Kataria suicide case : 5 ਫਰਵਰੀ ਦੀ ਰਾਤ ਨੂੰ ਕਾਰੋਬਾਰੀ ਕਟਾਰੀਆ ਨੇ ਖੁਦ ਨੂੰ ਗੋਲੀ ਮਾਰ ਲਈ ਅਤੇ ਆਪਣੇ ਦੋ ਬੱਚਿਆਂ ਤੇ ਪਤਨੀ ਸੀਨਮ ਨੂੰ ਵੀ ਗੋਲੀ ਮਾਰ ਦਿੱਤੀ ਸੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਸਨ। ਇਸ ਘਟਨਾ ‘ਚ ਦੋਵੇਂ ਬੱਚਿਆਂ ਤੇ ਕਰਨ ਕਟਾਰੀਆ ਦੀ ਮੌਤ ਹੋ ਗਈ ਸੀ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ ਸੀ। ਹੁਣ ਇਸ ਘਟਨਾ ਨੇ ਨਵਾਂ ਮੋੜ ਲੈ ਲਿਆ ਹੈ। ਕਾਰੋਬਾਰੀ ਦੀ ਪਤਨੀ ਨੇ ਹੋਸ਼ ‘ਚ ਆਉਣ ਤੋਂ ਬਾਅਦ ਬਿਆਨ ਦਿੱਤਾ ਕਿ ਗਿੱਦੜਬਾਰਾ ਤੋਂ ਵਿਧਾਇਕ ਰਾਜਾ ਵੜਿੰਗ ਤੇ ਉਸ ਦੇ ਨੇੜਲੇ ਰਿਸ਼ਤੇਦਾਰ ਡਿੰਪੀ ਵਿਨਾਇਕ ਨੇ ਕਥਿਤ ਤੌਰ ‘ਤੇ ਉਸ ਦੇ ਪਤੀ ਦੇ ਕਾਰੋਬਾਰ ‘ਚ ਦਖਲਅੰਦਾਜ਼ੀ ਕਰਕੇ ਉਸ ਤੋਂ ਕਰੋੜਾਂ ਰੁਪਏ ਵਸੂਲ ਲਏ ਸਨ ਤੇ ਬਾਅਦ ‘ਚ ਇਨ੍ਹਾਂ ਪੈਸਿਆਂ ਨੂੰ ਵਾਪਸ ਨਹੀਂ ਕੀਤਾ ਜਿਸ ਕਰਕੇ ਉਸ ਦਾ ਪਤੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਇਸੇ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ।
ਸ਼ੀਨਮ ਕਟਾਰੀਆ ਨੇ ਦੱਸਿਆ ਕਿ ਉਸ ਦੇ ਪਤੀ ਕਰਨ ਕਟਾਰੀਆ ਨੇ ਉਸ ਨੂੰ ਦੱਸਿਆ ਸੀ ਕਿ ਜਿੰਨਾ ਵੀ ਸਰਕਾਰੀ ਢੋਆ ਢੁਆਈ ਅਤੇ ਬਿਜਲੀ ਦੇ ਕੰਮਾਂ ਦੀ ਠੇਕੇਦਾਰੀ ਦਾ ਕੰਮ ਕੀਤਾ ਗਿਆ ਹੈ ਉਸ ਦਾ ਬਹੁਤ ਵੱਡਾ ਹਿੰਸਾ ਰਾਜਾ ਵੜਿੰਗ ਤੇ ਡਿੰਪੀ ਵਿਨਾਇਕ ਮੈਨੂੰ ਡਰਾ ਧਮਕਾ ਕੇ ਲੈ ਐਡਵਾਂਸ ‘ਚ ਹੀ ਲੈ ਗਏ ਹਨ ਤੇ ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਹੈ ਜਿਸ ਕਾਰਨ ਮੈਂ ਬਹੁਤ ਪ੍ਰੇਸ਼ਾਨ ਹਾਂ।
ਇਸ ਸਬੰਧੀ ਜਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖੁਦਕੁਸ਼ੀ ਸਬੰਧੀ ਪਹਿਲਾਂ ਹੀ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਉਸ ਆਧਾਰ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।