PSEB announces 10th : ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਦੇ Golden Chance ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸ਼੍ਰੀ ਜਨਕ ਰਾਜ ਮਹਿਰੋਕ ਕੰਟਰੋਲਰ ਸਿੱਖਿਆ ਬੋਰਡ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ‘ਚ 10ਵੀਂ ਦੇ ਲਗਭਗ 103 ਵਿਦਿਆਰਥੀ ਸ਼ਾਮਲ ਹੋਏ ਸਨ ਜਿਨ੍ਹਾਂ ‘ਚੋਂ 79 ਵਿਦਿਆਰਥੀ ਪਾਸ ਹੋ ਗੇ ਹਨ ਤੇ ਇਸੇ ਤਰ੍ਹਾਂ 12ਵੀਂ ਕਲਾਸ ਦੇ 531 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿਚੋਂ 500 ਵਿਦਿਆਰਥੀ ਪਾਸ ਹੋ ਗਏ ਹਨ।

10ਵੀਂ ਕਲਾਸ ਦੀ ਪਾਸ ਪ੍ਰਤੀਸ਼ਤਤਾ 76.69 ਫੀਸਦੀ ਅਤੇ 12ਵੀਂ ਕਲਾਸ ਦੀ ਪਾਸ ਪ੍ਰਤੀਸ਼ਤਤਾ 96.90 ਫੀਸਦੀ ਰਹੀ। ਨਤੀਜਿਆਂ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.indiaresults.com ਜਾਂ www.pseb.ac.in ‘ਤੇ ਜਾ ਕੇ ਦੇਖ ਸਕਦੇ ਹਨ।






















