BJP’s landslide victory : ਅੱਜ ਪੰਜਾਬ ਦੀਆਂ ਨਾਗਰਿਕ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਕੁੱਲ 117 ਸੀਟਾਂ ਲਈ 9222 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣਾ ਹੈ। ਸੰਗਰੂਰ ਨਗਰ ਕੌਂਸਲ ਤੋਂ ਚੋਣ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਸੰਗਰੂਰ ਦੇ ਵੱਖ-ਵੱਖ ਜਿਲ੍ਹਿਆਂ ‘ਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਤੇ ਬੀਜੇਪੀ ਦਾ ਬਿਲਕੁਲ ਹੀ ਸਫਾਇਆ ਹੋ ਗਿਆ ਹੈ ਤੇ ਦੂਜੇ ਪਾਸੇ ਆਪ ਵੀ ਕੁਝ ਕਮਾਲ ਨਹੀਂ ਦਿਖਾ ਸਕੀ ਹੈ। ਇਨ੍ਹਾਂ ਚੋਣਾਂ ‘ਤੇ ਕਿਸਾਨੀ ਅੰਦੋਲਨ ਦਾ ਕਾਫੀ ਅਸਰ ਪਿਆ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ, ਉੱਥੇ ਹੀ ਇਸ ਵਿਚਕਾਰ ਇਨ੍ਹਾਂ ਨਾਗਰਿਕ ਚੋਣਾਂ ‘ਤੇ ਸਭ ਦੀਆਂ ਨਜ਼ਰਾਂ ਹਨ।
ਨਗਰ ਕੌਂਸਲ ਅਮਰਗੜ੍ਹ : ਕੁੱਲ ਵਾਰਡ : 11,
ਕਾਂਗਰਸ : 5, ਸ਼੍ਰੋਮਣੀ ਅਕਾਲੀ ਦਲ : 5, ਆਪ : 1
ਨਗਰ ਕੌਂਸਲ ਸੁਨਾਮ : ਕਾਂਗਰਸ :19 , ਆਜ਼ਾਦ : 4
ਨਗਰ ਕੌਂਸਲ ਲੌਂਗੋਵਾਲ : ਕੁੱਲ ਵਾਰਡ : 15, ਕਾਂਗਰਸ : 9, ਆਜ਼ਾਦ-6
ਨਗਰ ਕੌਂਸਲ ਅਹਿਮਦਗੜ੍ਹ : ਕੁੱਲ ਵਾਰਡ 8
ਕਾਂਗਰਸ : 5, ਸ਼੍ਰੋਮਣੀ ਅਕਾਲੀ ਦਲ : 1, ਆਪ : 1, ਆਜ਼ਾਦ : 1
ਨਗਰ ਕੌਂਸਲ ਭਵਾਨੀਗੜ੍ਹ : ਕੁੱਲ 15 ਸੀਟਾਂ
ਕਾਂਗਰਸ : 13, ਸ਼੍ਰੋਮਣੀ ਅਕਾਲੀ ਦਲ : 1, ਆਜ਼ਾਦ : 1
ਨਗਰ ਕੌਂਸਲ ਧੂਰੀ : ਕੁੱਲ ਵਾਰਡ : 21
ਕਾਂਗਰਸ : 11, ਆਪ : 2, ਆਜ਼ਾਦ : 8
ਪੰਜਾਬ ਵਿੱਚ 25 ਸਾਲਾਂ ਬਾਅਦ ਗੱਠਜੋੜ ਤੋਂ ਵੱਖ ਹੋਏ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਖਰੇ ਤੌਰ ‘ਤੇ ਚੋਣ ਮੈਦਾਨ ਵਿੱਚ ਉੱਤਰੇ ਹਨ। ਜਿਸ ਕਾਰਨ ਭਾਜਪਾ ਨੂੰ ਬਹੁਤ ਸਾਰੀਆਂ ਥਾਵਾਂ ‘ਤੇ ਉਮੀਦਵਾਰ ਲੱਭਣ ‘ਚ ਵੀ ਮੁਸ਼ਕਿਲ ਹੋਈ ਹੈ ਅਤੇ ਉਹ ਪੰਜਾਬ ਦੀਆਂ ਅੱਧੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਵੀ ਖੜ੍ਹੇ ਨਹੀਂ ਕਰ ਸਕੀ