DSGMC will fight the case : ਨਵੀਂ ਦਿੱਲੀ : 26 ਜਨਵਰੀ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਜੰਮੂ ਦੇ ਗਾਂਧੀ ਨਗਰ ਤੋਂ ਗ੍ਰਿਫਤਾਰ ਕੀਤੇ ਗਏ ਪ੍ਰਸਿੱਧ ਕੀਰਤਨੀਏ ਭਾਈ ਮਹਿੰਦਰ ਸਿੰਘ ਖਾਲਸਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦਾ ਕੇਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਬਾਹਰ ਲਿਆਏਗੀ। ਇਹ ਜਾਣਕਾਰੀ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਭਾਈ ਮਹਿੰਦਰ ਸਿੰਘ ਖਾਲਸਾ ਜੀ ਕਿਸਾਨੀ ਸੰਘਰਸ਼ ਦੇ ਹਮਾਇਤੀ ਹਨ। ਉਹ 26 ਜਨਵਰੀ ਨੂੰ ਦਿੱਲੀ ਆਏ ਸਨ ਤੇ ਲਾਲ ਕਿਲ੍ਹੇ ਵੱਲ ਜਾ ਰਹੇ ਕਿਸਾਨ ਮਾਰਚ ਵਿਚ ਸ਼ਾਮਲ ਸਨ। ਮਾਰਚ ਵਿੱਚ ਸ਼ਾਮਲ ਹੋਣਾ ਹੀ ਉਨ੍ਹਾਂ ਦਾ ਗੁਨਾਹ ਬਣ ਗਿਆ।
ਸਿਰਸਾ ਨੇ ਕਿਹਾ ਕਿ ਉਹ ਮਹਿੰਦਰ ਸਿੰਘ ਖਾਲਸਾ ਜੀ ਨੂੰ ਮਿਲਣ ਜਾ ਰਹੇ ਹਨ ਤੇ ਫਿਰ ਵਕੀਲ ਵੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਜੰਮੂ ਦੀ ਸੰਗਤ ਨੁੰ ਉਚੇਚੇ ਤੌਰ ‘ਤੇ ਭਰੋਸਾ ਦੁਆਇਆ ਕਿ ਉਹ ਜਲਦ ਤੋਂ ਜਲਦ ਭਾਈ ਮਹਿੰਦਰ ਸਿੰਘ ਖਾਲਸਾ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣਗੇ। ਦੱਸਣਯੋਗ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਰਿਹਾਈ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਲਈ ਉਨ੍ਹਾਂ ਲਈ ਮੁਫਤ ਕੇਸ ਲੜੇ ਜਾਣਗੇ। ਬੀਤੇ ਦਿਨ ਵੀ ਦੋ ਵਿਅਕਤੀ ਹੋਰ ਤਿਹਾੜ ਜੇਲ ਵਿਚੋਂ ਰਿਹਾਅ ਹੋਏ ਹਨ। ਜਿਨ੍ਹਾਂ ਦਾ ਨਾਂ ਰਵੀ ਕੁਮਾਰ ਤੇ ਰਾਜਿੰਦਰ ਸਿੰਘ ਹਨ।