Tmc slams west bengal bjp : ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸੇ ਦੇ ਚਲਦਿਆ ਹੁਣ ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਸਬਦੀ ਯੰਗ ਤੇਜ਼ ਹੋ ਗਈ ਹੈ। ਲਗਾਤਾਰ ਇੱਕ ਦੂਜੇ ਉੱਪਰ ਸਬਦੀ ਵਾਰ ਕੀਤੇ ਜਾ ਰਹੇ ਹਨ। ਇਨ੍ਹੀਂ ਦਿਨੀਂ ‘ਪਾਵਰੀ ਹੋ ਰਹੀ ਹੈ’ (Pawri Ho Rahi Hai) ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਟ੍ਰੈਂਡ ਕਰ ਰਹੀ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਰਾਜਨੇਤਾ, ਆਈਏਐਸ ਅਧਿਕਾਰੀ, ਸੈਨਾ ਦੇ ਜਵਾਨ ਅਤੇ ਪੁਲਿਸ ਅਧਿਕਾਰੀ ਵੀ ਇਸ ਰੁਝਾਨ ਦਾ ਹਿੱਸਾ ਬਣ ਰਹੇ ਹਨ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਰੁਝਾਨ ‘ਤੇ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਚੰਗੇ ਕੰਮਾਂ ਨੂੰ ਸੋਸ਼ਲ ਮੀਡੀਆ ‘ਤੇ ਦੱਸਿਆ ਹੈ। ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਕੁੱਝ ਸਮਾਂ ਪਹਿਲਾਂ ਇਸ ਰੁਝਾਨ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਨਿਸ਼ਾਨਾ ਬਣਾਇਆ ਸੀ।
ਤ੍ਰਿਣਮੂਲ ਕਾਂਗਰਸ ਦੇ ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਰਾਜਨੀਤਿਕ ਮੰਚ ਦਿਖ ਰਿਹਾ ਹੈ। ਸਟੇਜ ਭਾਜਪਾ ਦੇ ਪ੍ਰੋਗਰਾਮ ਲਈ ਹੈ। ਕੁੱਝ ਲੋਕ ਸਟੇਜ ‘ਤੇ ਵੀ ਦਿਖਾਈ ਦਿੰਦੇ ਹਨ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਹਮਣੇ ਕੁੱਝ ਕੁਰਸੀਆਂ ਹਨ ਪਰ ਜਨਤਾ / ਸਮਰਥਕ ਗਾਇਬ ਹਨ। ਕੁਰਸੀ ਤੇ ਬੈਠਾ ਇੱਕ ਆਦਮੀ ਨੇਤਾ ਜੀ ਦਾ ਭਾਸ਼ਣ ਸੁਣ ਰਿਹਾ ਹੈ। ਟੀਐਮਸੀ ਨੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ,”ਇਹ ਬੰਗਾਲ ਬੀਜੇਪੀ ਹੈ’ ਇਹ ਉਨ੍ਹਾਂ ਦੀ ਜਨਤਕ ਮੀਟਿੰਗ ਹੈ ਅਤੇ ਇੱਥੇ ਉਨ੍ਹਾਂ ਦੀ ਪਾਵਰੀ ਹੋ ਰਹੀ ਹੈ।” ਧਿਆਨ ਯੋਗ ਹੈ ਕਿ ‘ਪਾਵਰੀ ਹੋ ਰਹੀ ਹੈ’ ਵੀਡੀਓ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ, ਉਸ ਨੂੰ ਪਾਕਿਸਤਾਨੀ ਯੂਟਿਊਬਰ ਦਨਾਨੀਰ ਮੁਬੀਨ ਨੇ ਬਣਾਇਆ ਸੀ। ਵੀਡੀਓ ਵਿੱਚ ਉਸ ਦੇ ਬੋਲਣ ਦੇ ਅੰਦਾਜ਼ ਨੂੰ ਵੇਖਦੇ ਹੀ ਵੀਡੀਓ ਕਾਫੀ ਵਾਇਰਲ ਹੋ ਗਈ ਸੀ।