Pune Night Curfew Extended: ਮਹਾਰਾਸ਼ਟਰ ਦੇ ਪੁਣੇ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਕੂਲ, ਕਾਲਜ, ਨਿੱਜੀ ਕੋਚਿੰਗ ਸੰਸਥਾਵਾਂ 14 ਮਾਰਚ ਤੱਕ ਬੰਦ ਕਰਨ ਦੇ ਆਦੇਸ਼ ਦਿੱਤੇ ਹਨ । ਦੱਸ ਦੇਈਏ ਕਿ ਮਹਾਰਾਸ਼ਟਰ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਫਿਰ ਵੱਧ ਰਹੀ ਹੈ। ਜਿਸ ਦੇ ਮੱਦੇਨਜ਼ਰ ਕਈ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਸਾਵਧਾਨ ਹੋ ਗਿਆ ਹੈ। ਇਸ ਖਤਰੇ ਦੇ ਮੱਦੇਨਜ਼ਰ ਪੁਣੇ ਸ਼ਹਿਰ ਦੇ ਮੇਅਰ ਮੁਰਲੀਧਰ ਮੋਹੋਲ ਨੇ 14 ਮਾਰਚ ਤੱਕ ਕਾਲਜ, ਸਕੂਲ ਅਤੇ ਨਿੱਜੀ ਕੋਚਿੰਗ ਸੰਸਥਾਵਾਂ ਬੰਦ ਕਰ ਦਿੱਤੀਆਂ ਹਨ । ਇਹ ਫੈਸਲਾ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਪੁਣੇ ਦੇ ਮੇਅਰ ਦੇ ਦਫਤਰ ਤੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਜਨਤਕ ਅੰਦੋਲਨ ਦੀ ਆਗਿਆ ਨਹੀਂ ਹੈ। ਇਸ ਮਿਆਦ ਦੌਰਾਨ ਜਰੂਰੀ ਹੋਣ ‘ਤੇ ਹੀ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪੁਣੇ ਤੋਂ ਇਲਾਵਾ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਵੀ ਕਾਰਪੋਰੇਸ਼ਨ ਨੇ 5ਵੀਂ ਤੋਂ 9ਵੀਂ ਜਮਾਤ ਦੀ ਟਿਊਸ਼ਨਾਂ ਬੰਦ ਕਰ ਦਿੱਤੀਆਂ ਹਨ। ਇਹ ਪਾਬੰਦੀ 15 ਮਾਰਚ ਤੱਕ ਲਾਗੂ ਰਹੇਗੀ। ਇਸ ਤੋਂ ਇਲਾਵਾ 11 ਵੀਂ ਜਮਾਤ ਦੀ ਟਿਊਸ਼ਨ ਵੀ ਬੰਦ ਕਰ ਦਿੱਤੀ ਗਈ ਹੈ। ਬੋਰਡ ਦੀ ਪ੍ਰੀਖਿਆ ਕਾਰਨ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਗਈ ਹੈ।
ਦੱਸ ਦੇਈਏ ਕਿ ਇਸ ਬਾਰੇ ਕਮਿਸ਼ਨਰ ਆਸਤਿਕ ਕੁਮਾਰ ਪਾਂਡੇ ਨੇ ਇਹ ਆਦੇਸ਼ ਵਿਦਿਆਰਥੀਆਂ ਦੇ ਜਮਾਵੜੇ ਨੂੰ ਰੋਕਣ ਲਈ ਜਾਰੀ ਕੀਤੇ ਹਨ । ਵਿਦਿਆਰਥੀਆਂ ਨੂੰ ਆਨਲਾਈਨ ਕਲਾਸ ਦਾ ਆਪਸ਼ਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਔਰੰਗਾਬਾਦ ਵਿੱਚ ਕੋਰੋਨਾ ਦੇ 247 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ।
ਇਹ ਵੀ ਦੇਖੋ: ਵੱਡੀ ਖ਼ਬਰ: ਪੈਟ੍ਰੋਲ ਤੋਂ ਬਾਅਦ ਹੁਣ 100 ਰੁਪਏ ਲੀਟਰ ਦੁੱਧ ਖ੍ਰੀਦਣ ਲਈ ਵੀ ਹੋ ਜਾਓ ਤਿਆਰ !