In Sirhind thieves : ਫਤਿਹਗੜ੍ਹ ਸਾਹਿਬ : ਚੋਰਾਂ ਨੇ ਸ਼ੁੱਕਰਵਾਰ ਸਵੇਰੇ 3 ਵਜੇ ਦੇ ਲਗਭਗ ਸਰਹਿੰਦ ਵਿੱਚ ਚੁੰਗੀ ਨੰਬਰ ਚਾਰ ਨੇੜੇ ਲੱਗੇ ਏਟੀਐਮ ਤੋਂ 18 ਲੱਖ 88 ਹਜ਼ਾਰ ਲੁੱਟ ਕੇ ਫਰਾਰ ਹੋ ਗਏ । ਇਹ ਘਟਨਾ ਸਰਹਿੰਦ ਪੁਲਿਸ ਚੌਕੀ ਤੋਂ ਤਕਰੀਬਨ ਤਿੰਨ ਸੌ ਮੀਟਰ ਦੀ ਦੂਰੀ ‘ਤੇ ਵਾਪਰੀ ਹੈ, ਜਿਸ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕੀਤੇ ਹਨ। ਜਾਣਕਾਰੀ ਅਨੁਸਾਰ ਚੁੰਗੀ ਨੰਬਰ 4 ਨੇੜਿਓਂ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐੱਮ. ਲੱਗਾ ਹੋਇਆ ਹੈ ਜਿਥੇ ਇਹ ਘਟਨਾ ਵਾਪਰੀ ਹੈ।
ਤਿੰਨ ਲੋਕ ਸ਼ੁੱਕਰਵਾਰ ਤੜਕੇ ਇੱਕ ਵੱਡੀ ਕਾਲੀ ਕਾਰ ਵਿੱਚ ਪਹੁੰਚੇ। ਜਿਨ੍ਹਾਂ ਨੇ ਏਟੀਐਮ ਨੂੰ ਰੱਸੀ ਪਾਉਂਦੇ ਹੋਏ ਕਾਰ ਵਿਚੋਂ ਇਕ ਟੋਚਨ ਕੱਢਿਆ। ਟੋਚਨ ਤੋਂ ਏਟੀਐਮ ਨੂੰ ਉਖਾੜ ਸੁੱਟਿਆ ਅਤੇ ਪੂਰਾ ਏਟੀਐਮ ਕਾਰ ਵਿਚ ਪਾ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਡੀਐਸਪੀ (ਇਨਵੈਸਟੀਗੇਸ਼ਨ) ਰਘਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਭਾਲ ਕੀਤੀ ਜਾ ਰਹੀ ਹੈ। ਚੋਰਾਂ ਦਾ ਸੁਰਾਗ ਲੱਭਣ ਲਈ ਪੁਲਿਸ ਟੀਮਾਂ ਨੂੰ ਕਈ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ। ਬੈਂਕ ਮੈਨੇਜਰ ਦੇ ਅਨੁਸਾਰ ਏਟੀਐਮ ਵਿੱਚ ਪਹਿਲਾਂ ਚਾਰ ਲੱਖ ਦੇ ਕਰੀਬ ਕੈਸ਼ ਸੀ। ਵੀਰਵਾਰ ਨੂੰ ਇਸ ‘ਚ 18 ਲੱਖ 88 ਹਜ਼ਾਰ ਰੁਪਏ ਪਾਏ ਗਏ ਸਨ। ਇਹ ਘਟਨਾ ਦੇਰ ਰਾਤ ਵਾਪਰੀ। ਜਿਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ।