Sri Guru Ravidas ji prakash purab: 27 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਲਾਨਾ ਜੋੜ ਮੇਲਾ 25 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਸ੍ਰੀ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਨਕੋਦਰ ਰੋਡ ‘ਤੇ ਮਨਾਇਆ ਜਾਵੇਗਾ। ਇਸ ਤੋਂ ਇਲਾਵਾ 26 ਫਰਵਰੀ ਨੂੰ ਜਲੰਧਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਟਟ੍ਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ ਤਾਂ ਜੋ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਡਾਈਵਰਜ਼ਨ ਪੁਆਇੰਟਸ ਅਤੇ ਪਾਰਕਿੰਗ ਵਾਲਿਆਂ ਥਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ADCP ਟ੍ਰੈਫਿਕ ਗਗਨੇਸ਼ ਕੁਮਾਰ ਸ਼ਰਮਾ ਅਤੇ ACP ਟ੍ਰੈਫਿਕ ਹਰਬਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 25 ਤੋਂ 28 ਫਰਵਰੀ ਤੱਕ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ’ਤੇ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 26 ਫਰਵਰੀ ਨੂੰ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸ਼ੋਭਾ ਯਾਤਰਾ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ ਚੌਂਕ, ਨਕੋਦਰ ਚੌਂਕ, ਭਗਵਾਨ ਵਾਲਮੀਕਿ ਚੌਂਕ, ਸ਼੍ਰੀ ਰਾਮ ਚੌਂਕ, ਲਵ-ਕੁਸ਼ ਚੌਂਕ, ਡਾ. ਅੰਬੇਡਕਰ ਚੌਕ, ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਹੁੰਦੇ ਹੋਏ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿੱਚ ਸਮਾਪਤ ਹੋਵੇਗੀ।
ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਵੱਲੋਂ 25 ਤੋਂ 28 ਫਰਵਰੀ ਤੱਕ ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਗੁਰੂ ਰਵਿਦਾਸ ਚੌਂਕ, ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ, ਬੂਟਾ ਮੰਡੀ ਮੋੜ, ਮੈਨਬਰੋ ਚੌਂਕ, ਮੋੜ ਬਾਵਾ ਸ਼ੂਜ਼ ਫੈਕਟਰੀ, ਜੱਗੂ ਚੌਂਕ, ਨਕੋਦਰ ਮੋੜ ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਗੁਰੂ ਅਮਰਦਾਸ ਚੌਂਕ, ਸਮਰਾ ਚੌਕ ’ਤੇ ਡਾਈਵਰਜ਼ਨ ਪੁਆਇੰਟਸ ਦਿੱਤੇ ਗਏ ਹਨ।
ADCP ਟ੍ਰੈਫਿਕ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਾਲੇ ਦਿਨ ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ, ਟਰੈਫਿਕ ਸਿਗਨਲ ਲਾਈਟ ਅਰਬਨ ਅਸਟੇਟ ਫੇਜ਼-2, ਤਿਲਕ ਨਗਰ ਰੋਡ, ਬੂਟਾ ਪਿੰਡ ਨੇੜੇ ਚਾਰਾ ਮੰਡੀ, ਬਾਵਾ ਸ਼ੂਜ਼ ਫੈਕਟਰੀ, ਜੱਗੂ ਚੌਕ, ਮਾਤਾ ਰਾਣੀ ਚੌਂਕ, ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਮੋੜ ਅਵਤਾਰ ਨਗਰ, ਗੁਰੂ ਅਮਰਦਾਸ ਚੌਂਕ, ਕਪੂਰਥਲਾ ਚੌਂਕ, ਫੁੱਟਬਾਲ ਚੌਂਕ, ਸਿੱਕਾ ਚੌਂਕ, ਪੁਰਾਣੀ ਸਬਜ਼ੀ ਮੰਡੀ ਚੌਂਕ, ਕਿਸ਼ਨਪੁਰਾ ਚੌਂਕ, ਮਾਈ ਹੀਰਾਂ ਗੇਟ, ਟਾਂਡਾ ਰੋਡ ਰੇਲਵੇ ਫਾਟਕ, ਪ੍ਰਤਾਪ ਬਾਗ ਦੇ ਸਾਹਮਣੇ, ਸ਼ਾਸਤਰੀ ਮਾਰਕੀਟ ਚੌਂਕ, ਵੱਡਾ ਡਾਕਖਾਨਾ ਚੌਕ, ਨਾਮਦੇਵ ਚੌਂਕ, ਸਕਾਈਲਾਰਕ ਚੌਕ, ਫੁੱਲਾਂ ਵਾਲਾ ਚੌਂਕ, ਭਗਵਾਨ ਵਾਲਮੀਕਿ ਚੌਕ, ਜੇਲ ਚੌਂਕ, ਮੋੜ ਲਕਸ਼ਮੀ ਨਾਰਾਇਣ ਮੰਦਰ, ਪੁਰਾਣੀ ਸਬਜ਼ੀ ਮੰਡੀ ਚੌਂਕ, ਪਟੇਲ ਚੌਂਕ, ਵਰਕਸ਼ਾਪ ਚੌਂਕ, ਟੀ-ਪੁਆਇੰਟ ਗੋਪਾਲ ਨਗਰ, ਨੇੜੇ ਗਰਾਊਂਡ ਸਾਈਂ ਦਾਸ ਸਕੂਲ, ਝੰਡੀਆਂ ਵਾਲਾ ਪੀਰ, ਚੌਂਕ ਬਸਤੀ ਪੀਰਦਾਦ, ਵੀ-ਪੁਆਇੰਟ ਈਵਨਿੰਗ ਕਾਲਜ, ਆਦਰਸ਼ ਨਗਰ ਚੌਕ ’ਤੇ ਟ੍ਰੈਫਿਕ ਡਾਈਵਰਜ਼ਨ ਕੀਤਾ ਗਿਆ ਹੈ।
ਇਹ ਵੀ ਦੇਖੋ: ਸਰਦੂਲ ਸਿਕੰਦਰ ਨੂੰ ਅਲਵਿਦਾ ਆਖਣ ਪਹੁੰਚੇ ਹੰਸ ਰਾਜ ਹੰਸ, ਕਿਹਾ-ਦੁਨੀਆ ‘ਤੇ ਦੋ ਹੀ ਸਿਕੰਦਰ ਹੋਏ ਨੇ …