Bjp leader pamela goswami : ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਬੰਗਾਲ ਵਿੱਚ ਟੀਐਮਸੀ ਨੂੰ ਸਖਤ ਟੱਕਰ ਦੇਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਬੀਤੇ ਦਿਨ ਇੱਕ ਵੱਡਾ ਝੱਟਕਾ ਲੱਗਾ ਹੈ। ਕੱਲ ਭਾਜਪਾ ਦੀ ਯੁਵਾ ਮੋਰਚਾ ਦੀ ਆਗੂ ਪਾਮੇਲਾ ਗੋਸਵਾਮੀ ਨੂੰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਬੰਗਾਲ ਦੀ ਭਾਜਪਾ ਇਕਾਈ ਦੇ ਯੁਵਾ ਮੋਰਚੇ ਦੀ ਆਗੂ ਪਾਮੇਲਾ ਗੋਸਵਾਮੀ ਅਤੇ ਪ੍ਰਬੀਰ ਕੁਮਾਰ ਡੇ ਨੂੰ ਨਸ਼ੀਲੇ ਪਦਾਰਥ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਹੈ। ਪਾਮੇਲਾ ਦੀ ਗ੍ਰਿਫਤਾਰੀ ਦੀ ਖ਼ਬਰ ਮਿਲਦਿਆਂ ਹੀ ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਹਲਚਲ ਮੱਚ ਗਈ।
ਜਾਣੋ ਕੌਣ ਹੈ ਪਾਮੇਲਾ ਗੋਸਵਾਮੀ- ਪਾਮੇਲਾ ਭਾਜਪਾ ਦੇ ਯੁਵਾ ਮੋਰਚੇ ਦੀ ਬਹੁਤ ਸਰਗਰਮ ਨੇਤਾ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਹੈ। ਪਾਮੇਲਾ ਸੋਸ਼ਲ ਮੀਡੀਆ ‘ਤੇ ਹਰ ਦਿਨ ਪਾਰਟੀ ਦੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ। ਪਾਮੇਲਾ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਭਾਜਪਾ ਨੇਤਾ ਮੁਕੁਲ ਰਾਏ ਅਤੇ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਤੇਜਸ਼ਵੀ ਸੂਰਿਆ ਨਾਲ ਵੀ ਨਜ਼ਰ ਆਈ ਹੈ। ਪਾਮੇਲਾ ਗੋਸਵਾਮੀ ਸਾਲ 2019 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਈ ਸੀ। ਉਸ ਵਕਤ, ਪੱਛਮੀ ਬੰਗਾਲ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪਾਮੇਲਾ ਨੂੰ ਪਾਰਟੀ ਦੀ ਮੈਂਬਰਸ਼ਿਪ ਦਵਾਈ ਸੀ। ਇਸ ਸਮੇਂ ਪਾਮੇਲਾ ਭਾਜਪਾ ਯੁਵਾ ਮੋਰਚੇ ਦੇ ਸੁਪਰਵਾਈਜ਼ਰ ਅਤੇ ਹੁਗਲੀ ਜ਼ਿਲ੍ਹੇ ਦੇ ਜਨਰਲ ਸਕੱਤਰ ਦੇ ਅਹੁਦੇ ‘ਤੇ ਕੰਮ ਕਰ ਰਹੀ ਹੈ। ਉਹ ਭਾਜਪਾ ਦੀ ਹਰ ਰੈਲੀ ਵਿੱਚ ਅਤੇ ਸਭਾਂ ਵਿੱਚ ਪਹੁੰਚੀ ਅਤੇ ਪਾਰਟੀ ਲਈ ਪ੍ਰਚਾਰ ਵਿੱਚ ਸਹਾਇਤਾ ਕਰਦੀ ਵੇਖੀ ਗਈ ਹੈ।
ਇਸ ਨਾਲ ਜੁੜੀਆਂ ਕਈ ਫੋਟੋਆਂ ਉਸ ਦੇ ਸੋਸ਼ਲ ਮੀਡੀਆ ਅਕਾਊਂਟ’ਤੇ ਵੀ ਦੇਖੀਆਂ ਜਾ ਸਕਦੀਆਂ ਹਨ। ਪਾਮੇਲਾ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿਖੇ ਹਾਲ ਹੀ ਵਿੱਚ ਹੋਏ ‘ਪਾਰਕਰਾਮ ਦਿਵਸ’ ਪ੍ਰੋਗਰਾਮ ਵਿੱਚ ਵੀ ਮੌਜੂਦ ਸੀ। ਇਹ ਪ੍ਰੋਗਰਾਮ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਯੰਤੀ ਦੇ ਮੌਕੇ ਤੇ ਆਯੋਜਿਤ ਕੀਤਾ ਗਿਆ ਸੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪਾਮੇਲਾ ਇੱਕ ਏਅਰ ਹੋਸਟੇਸ ਵੀ ਰਹਿ ਚੁੱਕੀ ਹੈ। ਇਸ ਦੇ ਨਾਲ, ਉਹ ਮਾਡਲਿੰਗ ਦੀ ਦੁਨੀਆ ਵਿੱਚ ਵੀ ਰਹਿ ਚੁੱਕੀ ਹੈ। ਪਾਮੇਲਾ ਨੇ ਬੰਗਾਲੀ ਟੈਲੀਵਿਜ਼ਨ ਵਿੱਚ ਇੱਕ ਅਭਿਨੇਤਰੀ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਪਰ ਹੁਣ ਕੱਲ ਦੇ ਮਾਮਲੇ ਤੋਂ ਬਾਅਦ ਪਾਮੇਲਾ ਦਾ ਕਹਿਣਾ ਹੈ ਕਿ ਉਸ ਨੂੰ ਵਿਰੋਧੀ ਪਾਰਟੀਆਂ ਨੇ ਨਿਸ਼ਾਨਾ ਬਣਾਇਆ ਹੈ ਅਤੇ ਕਿਹਾ ਹੈ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ।
ਇਹ ਵੀ ਦੇਖੋ : ਤਿਹਾੜ ਜੇਲ੍ਹ ‘ਚੋ ਕਿਸਾਨ ਆਏ ਬਾਹਰ, ਸੁਣੋ ਜੇਲ੍ਹ ਅੰਦਰ ਕੀ ਕੀਤਾ ਪੁਲਿਸ ਨੇ ਹਾਲ…