Corona vaccine Covishield: ਮਦਰਾਸ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਕੋਰੋਨਾ ਵੈਕਸੀਨ ਕੋਵਿਸ਼ਿਲਡ ‘ਤੇ ਅੰਤਰਿਮ ਰੋਕ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ 5 ਕਰੋੜ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ ਹੈ। ਦਰਅਸਲ, ਟੀਕਾਕਰਣ ਤੋਂ ਬਾਅਦ ਗੰਭੀਰ ਸਾਈਡ ਇਫ਼ੇਕ੍ਟ੍ਸ ਨਾਲ ਜੂਝ ਰਹੇ 41 ਸਾਲਾ ਦੇ ਪਟੀਸ਼ਨਕਰਤਾ ਆਸਿਫ ਰਿਆਜ਼ ਮਦਰਾਸ ਹਾਈ ਕੋਰਟ ਗਏ, ਜਿਸ ‘ਤੇ ਅਦਾਲਤ ਨੇ ਕੇਂਦਰ ਸਰਕਾਰ ਅਤੇ ਐਸਟਰਾਜ਼ੇਨੇਕਾ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ਨੇ ਡਰੱਗ ਰੈਗੂਲੇਟਰੀ ਬਾਡੀ, ਆਈਸੀਐਮਆਰ, ਸੀਰਮ ਇੰਸਟੀਚਿਉਟ ਆਫ਼ ਇੰਡੀਆ ਅਤੇ ਸ੍ਰੀ ਰਾਮਚੰਦਰ ਉੱਚ ਸਿੱਖਿਆ ਅਤੇ ਖੋਜ ਕੇਂਦਰ, ਚੇਨਈ ਤੋਂ ਵੀ ਜਵਾਬ ਮੰਗੇ ਹਨ। ਕੇਸ ਦੀ ਅਗਲੀ ਸੁਣਵਾਈ 26 ਮਾਰਚ ਲਈ ਰੱਖੀ ਗਈ ਹੈ।

ਰਿਆਜ਼ ਨੇ ਪਟੀਸ਼ਨ ਵਿੱਚ ਜਿਹੜੀਆਂ ਸ਼ਿਕਾਇਤਾਂ ਦਾ ਜ਼ਿਕਰ ਕੀਤਾ ਹੈ, ਉਸ ਅਨੁਸਾਰ ਟੀਕਾ ਲਗਵਾਉਣ ਤੋਂ ਬਾਅਦ ਉਸ ਨੂੰ ਨਿਉਰੋ ਇਨਸੈਫੈਲੋਪੈਥੀ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀ ਸਿਹਤ ਵਿਗੜ ਗਈ, ਪਰ ਵੈਕਸੀਨ ਨਿਰਮਾਤਾ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਟੀਕੇ ਦੇ ਸਾਈਡ ਇਫ਼ੇਕ੍ਟ੍ਸ ਕਾਰਨ ਸੀ। ਪਟੀਸ਼ਨਕਰਤਾ ਨੇ ਕੋਵਿਸ਼ੇਲਡ ਟੀਕਾ ਲੈਣ ਤੋਂ ਬਾਅਦ ਹੋਈਆਂ ਮੌਤਾਂ ਦੀ ਕਵਰੇਜ ਬਾਰੇ ਖ਼ਬਰਾਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਟੀਕਾ ਸੁਰੱਖਿਅਤ ਨਹੀਂ ਹੈ ਅਤੇ ਇਸ ਦੇ ਮਾੜੇ ਪ੍ਰਭਾਵਾਂ ਦੇ ਗੰਭੀਰ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਕੇਂਦਰ ਨੇ ਸਪੱਸ਼ਟ ਕੀਤਾ ਹੈ ਕਿ ਟੀਕਾਕਰਨ ਤੋਂ ਬਾਅਦ ਮੌਤ ਅਤੇ ਸਾਈਡ ਇਫ਼ੇਕ੍ਟ੍ਸ ਲਈ ਟੀਕੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਇਹ ਵੀ ਦੇਖੋ: ਤਿਹਾੜ ਜੇਲ੍ਹ ‘ਚੋ ਕਿਸਾਨ ਆਏ ਬਾਹਰ, ਸੁਣੋ ਜੇਲ੍ਹ ਅੰਦਰ ਕੀ ਕੀਤਾ ਪੁਲਿਸ ਨੇ ਹਾਲ…






















