Five cadets of : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਦੇ ਪੰਜ ਕੈਡਿਟਾਂ ਦੀ ਚੋਣ ਰਾਸ਼ਟਰੀ ਰੱਖਿਆ ਅਕੈਡਮੀ (ਐਨਡੀਏ), ਖੜਕਵਾਸਲਾ ਲਈ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਇਕ, ਭਾਰਤ ਸ਼ਰਮਾ ਨੇ ਕੁੱਲ ਹਿੰਦ ਮੈਰਿਟ ਸੂਚੀ ਵਿਚ 9ਵਾਂ ਸਥਾਨ ਹਾਸਲ ਕੀਤਾ ਹੈ। ਉਹ ਇਸ ਗਰਮੀ ਦੇ ਸ਼ੁਰੂ ਹੋਣ ਵਾਲੇ 145ਵੇਂ ਕੋਰਸ ਵਿਚ ਸ਼ਾਮਲ ਹੋਣਗੇ। ਉਹ ਅੱਠਵੇਂ ਏਐਫਪੀਆਈ ਕੋਰਸ ਵਿੱਚੋਂ ਹਨ ਜਿਨ੍ਹਾਂ ਦਾ ਮੁਹਾਲੀ ਵਿਖੇ ਸਾਲ 2018 ਤੋਂ 2020 ਤੱਕ ਟ੍ਰੇਨਿੰਗ ਹੋਇਆ ਸੀ। ਹੁਣ ਤੱਕ ਏਐਫਪੀਆਈ ਦੇ 162 ਮੁੰਡਿਆਂ ਨੇ ਐਨਡੀਏ ਜਾਂ ਹੋਰ ਸੇਵਾ ਅਕਾਦਮੀਆਂ ਵਿੱਚ ਸ਼ਾਮਲ ਹੋਣ ਲਈ ਯੋਗਤਾ ਪੂਰੀ ਕੀਤੀ ਹੈ। ਭਰਤ ਅੰਮ੍ਰਿਤਸਰ ਨਾਲ ਸਬੰਧਤ ਹੈ, ਜਿਥੇ ਉਸ ਦੇ ਪਿਤਾ ਰਮਨ ਕੁਮਾਰ ਅਤੇ ਮਾਂ ਵਨੀਤਾ ਦੋਵੇਂ ਸਰਕਾਰੀ ਅਧਿਆਪਕ ਹਨ। ਉਸ ਨੇ ਨਾਨ-ਮੈਡੀਕਲ ਸਟਰੀਮ ਵਿੱਚ ਬਾਰ੍ਹਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ 93.4 ਫੀਸਦੀ ਅੰਕ ਪ੍ਰਾਪਤ ਕੀਤੇ ਸਨ।
ਇਸ ਕੋਰਸ ਦੇ ਹੋਰ ਕੈਡੇਟ ਜੋ ਜਲਦੀ ਹੀ ਐਨਡੀਏ ਵਿਚ ਸ਼ਾਮਲ ਹੋਣਗੇ, ਉਹ ਹਨ ਸਾਹਿਲਪ੍ਰੀਤ ਸਿੰਘ, ਸ਼ਿਵ ਕੁਮਾਰ, ਉਤਮ ਮਲਿਕ ਅਤੇ ਸਾਹਿਲਦੀਪ ਸਿੰਘ। ਅੱਠਵੇਂ ਕੋਰਸ ਦੇ ਚੌਦਾਂ ਕੈਡਿਟ ਪਿਛਲੇ ਸਾਲ 144 ਵੇਂ ਐਨਡੀਏ ਕੋਰਸ ਦੇ ਹਿੱਸੇ ਵਜੋਂ ਐਨਡੀਏ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਵੇਲੇ ਨੌਂਵਾਂ ਏਐਫਪੀਆਈ ਕੋਰਸ ਆਪਣੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ। ਇਸ ਕੋਰਸ ਦੇ ਕੈਡੇਟਸ 146 ਵੇਂ ਐਨਡੀਏ ਕੋਰਸ ਦੇ ਚਾਹਵਾਨ ਹਨ, ਜਿਸ ਲਈ ਇਸ ਸਮੇਂ ਚੋਣ ਪ੍ਰਕਿਰਿਆ ਜਾਰੀ ਹੈ।