flight engine failure: ਅਮਰੀਕਾ ਦੀ ਯੂਨਾਈਟਿਡ ਏਅਰਲਾਇੰਸ ਦਾ ਫਲਾਈਟ ਇੰਜਣ ਸ਼ਨੀਵਾਰ ਨੂੰ ਉਡਾਣ ਭਰਨ ਲੱਗੇ ਫੇਲ ਹੋ ਗਿਆ। ਇੰਜਣ ਨੂੰ ਅੱਗ ਲੱਗਣ ਤੋਂ ਤੁਰੰਤ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ ਗਈ, ਪਰ ਇਸ ਦੌਰਾਨ, ਅਮਰੀਕੀ ਸ਼ਹਿਰ ਡੇਨਵਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਜਹਾਜ ਦਾ ਭਾਰੀ ਮਾਤਰਾ ਵਿੱਚ ਮਲਬਾ ਡਿੱਗ ਗਿਆ। ਇਹ ਜਹਾਜ਼ ਨੇ ਡੇਨਵਰ ਤੋਂ ਦੂਸਰੇ ਅਮਰੀਕੀ ਸ਼ਹਿਰ ਲਈ ਉਡਾਣ ਭਰੀ ਸੀ।ਇਸਦੇ ਬਾਅਦ, ਜਹਾਜ਼ ਦੀ ਤੁਰੰਤ ਡੇਨਵਰ ਵਿੱਚ ਵਾਪਸ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਏਅਰ ਲਾਈਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਇਆ ਹੈ। ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਵਿੱਚ ਕੁੱਲ 231 ਯਾਤਰੀ ਅਤੇ ਚਾਲਕ ਦਲ ਦੇ 10 ਮੈਂਬਰ ਸਵਾਰ ਸਨ।
ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਅਤੇ ਐਫਏਏ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਕੋਲੋਰਾਡੋ ਵਿੱਚ ਬਰੂਮਫੀਲਡ ਪੁਲਿਸ ਵਿਭਾਗ ਨੇ ਕਿਹਾ ਕਿ “ਆਸ ਪਾਸ ਦੇ ਇਲਾਕਿਆਂ ਵਿੱਚ ਜਹਾਜ਼ਾਂ ਦਾ ਮਲਬਾ ਡਿੱਗ ਗਿਆ ਹੈ ਅਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਜਹਾਜ਼ ਦੇ ਟੁਕੜਿਆਂ ਨੂੰ ਨਾ ਛੂਹਣ।” ਯੂਨਾਈਟਿਡ ਨੇ ਇੱਕ ਬਿਆਨ ਵਿੱਚ ਕਿਹਾ, “ਸਾਰੇ ਯਾਤਰੀਆਂ ਅਤੇ ਚਾਲਕਾਂ ਨੂੰ ਜਹਾਜ਼ ਵਿਚੋਂ ਉਤਾਰ ਕੇ ਟਰਮੀਨਲ ‘ਤੇ ਵਾਪਸ ਭੇਜ ਦਿੱਤਾ ਗਿਆ ਹੈ। ਹੁਣ ਅਸੀਂ ਅਗਲੇ ਕੁਝ ਘੰਟਿਆਂ ਵਿੱਚ ਆਪਣੇ ਯਾਤਰੀਆਂ ਨੂੰ ਹੋਨੋਲੂਲੂ ਲਿਜਾਣ ਲਈ ਇੱਕ ਨਵੀਂ ਉਡਾਣ ਦਾ ਪ੍ਰਬੰਧ ਕਰ ਰਹੇ ਹਾਂ”