲ ਹੋਏ ਸਨ ਜਿਨ੍ਹਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਕਈ ਸ਼ਹਿਰਾਂ ‘ਚ ਕਾਂਗਰਸ ਤੇ ਕਈ ਸ਼ਹਿਰਾਂ ‘ਚ ਅਕਾਲੀ ਦਲ ਨੇ ਬਾਜ਼ੀ ਮਾਰੀ ਜਦੋਂ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਅਜੇ ਵੀ ਖਾਤਾ ਖੋਲ੍ਹਣ ਦੇ ਇੰਤਜ਼ਾਰ ‘ਚ ਬੈਠੇ ਹਨ।
ਮੋਗਾ ਨਗਰ ਨਿਗਮ ਚੋਣਾਂ ‘ਚ ਅਕਾਲੀ ਉਮੀਦਵਾਰ ਸ਼੍ਰੀਮਤੀ ਹਰਿੰਦਰ ਕੌਰ ਗਿੱਲ ਪਤਨੀ ਸ. ਅਮਰਜੀਤ ਸਿੰਘ ਲੰਡੇਕੇ ਨੇ ਬਾਜ਼ੀ ਮਾਰੀ ਅਤੇ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਡਾ. ਹਰਜੋਤ ਕਮਲ ਦੀ ਪਤਨੀ ਡਾ. ਰਜਿੰਦਰ ਕੌਰ ਨੂੰ 151 ਵੋਟਾਂ ਦੇ ਫਰਕ ਤੋਂ ਹਰਾਇਆ। ਅਕਾਲੀ ਉਮੀਦਵਾਰ ਨੂੰ 727 ਵੋਟਾਂ ਪਈਆਂ ਜਦਕਿ ਕਾਂਗਰਸ ਉਮੀਦਵਾਰ ਨੂੰ 576 ਵੋਟਾਂ ਹਾਸਲ ਹੋਈਆਂ। ਜਦੋਂ ਕਿ ‘ਆਪ’ ਉਮੀਦਵਾਰ ਕੁਲਵਿੰਦਰ ਕੌਰ ਨੂੰ ਕੇਵਲ 27 ਵੋਟਾ ਪਈਆਂ ਹਾਰ ਮਿਲਣ ਨਾਲ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਨੂੰ ਕਾਫੀ ਝਟਕਾ ਲੱਗਾ ਹੈ ਤੇ ਇਸ ਤੋਂ ਇਲਾਵਾ ਕਾਂਗਰਸੀ ਸਮਰਥਕਾਂ ‘ਚ ਵੀ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।
ਪੰਜਾਬ ਵਿੱਚ 25 ਸਾਲਾਂ ਬਾਅਦ ਗੱਠਜੋੜ ਤੋਂ ਵੱਖ ਹੋਏ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਖਰੇ ਤੌਰ ‘ਤੇ ਚੋਣ ਮੈਦਾਨ ਵਿੱਚ ਉੱਤਰੇ ਹਨ। ਜਿਸ ਕਾਰਨ ਭਾਜਪਾ ਨੂੰ ਬਹੁਤ ਸਾਰੀਆਂ ਥਾਵਾਂ ‘ਤੇ ਉਮੀਦਵਾਰ ਲੱਭਣ ‘ਚ ਵੀ ਮੁਸ਼ਕਿਲ ਹੋਈ ਹੈ ਅਤੇ ਉਹ ਪੰਜਾਬ ਦੀਆਂ ਅੱਧੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਵੀ ਖੜ੍ਹੇ ਨਹੀਂ ਕਰ ਸਕੀ। ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਕਾਰਨ ਇਨ੍ਹਾਂ ਚੋਣਾਂ ਨੂੰ 2022 ਦਾ ਟੈਸਟ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ‘ਤੇ ਅੱਜ ਸਾਰਿਆਂ ਦੀ ਨਜ਼ਰ ਹੈ।