In Faridkot Kotkapura : 14 ਫਰਵਰੀ ਨੂੰ ਨਗਰ ਕੌਂਸਲ ਦੀਆਂ ਵੋਟਾਂ ਪੈਣ ਤੋਂ ਬਾਅਦ ਅੱਜ ਨਤੀਜੇ ਘੋਸ਼ਿਤ ਕੀਤੇ ਗਏ ਜਿਨ੍ਹਾਂ 17 ਵਾਰਡਾਂ ਵਿਚੋ 7 ਕਾਂਗਰਸ, 3 ਅਕਾਲੀ ਦਲ ,1 ਭਾਜਪਾ, 2 ਆਮ ਆਦਮੀ ਪਾਰਟੀ ਤੇ 4 ਆਜ਼ਾਦ ਐਮ.ਸੀ. ਬਣੇ। ਜੈਤੋ ਨਗਰ ਕੌਂਸਲ ਦੇ ਨਤੀਜੇ : 1,2,3,4, 5,6,7,8,9, 10,11,12, 13,14, 15,16, 17 ਵਾਰਡਾਂ ਦੇ 1 ਨੰਬਰ ਵਾਰਡ ਤੋਂ ਗੁਰਜੀਤ ਕੌਰ ਕਾਂਗਰਸ ਪਾਰਟੀ, 2 ਨੰਬਰ ਵਾਰਡ ਤੋਂ ਸਤਨਾਮ ਸੱਤਾ ਸ਼੍ਰੋਮਣੀ ਅਕਾਲੀ ਦਲ , 3 ਨੰਬਰ ਵਾਰਡ ਤੋਂ ਨਰਿੰਦਰ ਰਾਮੇਆਣਾ ਸ਼੍ਰੋਮਣੀ ਅਕਾਲੀ ਦਲ, 4 ਨੰਬਰ ਵਾਰਡ ਤੋਂ ਹਰਪ੍ਰੀਤ ਕੌਰ ਕਾਂਗਰਸ ਪਾਰਟੀ, 5 ਨੰਬਰ ਵਾਰਡ ਤੋਂ ਜਸਪਾਲ ਕੌਰ ਪਤਨੀ ਸੁਰਜੀਤ ਬਾਬਾ ਕਾਂਗਰਸ ਪਾਰਟੀ, 6 ਨੰਬਰ ਵਾਰਡ ਤੋਂ ਸੁਰਜੀਤ ਬਾਬਾ ਕਾਂਗਰਸ ਪਾਰਟੀ , 7 ਨੰਬਰ ਵਾਰਡ ਤੋਂ ਸੋਨੀਆ ਦੇਵੀ ਆਮ ਆਦਮੀ ਪਾਰਟੀ, 8 ਨੰਬਰ ਵਾਰਡ ਤੋਂ ਡਾ.ਹਰੀਸ਼ ਆਮ ਆਦਮੀ ਪਾਰਟੀ, 9 ਨੰਬਰ ਵਾਰਡ ਤੋਂ ਜਸਵੀਰ ਕੌਰ ਪਤਨੀ ਹਰੀ ਕਿਸ਼ਨ ਸਿੰਗਲਾ ਸ਼੍ਰੋਮਣੀ ਅਕਾਲੀ ਦਲ, 10 ਨੰਬਰ ਵਾਰਡ ਤੋਂ ਜੀਤੂ ਬਾਂਸਲ ਆਜ਼ਾਦ ਉਮੀਦਵਾਰ ਜੈਤੋ ਰਿਹਾ।
11 ਨੰਬਰ ਵਾਰਡ ਤੋਂ ਸੀਮਾ ਰਾਣੀ ਆਜ਼ਾਦ, 12 ਨੰਬਰ ਵਾਰਡ ਤੋਂ ਤੁਲਸੀ ਬਾਂਸਲ ਕਾਂਗਰਸ ਪਾਰਟੀ, 13 ਨੰਬਰ ਵਾਰਡ ਤੋਂ ਸੁਮਨ ਦੇਵੀ ਕਾਂਗਰਸ ਪਾਰਟੀ, 14 ਨੰਬਰ ਵਾਰਡ ਤੋਂ ਪ੍ਰਦੀਪ ਸਿੰਗਲਾ ਭਾਜਪਾ, 15 ਨੰਬਰ ਵਾਰਡ ਤੋਂ ਰਜਨੀ ਰਾਣੀ ਆਜ਼ਾਦ, 16 ਨੰਬਰ ਵਾਰਡ ਤੋਂ ਖੁਸ਼ੀਰਾਮ ਕਾਂਗਰਸ ਪਾਰਟੀ, 17 ਨੰਬਰ ਵਾਰਡ ਤੋਂ ਡਾ. ਬਲਵਿੰਦਰ ਸਿੰਘ ਆਜ਼ਾਦ, ਜਿਸ ਨੂੰ ਲੈ ਕਿ ਵੋਟਰਾਂ ਅਤੇ ਸਪੋਟਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ,ਜਿਸ ਨੂੰ ਲੈਕੇ ਖੁਸ਼ੀ ਵਿੱਚ ਭੰਗੜੇ ਪਾਏ ਗਏ ਅਤੇ ਪਟਾਕੇ ਚਲਾਏ ਗਏ ਅਤੇ ਇਸ ਤੋਂ ਇਲਾਵਾ ਘਰ ਘਰ ਜਾਕੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ।
ਇਸੇ ਤਰ੍ਹਾਂ ਫਰੀਦਕੋਟ, ਕੋਟਕਪੂਰਾ ਤੇ ਜੈਤੋ ਦੇ ਕੁੱਲ 71 ਉਮੀਦਵਾਰ ਹਨ। ਕਾਂਗਰਸ 44, ਅਕਾਲੀ ਦਲ 13, ਆਮ ਆਦਮੀ ਪਾਰਟੀ 3, ਆਜ਼ਾਦ 10 ਤੇ ਬੀਜੇਪੀ ਦੇ 1 ਉਮੀਦਵਾਰ।
1. MC ਫਰੀਦਕੋਟ ਦੇ ਨਤੀਜੇ : ਕੁੱਲ ਵਾਰਡ 25, ਕਾਂਗਰਸ 16, ਸ਼੍ਰੋਮਣੀ ਅਕਾਲੀ ਦਲ : 7, ਆਪ : 1, ਆਜ਼ਾਦ : 1
2. ਕੋਟਕਪੂਰਾ ਨਗਰ ਕੌਂਸਲ : ਕੁੱਲ ਵਾਰਡ-29 : ਕਾਂਗਰਸ : 21, ਸ਼੍ਰੋਮਣੀ ਅਕਾਲੀ ਦਲ :3, ਆਪ : 0 ਆਜ਼ਾਦ : 5,
3. ਜੈਤੋ ਨਗਰ ਕੌਂਸਲ : ਕੁੱਲ ਵਾਰਡ-17, ਕਾਂਗਰਸ : 7, ਸ਼੍ਰੋਮਣੀ ਅਕਾਲੀ ਦਲ : 3, ਆਪ : 2, BJP-1, ਆਜ਼ਾਦ : 04 ਸੀਟਾਂ ਹਾਸਲ ਕੀਤੀਆਂ।