Punjab Governor VP : ਚੰਡੀਗੜ੍ਹ ‘ਚ ਕੋਰੋਨਾ ਵੈਕਸੀਨੇਸ਼ਨ ਦਾ ਦੂਜਾ ਦੌਰ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਟੀਕਾਕਰਨ ਦੇ ਦੂਜੇ ਦੌਰ ‘ਚ 45 ਤੋਂ 59 ਸਾਲ ਤੇ 60 ਸਾਲ ਤੋਂ ਜ਼ਿਆਦਾ ਦੇ ਸੀਨੀਅਰ ਸਿਟੀਜਨ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਹੋਈ। ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੈਕਸੀਨੇਸ਼ਨ ਲਗਵਾਉਣ ਦੀ ਖ਼ਬਰ ਆਉਂਦਿਆਂ ਹੀ ਚੰਡੀਗੜ੍ਹ ਦੇ ਗੌਰਮਿੰਟ ਹਸਪਤਾਲ ਤੇ ਹੋਰ ਵੈਕਸੀਨੇਸ਼ਨ ਸੈਂਟਰ ‘ਤੇ ਵੀ ਵੈਕਸੀਨ ਲਗਾਉਣ ਲਈ ਸੀਨੀਅਰ ਸਿਟੀਜ਼ਨ ਸਵੇਰ ਤੋਂ ਹੀ ਪਹੁੰਚਣੇ ਸ਼ੁਰੂ ਹੋ ਗਏ। ਇਸ ਵਿਚਕਾਰ ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਵੀ ਸੈਕਟਰ-7 ਦੀ ਸਰਕਾਰੀ ਡਿਸਪੈਂਸਰੀ ‘ਚ ਕੋਵਿਡਸ਼ੀਲਡ ਵੈਕਸੀਨ ਲਗਵਾਈ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਸੰਦੇਸ਼ ਦਿੱਤਾ ਕਿ ਸਾਰੇ ਲੋਕਾਂ ਨੂੰ ਆਪਣੇ ਘਰ ਦੇ ਨੇੜੇ-ਤੇੜੇ ਬਣੇ ਵੈਕਸੀਨੇਸ਼ਨ ਸੈਂਟਰ ‘ਤੇ ਹੀ ਵੈਕਸੀਨ ਲਗਵਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੀਐੱਮਐੱਸਐੱਚ-16, ਜੀਐੱਮਸੀਐੱਚ-32 ਜਾਂ ਪੀਜੀਆਈ ਪਹੁੰਚ ਕੇ ਭੀੜ ਦਾ ਹਿੱਸਾ ਬਣਨ ਤੋਂ ਚੰਗਾ ਨਜ਼ਦੀਕ ਲੱਗਦਿਆਂ ਵੈਕਸੀਨੇਸ਼ਨ ਸੈਂਟਰ ‘ਤੇ ਜਲਦ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ। ਇਸ ਦੌਰਾਨ ਸੋਮਵਾਰ ਨੂੰ ਸ਼ਹਿਰ ਦੇ ਕਈ ਹੋਰ ਵੀਵੀਆਈਪੀ ਤੇ ਰਿਟਾਇਰਡ ਅਧਿਕਾਰੀਆਂ ਨੇ ਵੀ ਵੈਕਸੀਨ ਲਗਵਾਈ। ਚੰਡੀਗੜ੍ਹ ਦੇ ਸਾਬਕਾ ਗ੍ਰਹਿ ਸਕੱਤਰ ਕ੍ਰਿਸ਼ਨ ਮੋਹਨ ਆਪਣੀ ਪਤਨੀ ਨਾਲ ਜੀਐੱਮਐੱਸਐੱਚ-16 ਵੈਕਸੀਨ ਲਗਵਾਉਣ ਪਹੁੰਚੇ। ਪੰਜਾਬ ਦੇ ਰਿਟਾਇਰਡ ਡੀਜੀਪੀ ਪੀਸੀ ਡੋਗਰਾ ਪੰਜਾਬ ਦੇ ਸਾਬਕਾ ਚੀਫ ਸੇਕ੍ਰੇਟਰੀ ਸਰਵੇਸ਼ ਕੌਸ਼ਲ ਸਮੇਤ ਕਈ ਹੋਰ ਰਿਟਾਇਰਡ ਅਧਿਕਾਰੀ ਜੀਐੱਮਐੱਸਐੱਚ-16 ‘ਚ ਵੈਕਸੀਨ ਲਗਵਾਉਣ ਪਹੁੰਚੇ।
ਸ਼ਹਿਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਕੋਰੋਨਾ ਟੀਕਾਕਰਨ ਕੇਂਦਰ ਵੀ ਸਥਾਪਤ ਕੀਤੇ ਗਏ ਹਨ। ਇਸ ਦੌਰਾਨ ਸੀਨੀਅਰ ਸਿਟੀਜ਼ਨ ਵਿਚ ਟੀਕਾ ਲਗਵਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਹੁਣ ਤੱਕ, ਸਿਹਤ ਸੰਭਾਲ ਕਰਮਚਾਰੀ ਅਤੇ ਫਰੰਟਲਾਈਨ ਕਰਮਚਾਰੀ ਟੀਕਾ ਲਗਵਾਉਣ ਤੋਂ ਝਿਜਕ ਰਹੇ ਸਨ। ਪਰ ਸੀਨੀਅਰ ਸਿਟੀਜ਼ਨ ਨੇ ਤੁਰੰਤ ਫਰੰਟ ਲਾਈਨ ‘ਤੇ ਟੀਕਾ ਲਗਵਾਉਣ ਦੀ ਇਕ ਜ਼ਬਰਦਸਤ ਉਦਾਹਰਣ ਪੇਸ਼ ਕੀਤੀ ਹੈ।