UT Chandigarh extends : ਚੰਡੀਗੜ੍ਹ : ਯੂ. ਟੀ. ਚੰਡੀਗੜ੍ਹ ਵੱਲੋਂ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਤੇ ਕਲਰ ਕੋਡਿਡ ਸਟਿੱਕਰਾਂ ਲਈ ਪਹਿਲਾਂ ਇੱਕ ਸਮਾਂ ਸੀਮਾ ਨਿਰਧਾਰਿਤ ਕਰ ਦਿੱਤੀ ਗਈ ਸੀ ਜਿਸ ਤਹਿਤ ਵੈਂਡਰਾਂ ਤੱਕ ਪਹੁੰਚ ਕਰਨ ‘ਤੇ ਇਹ ਦੇਖਿਆ ਗਿਆ ਕਿ ਲੋਕਾਂ ਵਿਚ ਆਪਣੀਆਂ ਗੱਡੀਆਂ ਦੀ ਰਜਿਸਟਰੇਸ਼ਨ ਪਲੇਟਾਂ ਦੇ ਮਾਮਲੇ ‘ਚ ਕਾਫੀ ਭੱਜਦੌੜ ਮਚ ਗਈ। ਇਸ ਲਈ ਲੋਕ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਯੂ. ਟੀ. ਚੰਡੀਗੜ੍ਹ ਨੇ ਰਜਿਸਟ੍ਰੇਸ਼ਨ ਪਲੇਟਾਂ ਤੇ ਕਲਰ ਕੋਡਿਡ ਸਟਿੱਕਰਾਂ ਲਈ ਨਿਰਧਾਰਤ ਮਿਤੀ ਨੂੰ ਹੋਰ ਅੱਗੇ ਵਧਾ ਦਿੱਤਾ।
CH01BK ਲੜੀ ਲਈ ਬਿਨੈ ਪੱਤਰ ਪ੍ਰਾਪਤ ਕਰਨ ਦੀ ਆਖਰੀ ਤਾਰੀਕ 30 ਸਤੰਬਰ 2021 ਤੱਕ ਵਧਾ ਦਿੱਤੀ ਗਈ। ਰਜਿਸਰਟਰਡ ਮਾਲਕ ਹੋਰ ਲੜੀ ਲਈ ਸਤੰਬਰ 2021 ਖਤਮ ਹੋਣ ਤੋਂ ਬਾਅਦ ਹੋਰ ਲੜੀ ਲਈ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਤੇ ਕਲਰ ਕੋਡਡ ਸਟਿਕਰ ਲਈ ਅਪਲਾਈ ਕਰ ਸਕਦੇ ਹਨ। ਵਾਹਨਾਂ ਦੇ ਰਜਿਸਟਰਡ ਮਾਲਕ ਆਪਣੇ ਵਾਹਨਾਂ ਲਈ ਹੋਰ ਵਿਸ਼ੇਸ਼ ਲੜੀ ਲਈ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਤੇ ਤੀਜੇ ਰਜਿਸਟਰੇਸ਼ਨਮਾਰਕ ਯਾਨੀ ਕਲਰ ਕੋਡਡ ਸਕਿਟਰ ਲਈ ਆਰ ਐਲ ਏ ਦਫਤਰ ਸੈਕਟਰ 17 ਚੰਡੀਗੜ੍ਹ, ਐਸ ਡੀ ਐਮ ਸਾਊਥ ਸਪੋਰਟਸ ਕੰਪਲੈਕਸ ਸੈਕਟਰ 42 ਚੰਡੀਗੜ੍ਹ ਅਤੇ ਐਸ ਡੀਐਮ ਈਸਟ, ਸੀ ਟੀ ਯੂ ਵਰਕਸ਼ਾਪ ਇੰਡਸਟਰੀਅਲ ਏਰੀਆ ਫੇਜ਼ 1 ਚੰਡੀਗੜ੍ਹ ਅਤੇ ਆਪਣੇ ਵਾਹਨ ਦੇ ਸਬੰਧਤ ਡੀਲਰਾਂ ਦੇ ਵੈਂਡਰਾਂ ਨਾਲ ਸੰਪਰਕ ਕਰ ਸਕਦੇ ਹਨ। ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਲਈ ਬਿਨੈਕਾਰ ਜਾਂ ਵਾਹਨ ਦਾ ਮਾਲਕ ਵੱਲੋਂ 0172-2700341 ’ਤੇ ਸੰਪਰਕ ਕੀਤਾ ਜਾ ਸਕਦਾ ਹੈ।