Assembly election 2021 rahul gandhi : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਨੂੰ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੰਨਿਆਕੁਮਾਰੀ ਪਹੁੰਚੇ ਹਨ। ਕੰਨਿਆਕੁਮਾਰੀ ਵਿੱਚ ਇੱਕ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਨ ‘ਚ ਤਾਮਿਲ ਦੇ ਲੋਕਾਂ ਲਈ ਕੋਈ ਸਤਿਕਾਰ ਨਹੀਂ ਹੈ। ਅਸੀਂ ਮੋਦੀ ਅਤੇ ਆਰਐਸਐਸ ਨੂੰ ਤਾਮਿਲ ਸਭਿਆਚਾਰ ਦਾ ਅਪਮਾਨ ਨਹੀਂ ਕਰਨ ਦੇਵਾਂਗੇ। ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਤਾਮਿਲ ਦੇ ਸਭਿਆਚਾਰ ਦਾ ਸਨਮਾਨ ਨਹੀਂ ਕਰਦੀ। ਉਨ੍ਹਾਂ ਕੋਲ ਇੱਕ ਮੁੱਖ ਮੰਤਰੀ (ਪਲਾਨੀਸਵਾਮੀ) ਹੈ ਜੋ ਰਾਜ ਦੀ ਪ੍ਰਤੀਨਿਧਤਾ ਨਹੀਂ ਕਰਦਾ, ਉਹ (ਪ੍ਰਧਾਨ ਮੰਤਰੀ) ਜੋ ਕਹਿੰਦੇ ਹਨ ਉਹ ਉਹੀ ਸਭ ਕੁੱਝ ਕਰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਕਹਿੰਦੇ ਹਨ- ਇੱਕ ਦੇਸ਼, ਇੱਕ ਸਭਿਆਚਾਰ, ਇੱਕ ਇਤਿਹਾਸ, ਇਸ ਲਈ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤਮਿਲ ਸੰਸਕ੍ਰਿਤੀ ਭਾਰਤੀ ਨਹੀਂ ਹੈ। ਇੱਕ ਬਤੌਰ ਭਾਰਤੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮੋਦੀ ਅਤੇ ਆਰਐਸਐਸ ਨੂੰ ਤਾਮਿਲ ਦੇ ਲੋਕਾਂ ਦਾ ਅਪਮਾਨ ਨਹੀਂ ਕਰਨ ਦੇਵਾਂਗੇ।
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣਾਂ ਸੰਦੇਸ਼ ਦੇਣ ਵਾਲੀਆਂ ਹਨ। ਪਹਿਲਾ ਇਹ ਕਿ ਸਾਡਾ ਦੇਸ਼ ਵੱਖ ਵੱਖ ਧਰਮਾਂ, ਸਭਿਆਚਾਰਾਂ, ਭਾਸ਼ਾਵਾਂ ਅਤੇ ਇਤਿਹਾਸ ਦਾ ਦੇਸ਼ ਹੈ ਅਤੇ ਸਭ ਦਾ ਸਤਿਕਾਰ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਆਰ ਐੱਸ ਐੱਸ ‘ਤੇ ਵਰ੍ਹਦਿਆਂ ਰਾਹੁਲ ਨੇ ਕਿਹਾ, “ਅਸੀਂ ਤਾਮਿਲ ਸਭਿਆਚਾਰ, ਭਾਸ਼ਾ ਅਤੇ ਇਤਿਹਾਸ ਦਾ ਅਪਮਾਨ ਨਹੀਂ ਹੋਣ ਦੇਵਾਂਗੇ।” ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤਾਮਿਲਨਾਡੂ ਦੇ ਮੁੱਖ ਮੰਤਰੀ ਨੂੰ ਦਿੱਲੀ ਤੋਂ ਕੰਟਰੋਲ ਕਰਨਾ ਚਾਹੁੰਦੇ ਹਨ। ਰਾਹੁਲ ਨੇ ਕਿਹਾ ਕਿ ਮੈਂ ਤਾਮਿਲਨਾਡੂ ਦੇ ਮੁੱਖ ਮੰਤਰੀ ਤੋਂ ਬਹੁਤ ਨਿਰਾਸ਼ ਹਾਂ ਕਿਉਂਕਿ ਨਰਿੰਦਰ ਮੋਦੀ ਦੇ ਵਿਰੁੱਧ ਖੜ੍ਹੇ ਹੋਣ ਅਤੇ ਪ੍ਰਸ਼ਨ ਪੁੱਛਣ ਦੀ ਬਜਾਏ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਟੀਵੀ ਤੇ ਦੇਖਣਾ ਪਸੰਦ ਕਰਦੇ ਹਨ, ਇਸ ਲਈ ਉਹ ਸੋਚਦੇ ਹਨ ਕਿ ਤਾਮਿਲਨਾਡੂ ਟੀਵੀ ਦੀ ਤਰ੍ਹਾਂ ਹੈ ਅਤੇ ਉਹ ਰਿਮੋਟ ਕੰਟਰੋਲ ਦੀ ਮਦਦ ਨਾਲ ਚੈਨਲ ਨੂੰ ਬਦਲ ਸਕਦੇ ਹਨ ਕਿਉਂਕਿ ਮੁੱਖ ਮੰਤਰੀ ਭ੍ਰਿਸ਼ਟ ਹਨ ਅਤੇ ਮੋਦੀ ਕੋਲ ਸੀਬੀਆਈ ਅਤੇ ਈਡੀ ਹੈ।