PM Modi to address Combined Commanders: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਕੇਵੜਿਆ ਦੌਰੇ ‘ਤੇ ਹਨ। ਪੀਐਮ ਮੋਦੀ ਕੇਵੜਿਆ ਵਿੱਚ ਚੱਲ ਰਹੇ ਤਿੰਨ ਰੋਜ਼ਾ ਸੈਮੀਨਾਰ ਵਿੱਚ ਸ਼ਾਮਿਲ ਹੋਣਗੇ । ਚੋਟੀ ਦੇ ਫੌਜ ਅਧਿਕਾਰੀਆਂ ਦੇ ਇਸ ਪ੍ਰੋਗਰਾਮ ਵਿੱਚ ਫੌਜ ਦੇ ਜਵਾਨ ਅਤੇ ਜੇਸੀਓ ਰੈਂਕ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ। ਕੇਵੜਿਆ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪ੍ਰਧਾਨਮੰਤਰੀ ਉੱਥੋਂ ਅਹਿਮਦਾਬਾਦ ਆਉਣਗੇ ਅਤੇ ਫਿਰ ਵਾਪਸ ਦਿੱਲੀ ਪਰਤ ਆਉਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ । ਰੱਖਿਆ ਮੰਤਰੀ ਨੇ ਫੌਜ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਲੱਦਾਖ ਦੇ ਸਟੈਂਡ ਆਫ਼ ਸਮੇਂ ਚੀਨੀ ਫੌਜ ਨੂੰ ਪੂਰੀ ਤਾਕਤ ਨਾਲ ਲੜਨ ਲਈ ਫੌਜ ਦੇ ਅਧਿਕਾਰੀਆਂ ਦੀ ਪ੍ਰਸ਼ੰਸਾ ਵੀ ਕੀਤੀ । ਕੇਵਡਿਆ ਦੀ ਸਾਂਝੀ ਕਮਾਂਡਰ ਕਾਨਫਰੰਸ ਵਿੱਚ ਰੱਖਿਆ ਮੰਤਰੀ ਨੇ ਭਵਿੱਖ ਦੇ ਉੱਭਰ ਰਹੇ ਫੌਜੀ ਖਤਰਿਆਂ ਬਾਰੇ ਵੀ ਵਿਚਾਰ-ਵਟਾਂਦਰੇ ਕੀਤੇ ਸਨ।
ਦਰਅਸਲ, ਪ੍ਰਧਾਨ ਮੰਤਰੀ ਮੋਦੀ 9 ਵਜੇ ਕੇਵੜਿਆ ਦੇ ਪ੍ਰੋਗਰਾਮ ਵਾਲੀ ਥਾਂ ਪਹੁੰਚਣਗੇ । ਪੀਐਮ ਮੋਦੀ ਜਹਾਜ਼ ਰਾਹੀਂ ਦਿੱਲੀ ਤੋਂ ਅਹਿਮਦਾਬਾਦ ਪਹੁੰਚਣਗੇ ਅਤੇ ਉੱਥੋਂ ਉਹ ਹੈਲੀਕਾਪਟਰ ਰਾਹੀਂ ਕੇਵਡਿਆ ਪਹੁੰਚਣਗੇ। ਕੇਵੜਿਆ ਹੈਲੀਪੈਡ ਤੋਂ ਪ੍ਰਧਾਨ ਮੰਤਰੀ ਮੋਦੀ ਸੜਕ ਰਸਤੇ ਤੋਂ ਘਟਨਾ ਸਥਾਨ ‘ਤੇ ਪਹੁੰਚਣਗੇ । ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਉੱਥੇ ਦੁਪਹਿਰ ਦਾ ਖਾਣਾ ਖਾਣਗੇ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਪੀਐਮ ਮੋਦੀ ਸ਼ਾਮ ਕਰੀਬ 3 ਵਜੇ ਅਹਿਮਦਾਬਾਦ ਲਈ ਰਵਾਨਾ ਹੋਣਗੇ।
ਦੱਸ ਦੇਈਏ ਕਿ ਕੇਵੜਿਆ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ਼ਾਮ 6 ਵਜੇ ਤੱਕ ਵਾਪਸ ਦਿੱਲੀ ਪਰਤਣਗੇ। ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਫੌਜ ਮੁਖੀ ਜਨਰਲ ਐਮਐਮ ਨਰਵਣੇ, ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ, ਨੇਵੀ ਚੀਫ਼ ਐਡਮਿਰਲ ਕਰਮਬੀਰ ਸਿੰਘ ਅਤੇ ਫੌਜ ਦੇ ਚੋਟੀ ਦੇ ਅਧਿਕਾਰੀ ਕੰਬਾਈਨਡ ਕਮਾਂਡਰ ਕਾਨਫਰੰਸ ਵਿੱਚ ਸ਼ਾਮਿਲ ਹੋਣਗੇ।
ਇਹ ਵੀ ਦੇਖੋ: ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”